ਲੰਬੇ ਕੱਦ-ਕਾਠ ਵਾਲੇ ਸਾਬਕਾ ਕਾਂਸਟੇਬਲ ਦੇ ਮਾਮਲੇ ‘ਚ ਟਵਿਸਟ, ਮੁਲਜ਼ਮ ਦੇ ਭਰਾ ਤੇ ਪਿਤਾ ਹੈਰੋਇਨ ਸਮੱਗਲਿੰਗ ‘ਚ ਹਨ ਹਿਸਟ੍ਰੀਸ਼ੀਟਰ
ਜਗਦੀਪ ਸਿੰਘ ਉਰਫ਼ ਦੀਪ ਦੇ ਪਿਤਾ ਸੁਖਦੇਵ ਸਿੰਘ ਉਰਫ਼ ਕਾਲੂ ਜਠੌਲ ਤੇ ਭਰਾ ਮਲਕੀਤ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਲੰਮੇ-ਚੌੜੇ ਸਾਬਕਾ ਕਾਂਸਟੇਬਲ ਹਨ, ਵੀ ਅੱਧੀ ਦਰਜਨ ਤੋਂ ਵੱਧ ਕੇਸਾਂ ‘ਚ ਜੇਲ੍ਹ ਜਾ ਚੁੱਕੇ ਹਨ। ਜਦੋਂ ਮੁਲਜ਼ਮ ਨੇ ਪੁਲਿਸ ਹਿਰਾਸਤ ‘ਚ ਆਪਣੇ ਪਿਤਾ ਕਾਲੂ ਜਠੌਲ ਤੇ ਭਰਾ ਮਲਕੀਤ ਸਿੰਘ ਬਾਰੇ ਭੇਦ ਖੋਲ੍ਹਣੇ ਸ਼ੁਰੂ ਕੀਤੇ ਤਾਂ ਸੁਰੱਖਿਆ ਏਜੰਸੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਮੁਲਜ਼ਮ ਨੇ ਮੰਨਿਆ ਹੈ ਕਿ ਉਸ ਦਾ ਭਰਾ ਸੁਖਦੇਵ ਸਿੰਘ ਹਾਲੇ ਵੀ ਛੇ ਤੋਂ ਵੱਧ ਹੈਰੋਇਨ ਤਸਕਰੀ ਦੇ ਕੇਸਾਂ ‘ਚ ਪੁਲਿਸ ਨੂੰ ਲੋੜੀਂਦਾ ਹੈ। ਕੁਝ ਸਾਲ ਪਹਿਲਾਂ ਸਟੇਟ ਸਪੈਸ਼ਲ ਸੈੱਲ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਪਰ ਕਿਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਿਆ ਤੇ ਮੁੜ ਕਦੇ ਜੇਲ੍ਹ ਨਹੀਂ ਗਿਆ। ਇਸ ਤੋਂ ਬਾਅਦ ਮਲਕੀਤ ਸਿੰਘ ਫਰਾਰ ਹੈ।
ਇੰਨਾ ਹੀ ਨਹੀਂ ਉਸ ਦੇ ਪਿਤਾ ਸੁਖਦੇਵ ਸਿੰਘ ਉਰਫ ਕਾਲੂ ਜਠੌਲ ਨੂੰ ਵੀ ਸਾਲ 2004 ‘ਚ ਜੁਆਇੰਟ ਇੰਟਰੋਗੇਸ਼ਨ ਸੈਂਟਰ (JIC) ਨੇ ਗ੍ਰਿਫਤਾਰ ਕੀਤਾ ਸੀ। ਇਸ ਸਮੇਂ ਉਸ ਦੇ ਪਿਤਾ ਖ਼ਿਲਾਫ਼ ਵੀ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ। ਪੁਲੀਸ ਅਨੁਸਾਰ ਕਾਲੂ ਜਠੌਲ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ।