ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ (Hardik Pandya) ਅੱਜ ਆਪਣਾ ਜਨਮਦਿਨ ਮਨਾ ਰਿਹਾ ਹਨ।
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ (Hardik Pandya) ਅੱਜ ਆਪਣਾ ਜਨਮਦਿਨ ਮਨਾ ਰਿਹਾ ਹਨ। ਫੈਨਜ਼ ਸੋਸ਼ਲ ਮੀਡੀਆ ਰਾਹੀਂ ਹਾਰਦਿਕ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਜਿਸ ਤਰ੍ਹਾਂ ਹਾਰਦਿਕ ਨੇ ਭਾਰਤੀ ਟੀਮ ਲਈ ਯੋਗਦਾਨ ਪਾਇਆ ਹੈ, ਉਸ ਦੀ ਵਜ੍ਹਾ ਨਾਲ ਉਸ ਨੂੰ ਲੋਕਾਂ ਦਾ ਪਿਆਰ ਵੀ ਮਿਲਦਾ ਹੈ।
ਹਾਲਾਂਕਿ ਪਿਛਲੇ ਕੁਝ ਸਮੇਂ ’ਚ ਹਾਰਦਿਕ ਨੂੰ ਆਪਣੀ ਨਿੱਜੀ ਜ਼ਿੰਦਗੀ ਕਰਕੇ ਟ੍ਰੋਲਰਸ ਦਾ ਸ਼ਿਕਾਰ ਹੋਣਾ ਪਿਆ ਪਰ ਇਸ ਸਭ ਦੇ ਬਾਵਜੂਦ ਉਹ ਹਿੰਮਤ ਨਹੀਂ ਹਾਰਿਆ ਤੇ ਅਜੇ ਵੀ ਮੈਦਾਨ ’ਚ ਐਕਟਿਵ ਰਹਿੰਦਾ ਹੈ। ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਕਾਫੀ ਚਰਚਾ ਹੈ ਕਿਉਂਕਿ ਹਾਰਦਿਕ ਦਾ ਸੱਟ ਨਾਲ ਪੁਰਾਣਾ ਨਾਤਾ ਰਿਹਾ ਹੈ।
ਵਨਡੇ ਵਿਸ਼ਵ ਕੱਪ 2023 ਵਿਚ ਗਿੱਟੇ ਦੀ ਸੱਟ ਕਾਰਨ ਉਸ ਨੂੰ ਜ਼ਿਆਦਾਤਰ ਮੈਚਾਂ ਤੋਂ ਬਾਹਰ ਬੈਠਣਾ ਪਿਆ ਸੀ। ਡਾਕਟਰ ਨੇ ਉਸ ਨੂੰ 25 ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਉਸ ਨੇ ਪੰਜ ਦਿਨਾਂ ਵਿਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਨਾਲ ਉਸ ਦੀ ਸੱਟ ਹੋਰ ਵੱਧ ਗਈ। ਫਿਰ ਹਾਰਦਿਕ ਕੁਝ ਸਮੇਂ ਲਈ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਿਹਾ ਅਤੇ ਆਈਪੀਐਲ 2024 ਵਿਚ ਮੁੰਬਈ ਇੰਡੀਅਨਜ਼ ਦੇ ਕਪਤਾਨ ਵਜੋਂ ਪੂਰੀ ਤਰ੍ਹਾਂ ਫਿੱਟ ਪਰਤਿਆ।
Hardik Pandya Diet Plan
ਹਾਰਦਿਕ ਨੂੰ ਫਿਟਨੈੱਸ ਲਈ ਜਿਮ ‘ਚ ਕਾਫੀ ਪਸੀਨਾ ਵਹਾਉਂਦਿਆਂ ਦੇਖਿਆ ਜਾ ਸਕਦਾ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦਾ ਰਹਿੰਦਾ ਹੈ। ਵਰਕਆਊਟ ਦੇ ਨਾਲ-ਨਾਲ ਹਾਰਦਿਕ ਆਪਣੀ ਡਾਈਟ ਨੂੰ ਲੈ ਕੇ ਕਾਫੀ ਐਕਟਿਵ ਹੈ। ਉਹ ਆਮ ਤੌਰ ‘ਤੇ ਬਾਹਰ ਦਾ ਖਾਣਾ ਖਾਣ ਦੀ ਬਜਾਏ ਘਰ ਦਾ ਬਣਿਆ ਖਾਣਾ ਖਾਣ ਨੂੰ ਤਰਜੀਹ ਦਿੰਦਾ ਹੈ। ਇਸ ਲਈ ਉਹ ਆਪਣੀ ਡਾਈਟ ਵਿੱਚ ਸਬਜ਼ੀਆਂ ਅਤੇ ਫਲਾਂ ਦੇ ਨਾਲ ਲੀਨ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਹੈਲਦੀ ਫੈਟ ਦਾ ਸੇਵਨ ਕਰਦਾ ਹਨ। ਉਹ ਉਬਲੇ ਹੋਏ ਆਂਡੇ, ਚਿਕਨ, ਉਬਲੀਆਂ ਸਬਜ਼ੀਆਂ, ਦਹੀਂ, ਚੌਲ, ਭਿੰਡੀ ਆਦਿ ਖਾਂਦਾ ਹੈ। ਹਾਰਦਿਕ ਸਵੇਰੇ ਨਾਰੀਅਲ ਪਾਣੀ ਪੀਂਦਾ ਹੈ।
ਕੀ ਹੈ ਹਾਰਦਿਕ ਦੀ ਫਿਟਨੈੱਸ ਦਾ ਰਾਜ਼?
ਖ਼ੁਦ ਨੂੰ ਫਿੱਟ ਰੱਖਣ ਲਈ ਉਹ ਵਰਕਆਊਟ ਤੇ ਕਸਰਤ ਕਰਦਾ ਹੈ। ਇਸ ਲਈ ਉਹ ਵੇਟ ਲਿਫਟਿੰਗ, ਰਨਿੰਗ ਅਤੇ ਕਾਰਡੀਓ ਕਰਦਾ ਹੈ। ਉਹ ਡੈੱਡਲਿਫਟ, ਪੁਸ਼ਅੱਪ ਅਤੇ ਪੁਲਅਪਸ ਕਰਨਾ ਪਸੰਦ ਕਰਦਾ ਹੈ। ਮਾਸਪੇਸ਼ੀਆਂ ਨੂੰ ਬਣਾਈ ਰੱਖਣ ਲਈ ਹਾਰਦਿਕ ਡਬਲ ਐਕਸਰਸਾਈਜ਼ ਦੇ ਨਾਲ ਵੇਟ ਟ੍ਰੇਨਿੰਗ ਵੀ ਕਰਦਾ ਹੈ।