ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਉਛਾਲ ਨਾਲ ਹੋਈ ਹੈ। ਰਿਲਾਇੰਸ ਇੰਡਸਟਰੀਜ਼ ਵਰਗੇ ਵੱਡੇ ਸ਼ੇਅਰਾਂ ਦੇ ਉਭਾਰ ਦਾ ਸਹਾਰਾ ਸ਼ੇਅਰ ਬਾਜ਼ਾਰ ਨੂੰ ਮਿਲਿਆ ਹੈ।
ਬਾਜ਼ਾਰ ਦੀ ਸ਼ੁਰੂਆਤ ਕਿਵੇਂ ਹੋਈ?
ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ‘ਚ BSE ਸੈਂਸੈਕਸ 164.19 ਅੰਕ ਜਾਂ 0.23 ਫੀਸਦੀ ਦੇ ਵਾਧੇ ਨਾਲ 71,479 ‘ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ ਨਿਫਟੀ 59.00 ਅੰਕ ਜਾਂ 0.28 ਫੀਸਦੀ ਦੇ ਵਾਧੇ ਨਾਲ 21,477 ਦੇ ਪੱਧਰ ‘ਤੇ ਖੁੱਲ੍ਹਿਆ।
ਬਾਜ਼ਾਰ ਨੇ ਛੇਤੀ ਹੀ ਸ਼ੁਰੂਆਤੀ ਬੜ੍ਹਤ ਗੁਆਈ
ਬਾਜ਼ਾਰ ਖੁੱਲ੍ਹਣ ਦੇ ਅੱਧੇ ਘੰਟੇ ਦੇ ਅੰਦਰ, ਦੋਵੇਂ ਸੂਚਕਾਂਕ ਨੇ ਆਪਣੇ ਸ਼ੁਰੂਆਤੀ ਲਾਭ ਗੁਆ ਦਿੱਤੇ ਤੇ ਹੇਠਲੇ ਪੱਧਰ ‘ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਸੈਂਸੈਕਸ 152.33 ਅੰਕ ਡਿੱਗ ਕੇ 71,168.99 ‘ਤੇ ਅਤੇ ਨਿਫਟੀ 40.50 ਅੰਕ ਡਿੱਗ ਕੇ 21,375.30 ‘ਤੇ ਖੁੱਲ੍ਹਿਆ।
ਸੈਂਸੈਕਸ ਕੰਪਨੀਆਂ ਦੀ ਹਾਲਤ
ਸੈਂਸੈਕਸ ਕੰਪਨੀਆਂ ਵਿੱਚ ਨੈਸਲੇ, ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਵਿਪਰੋ ਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਜਦੋਂਕਿ ਟਾਟਾ ਕੰਸਲਟੈਂਸੀ ਸਰਵਿਸਿਜ਼, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਐਚਡੀਐਫਸੀ ਬੈਂਕ, ਏਸ਼ੀਅਨ ਪੇਂਟਸ ਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ।
ਸ਼ੇਅਰ ਬਾਜ਼ਾਰ ਦੀ ਪੂਰਵ ਸ਼ੁਰੂਆਤ ‘ਚ ਬੀਐਸਈ ਸੈਂਸੈਕਸ 166.30 ਅੰਕ ਜਾਂ 0.23 ਫੀਸਦੀ ਦੀ ਗਿਰਾਵਟ ਤੋਂ ਬਾਅਦ 71148 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ। NSE ਦਾ ਨਿਫਟੀ 14.30 ਅੰਕ ਜਾਂ 0.07 ਫੀਸਦੀ ਦੀ ਗਿਰਾਵਟ ਨਾਲ 21404 ‘ਤੇ ਕਾਰੋਬਾਰ ਕਰ ਰਿਹਾ ਸੀ।
ਨਿਫਟੀ ਸਟਾਕ ਅਪਡੇਟ
ਸਵੇਰੇ 10.30 ਵਜੇ NSE ਨਿਫਟੀ ਦੇ 50 ਸ਼ੇਅਰਾਂ ‘ਚੋਂ 29 ਸ਼ੇਅਰਾਂ ‘ਚ ਤੇਜ਼ੀ ਤੇ 21 ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਬੈਂਕ ਨਿਫਟੀ ਦੀ ਸਥਿਤੀ ਕੀ ਹੈ?
ਬੈਂਕ ਨਿਫਟੀ ‘ਚ ਅੱਜ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਇਹ 126 ਅੰਕ ਜਾਂ 0.26 ਫੀਸਦੀ ਦੇ ਵਾਧੇ ਨਾਲ 47,471 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਬੈਂਕ ਨਿਫਟੀ ਦੇ 12 ਸਟਾਕਾਂ ‘ਚੋਂ ਸਿਰਫ 3 ਸ਼ੇਅਰਾਂ ‘ਚ ਤੇਜ਼ੀ ਤੇ 9 ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਗਲੋਬਲ ਬਾਜ਼ਾਰ ਦੀ ਤਸਵੀਰ
ਏਸ਼ਿਆਈ ਬਾਜ਼ਾਰਾਂ ‘ਚ ਜਾਪਾਨ ਦਾ ਨਿੱਕੇਈ ਮੁਨਾਫੇ ‘ਚ ਰਿਹਾ ਜਦਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗ ਸੇਂਗ ਤੇ ਦੱਖਣੀ ਕੋਰੀਆ ਦਾ ਕੋਸਪੀ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦਾ ਨਜ਼ਰ ਆਇਆ। ਕੱਲ੍ਹ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਕਾਰੋਬਾਰ ਦੇ ਨਾਲ ਬੰਦ ਹੋਏ।