ਟ੍ਰੈਵਿਸ ਹੈੱਡ 2016 ਅਤੇ 2017 ਆਈ.ਪੀ.ਐੱਲ. ਵਿੱਚ ਆਰਸੀਬੀ ਅਤੇ ਦਿੱਲੀ ਕੈਪੀਟਲਜ਼ ਦਾ ਹਿੱਸਾ ਰਿਹਾ ਹੈ। ਅਜਿਹੇ ‘ਚ ਦੋਵੇਂ ਟੀਮਾਂ ਇਕ ਵਾਰ ਫਿਰ ਟ੍ਰੈਵਿਸ ਹੈੱਡ ‘ਤੇ ਬੋਲੀ ਲਗਾ ਸਕਦੀਆਂ ਹਨ।
ਕ੍ਰਿਕਟ ਦੀ ਸਭ ਤੋਂ ਵੱਡੀ ਲੀਗ ਯਾਨੀ IPL ਦੇ 17ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ‘ਚ ਸਾਰੀਆਂ 10 ਟੀਮਾਂ ਦੁਨੀਆ ਦੇ ਸਰਵੋਤਮ ਖਿਡਾਰੀਆਂ ‘ਤੇ ਸੱਟਾ ਲਗਾ ਰਹੀਆਂ ਹਨ। ਇਸ ਸਾਲ ਵਿਸ਼ਵ ਕੱਪ ਫਾਈਨਲ ‘ਚ ਚਰਚਾ ਦਾ ਵਿਸ਼ਾ ਰਹੇ ਟ੍ਰੈਵਿਸ ਹੈੱਡ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 6 ਕਰੋੜ 80 ਲੱਖ ਰੁਪਏ ‘ਚ ਖਰੀਦਿਆ ਹੈ। ਹੈੱਡ ਨੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ ‘ਚ ਭਾਰਤ ਖਿਲਾਫ ਸੈਂਕੜਾ ਲਗਾਇਆ ਸੀ।
ਟ੍ਰੈਵਿਸ ਹੈੱਡ ਨੂੰ ਖਰੀਦਣ ਲਈ ਸਨਰਾਈਜ਼ਰਸ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਸੀ। ਪਰ ਅੰਤ ਵਿੱਚ ਹੈਦਰਾਬਾਦ ਪ੍ਰਬੰਧਨ ਨੇ ਟ੍ਰੈਵਿਸ ਹੈੱਡ ਨੂੰ 6 ਕਰੋੜ 80 ਲੱਖ ਰੁਪਏ ਵਿੱਚ ਖਰੀਦ ਲਿਆ। ਰਿਲੇ ਰੂਸੋ, ਕਰੁਣ ਨਾਇਰ, ਮਨੀਸ਼ ਪਾਂਡੇ ਅਤੇ ਸਟੀਵ ਸਮਿਥ ਵਰਗੇ ਖਿਡਾਰੀ ਨਿਲਾਮੀ ਵਿੱਚ ਅਣਵਿਕੇ ਰਹੇ। ਟ੍ਰੈਵਿਸ ਹੈੱਡ ਨੇ ਵਿਸ਼ਵ ਕੱਪ 2023 ਦੇ ਫਾਈਨਲ ‘ਚ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਹੈੱਡ ਦੇ ਸੈਂਕੜੇ ਦੇ ਦਮ ‘ਤੇ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ।