Saturday, October 19, 2024
Google search engine
HomePanjabਕਿਸਾਨਾਂ ਲਈ ਮਿਸਾਲ ਬਣੇ ਇੰਜੀਨੀਅਰ ਭਰਾ

ਕਿਸਾਨਾਂ ਲਈ ਮਿਸਾਲ ਬਣੇ ਇੰਜੀਨੀਅਰ ਭਰਾ

ਗੁਰਦਾਸਪੁਰ – ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਰਵਾਇਤੀ ਫਸਲਾਂ ਦੀ ਖੇਤੀ ਦੀ ਬਜਾਏ ਹੋਰ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤੇ ਜਾਣ ਦੇ ਬਾਵਜੂਦ ਬੇਸ਼ੱਕ ਅਜੇ ਵੀ ਕਈ ਕਿਸਾਨ ਰਵਾਇਤੀ ਫਸਲੀ ਚੱਕਰ ਵਿਚ ਫਸੇ ਹੋਏ ਹਨ। ਪਰ ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਦੋ ਇੰਜੀਨੀਅਰ ਭਰਾਵਾਂ ਨੇ ਆਪਣੀ ਪਿਤਾ ਪੁਰਖੀ ਜਮੀਨ ਨਾ ਹੋਣ ਦੇ ਬਾਵਜੂਦ ਨਾ ਸਿਰਫ ਖੇਤੀਬਾੜੀ ਨੂੰ ਆਪਣਾ ਪ੍ਰਮੁੱਖ ਧੰਦਾ ਬਣਾਇਆ ਹੈ ਸਗੋਂ ਇਨਾਂ ਨੌਜਵਾਨਾਂ ਨੇ ਠੇਕੇ ‘ਤੇ ਜਮੀਨ ਲੈ ਕੇ ਉਸ ਵਿਚ ਫੁੱਲਾਂ ਦੀ ਖੇਤੀ ਦਾ ਔਖਾ ਕੰਮ ਸਫਲ ਕਰਕੇ ਦਿਖਾਇਆ ਹੈ।

ਅੱਜ ‘ਸੀਨੀਅਰ ਨਿਊਜ਼ ਏਜੰਸੀ’ ਨਾਲ ਗੱਲਬਾਤ ਕਰਦਿਆਂ ਜਤਿਨ ਅਤੇ ਨਿਤਿਨ ਨਾਂ ਦੇ ਇਨ੍ਹਾਂ ਦੋਵਾਂ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਬੀ.ਟੈੱਕ ਅਤੇ ਆਈ.ਟੀ. ਸੈਕਟਰ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀ ਕਰਨ ਜਾਂ ਵਿਦੇਸ਼ ਜਾਣ ਦੀ ਬਜਾਏ ਖੇਤੀਬਾੜੀ ਕਰਨ ਨੂੰ ਤਰਜੀਹ ਦਿੱਤੀ ਹੈ ਜਿਸ ਤਹਿਤ ਉਨ੍ਹਾਂ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਕਰੀਬ ਡੇਢ ਏਕੜ ਜਗਾ ਠੇਕੇ ‘ਤੇ ਲੈ ਕੇ ਉਸ ਵਿਚ ਫੁੱਲਾਂ ਅਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੁੱਲਾਂ ਦੀ ਖੇਤੀ ਕਰਨ ਦਾ ਕੋਈ ਤਜ਼ਰਬਾ ਨਹੀਂ ਸੀ। ਪਰ ਉਨ੍ਹਾਂ ਨੇ ਯੂ-ਟਿਊਬ ਤੋਂ ਇਸ ਦੀ ਜਾਣਕਾਰੀ ਅਤੇ ਸਿਖਲਾਈ ਲਈ ਅਤੇ ਇਸ ਕੰਮ ਨੂੰ ਸ਼ੁਰੂ ਕਰਕੇ ਸਫ਼ਲ ਬਣਾਇਆ ਹੈ। ਕਰੀਬ ਦੋ ਸਾਲਾਂ ਦੇ ਸਮੇਂ ਵਿਚ ਹੀ ਉਨ੍ਹਾਂ ਨੇ ਫੁੱਲਾਂ ਦੇ ਬੀਜ ਤੋਂ ਪਨੀਰੀ ਤਿਆਰ ਕਰਨ ਦਾ ਕੰਮ ਵੱਡੇ ਪੱਧਰ ‘ਤੇ ਪਹੁੰਚਾਇਆ ਹੈ ਅਤੇ ਇਸ ਵਿਚ ਕਾਮਯਾਬੀ ਹਾਸਲ ਕਰਕੇ ਇਸ ਦਾ ਵਿਸਥਾਰ ਕਰਨ ਦੀ ਯੋਜਨਾਬੰਦੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਈ ਲੋਕ ਜਿੱਥੇ ਉਨ੍ਹਾਂ ਕੋਲੋਂ ਸਿੱਧੇ ਤੌਰ ‘ਤੇ ਪਨੀਰੀ ਖਰੀਦ ਕੇ ਲੈ ਜਾਂਦੇ ਹਨ, ਉਸ ਦੇ ਨਾਲ ਹੀ ਕਈ ਨਰਸਰੀਆਂ ਵਾਲੇ ਵੀ ਉਨ੍ਹਾਂ ਕੋਲੋਂ ਪਨੀਰੀ ਖ਼ਰੀਦ ਕੇ ਫੁੱਲ ਤਿਆਰ ਕਰਦੇ ਹਨ ਅਤੇ ਪੌਦੇ ਤਿਆਰ ਕਰਕੇ ਇਸ ਨੂੰ ਅੱਗੇ ਵੇਚਦੇ ਹਨ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ ਦਾ ਕੰਮ ਕਾਫੀ ਸਾਵਧਾਨੀ ਪੂਰਵਕ ਕਰਨਾ ਪੈਂਦਾ ਹੈ ਜਿਸ ਕਾਰਨ ਆਮ ਤੌਰ ‘ਤੇ ਕਿਸਾਨ ਇਸ ਨੂੰ ਸ਼ੁਰੂਆਤ ਕਰਨ ਦੀ ਹਿੰਮਤ ਨਹੀਂ ਕਰਦੇ। ਇਸ ਦੇ ਚਲਦਿਆਂ ਪੰਜਾਬ ਵਿਚ ਬਹੁਤ ਘੱਟ ਕਿਸਾਨ ਪਨੀਰੀ ਤਿਆਰ ਕਰਦੇ ਹਨ। ਗੁਰਦਾਸਪੁਰ ਸਮੇਤ ਆਸ-ਪਾਸ ਇਲਾਕੇ ਅੰਦਰ ਫੁੱਲਾਂ ਦੀ ਪਨੀਰੀ ਦੀ ਸਪਲਾਈ ਨਾ ਹੋਣ ਕਾਰਨ ਜ਼ਿਆਦਾਤਰ ਨਰਸਰੀ ਮਾਲਕ ਦੂਰ ਦੁਰਾਡੇ ਸੂਬਿਆਂ ਵਿਚ ਪਨੀਰੀ ਮੰਗਵਾਉਂਦੇ ਹਨ ਅਤੇ ਹੁਣ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਹੁਣ ਉਹ ਸਿਰਫ ਗੁਰਦਾਸਪੁਰ ਜ਼ਿਲ੍ਹੇ ਵਿਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਫੁੱਲਾਂ ਦੀ ਪਨੀਰੀ ਦੀ ਸਪਲਾਈ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਚੋਖਾ ਮੁਨਾਫਾ ਹੋ ਸਕਦਾ ਹੈ, ਇਸ ਲਈ ਹੋਰ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਰਵਾਇਤੀ ਫਸਲਾਂ ਦੀ ਬਜਾਏ ਫੁੱਲਾਂ ਦੀ ਖੇਤੀ ਸਮੇਤ ਅਜਿਹੇ ਹੋਰ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਆਧੁਨਿਕ ਕਿਸਮ ਦੇ ਬੀਜ ਤੇ ਹੋਰ ਸਾਜੋ ਸਮਾਨ ਦੀ ਵਰਤੋਂ ਕਰ ਰਹੇ ਹਨ ਅਤੇ ਰਸਾਇਣਕ ਦਵਾਈਆਂ ਤੇ ਖਾਦਾਂ ਦੀ ਬਜਾਏ ਦੇਸੀ ਖਾਦ ਤੇ ਸਵਾਹ ਆਦਿ ਵਰਤੋਂ ਕਰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments