ਲੋਕ ਸਭਾ ‘ਚ ਬੁੱਧਵਾਰ ਨੂੰ ਦੂਰਸੰਚਾਰ ਬਿੱਲ 2023(Telecommunications Bill, 2023) ਪਾਸ ਹੋ ਗਿਆ ਹੈ। ਇਸ ਨਾਲ ਇਹ ਬਿੱਲ 138 ਸਾਲ ਪੁਰਾਣੇ ਭਾਰਤੀ ਟੈਲੀਗ੍ਰਾਫ ਐਕਟ ਦੀ ਥਾਂ ਲੈਣ ਜਾ ਰਿਹਾ ਹੈ।
ਦੂਰਸੰਚਾਰ ਬਿੱਲ 2023 ‘ਚ ਰਾਸ਼ਟਰੀ ਸੁਰੱਖਿਆ ਕਾਰਨ ਕਿਸੇ ਵੀ ਦੇਸ਼ ਜਾਂ ਵਿਅਕਤੀ ਦੀ ਦੂਰਸੰਚਾਰ ਸੇਵਾ ਨਾਲ ਜੁੜੀਆਂ ਸਹੂਲਤਾਂ ‘ਤੇ ਰੋਕ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਮੋਬਾਈਲ ਸੇਵਾਵਾਂ ਅਤੇ ਨੈੱਟਵਰਕ ਨੂੰ ਬਲਾਕ ਕਰਨ ਦੇ ਅਧਿਕਾਰ ਲਈ ਵੀ ਇੱਕ ਵਿਵਸਥਾ ਕੀਤੀ ਗਈ ਹੈ।
ਜੇਕਰ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਕਈ ਨਿਯਮ ਪਹਿਲਾਂ ਵਾਂਗ ਨਹੀਂ ਰਹਿਣਗੇ। ਨਵੇਂ ਨਿਯਮਾਂ ਨਾਲ ਕਈ ਨਵੇਂ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ-