ਬੀਤੇ ਕਈ ਦਿਨਾਂ ਤੋਂ ਕੰਮਕਾਜ ਬੰਦ ਕਰੀ ਬੈਠੇ ਮਨਿਸਟੀਰੀਅਲ ਕਾਮਿਆਂ ਲਈ ਚੰਗੀ ਖ਼ਬਰ ਹੈ। ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ (PSMSU) ਦੇ ਨੁਮਾਇੰਦਿਆਂ ਨਾਲ ਮੀਟਿੰਗ ‘ਚ ਮੁੱਖ ਮੰਤਰੀ ਨੇ 4 ਫ਼ੀਸਦ ਡੀਏ ਵਧਾਉਣ ਦਾ ਫੈਸਲਾ ਲਿਆ ਹੈ। 4 ਫ਼ੀਸਦ ਵਾਧੇ ਤੋਂ ਬਾਅਦ ਡੀਏ 34 ਤੋਂ ਵਧਾ ਕੇ 38 ਫ਼ੀਸਦ ਕੀਤਾ ਗਿਆ ਹੈ। ਇਹ ਵਾਧਾ 1 ਦਸੰਬਰ, 2023 ਤੋਂ ਲਾਗੂ ਹੋਵੇਗਾ। ਇਸ ਬਾਬਤ ਮੁੁੱਖ ਮੰਤਰੀ ਥੋੜ੍ਹੀ ਦੇਰ ‘ਚ ਮੀਟਿੰਗ ਕਰਨਗੇ। ਹਾਲਾਂਕਿ ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਹੜਤਾਲ ਖ਼ਤਮ ਕਰਨ ਤੋਂ ਬਾਅਦ ਹੀ ਸੀਐੱਮ ਮਾਨ ਨਾਲ ਮੀਟਿੰਗ ਲਈ ਆਏ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਚੱਲਦੀ ਮੀਟਿੰਗ ‘ਚ ਹੀ ਡੀਏ ‘ਚ ਵਾਧੇ ਸਬੰਧੀ ਟਵੀਟ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਵੱਲੋਂ 12 ਫ਼ੀਸਦ ਡੀਏ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਬਾਕੀ ਸੂਬਿਆਂ ‘ਚ 46 ਫ਼ੀਸਦ ਡੀਏ ਮਿਲਦਾ ਹੈ। ਇਸ ਲਈ ਸਰਕਾਰ ਨੇ ਭਰੋਸਾ ਦਿੱਤਾ ਕਿ ਜਲਦ ਹੀ ਲੁੜੀਂਦੀ ਪ੍ਰਕਿਰਿਆ ਮੁਕੰਮਲ ਕਰ ਕੇ ਬਾਕੀ ਸੂਬਿਆਂ ਦੇ ਬਰਾਬਰ ਡੀਏ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅੱਜ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੇ ਮਸਲਿਆਂ ‘ਤੇ ਵਿਸਥਾਰ ਸਹਿਤ ਚਰਚਾ ਕੀਤੀ…