ਨਵੀਂ ਦਿੱਲੀ: ਬਿਹਾਰ ਦੇ ਇੱਕ ਨੌਜਵਾਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬੇਟੇ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹਰਿਆਣਾ ਤੋਂ ਮੁਲਜ਼ਮ ਪੁੱਤਰ ਪਹਿਲਾਂ ਆਪਣੀ ਮਾਂ ਦੀ ਲਾਸ਼ ਨੂੰ ਸੂਟਕੇਸ ਵਿੱਚ ਲੈ ਕੇ ਗਾਜ਼ੀਆਬਾਦ ਆਇਆ ਅਤੇ ਫਿਰ ਪ੍ਰਯਾਗਰਾਜ ਪਹੁੰਚਿਆ।
ਉਹ ਅੱਧੀ ਰਾਤ ਨੂੰ ਮ੍ਰਿਤਕ ਦੇਹ ਨੂੰ ਸੰਗਮ ਵਿੱਚ ਵਿਸਰਜਨ ਕਰਨ ਲਈ ਇਧਰ-ਉਧਰ ਘੁੰਮ ਰਿਹਾ ਸੀ, ਜਿਸ ਦੌਰਾਨ ਗਸ਼ਤ ਕਰ ਰਹੀ ਪੁਲੀਸ ਨੇ ਉਸ ਕੋਲੋਂ ਪੁੱਛਗਿੱਛ ਕਰਕੇ ਸੂਟ ਕੇਸ ਦੀ ਤਲਾਸ਼ੀ ਲਈ। ਜਿਵੇਂ ਹੀ ਸੂਟਕੇਸ ਖੋਲ੍ਹਿਆ ਗਿਆ ਤਾਂ ਪੁਲਸ ਵੀ ਹੈਰਾਨ ਰਹਿ ਗਈ ਅਤੇ ਸਾਰੀ ਘਟਨਾ ਸਾਹਮਣੇ ਆ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਮੁਲਜ਼ਮ ਵਿਦਿਆਰਥੀ ਆਈਆਈਟੀ ਦੀ ਤਿਆਰੀ ਕਰ ਰਿਹਾ ਸੀ। ਡੀਸੀਪੀ ਦੀਪਕ ਭੁੱਕਰ ਨੇ ਦੱਸਿਆ ਕਿ ਨੌਜਵਾਨ ਹਿਮਾਂਸ਼ੂ ਬਿਹਾਰ ਦੇ ਗੋਪਾਲਗੰਜ ਦਾ ਰਹਿਣ ਵਾਲਾ ਹੈ। ਉਹ ਹਰਿਆਣਾ ਦੇ ਹਿਸਾਰ ਵਿੱਚ ਆਪਣੀ ਮਾਂ ਪ੍ਰਤਿਮਾ ਦੇਵੀ ਨਾਲ ਰਹਿੰਦਾ ਸੀ ਅਤੇ ਉੱਥੇ ਹੀ ਹਿਸਾਰ ਵਿੱਚ ਕੰਮ ਕਰਦਾ ਸੀ। 13 ਦਸੰਬਰ ਨੂੰ ਹਿਮਾਂਸ਼ੂ ਨੇ ਆਪਣੀ ਮਾਂ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ। ਜਦੋਂ ਉਸ ਦੀ ਮਾਂ ਨੇ ਇਹ ਕਹਿ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਉਹ ਗੁੱਸੇ ਵਿਚ ਆ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਇੱਥੋਂ ਤੱਕ ਕਿ ਮਕਾਨ ਮਾਲਕ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਨਹੀਂ ਸੀ। ਇਸ ਤੋਂ ਬਾਅਦ ਹਿਮਾਂਸ਼ੂ ਨੇ ਆਪਣੀ ਮਾਂ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਇਕ ਵੱਡੇ ਸੂਟਕੇਸ ‘ਚ ਪਾ ਕੇ ਇਸ ਦਾ ਨਿਪਟਾਰਾ ਕਰਨ ਬਾਰੇ ਸੋਚਿਆ। ਆਪਣੀ ਮਾਂ ਦੀ ਲਾਸ਼ ਨੂੰ ਸੂਟਕੇਸ ਵਿੱਚ ਭਰ ਕੇ ਉਹ ਹਿਸਾਰ ਦੇ ਹਾਂਸੀ ਰੇਲਵੇ ਸਟੇਸ਼ਨ ਪਹੁੰਚਿਆ। ਇੱਥੋਂ ਗਾਜ਼ੀਆਬਾਦ ਲਈ ਟਰੇਨ ਫੜੀ ਅਤੇ ਫਿਰ ਗਾਜ਼ੀਆਬਾਦ ਤੋਂ ਪ੍ਰਯਾਗਰਾਜ ਲਈ ਟਰੇਨ ਫੜੀ।
ਉਹ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਸੰਗਮ ‘ਚ ਜਲ ਪਰਵਾਹ ਕਰਨਾ ਚਾਹੁੰਦਾ ਸੀ ਪਰ ਹਨੇਰਾ ਹੋਣ ਕਾਰਨ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਦੇਖ ਲਿਆ ਅਤੇ ਗਸ਼ਤ ਕਰ ਰਹੀ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਪੁੱਛਗਿੱਛ ਦੌਰਾਨ ਹਿਮਾਂਸ਼ੂ ਨੇ ਦੱਸਿਆ ਕਿ ਉਸ ਨੇ ਗੁੱਸੇ ‘ਚ ਆ ਕੇ ਆਪਣੀ ਮਾਂ ਦਾ ਕਤਲ ਕੀਤਾ ਹੈ।