Rohit Sharma ਦੀ ਅਗਵਾਈ ‘ਚ ਟੀਮ ਇਕ ਵਾਰ ਫਿਰ ਇਤਿਹਾਸ ਦੁਹਰਾਉਣਾ ਚਾਹੇਗੀ।
ਟੀਮ ਇੰਡੀਆ ਨਵੰਬਰ 2024 ਤੋਂ ਜਨਵਰੀ 2025 ਦਰਮਿਆਨ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਖੇਡੇਗੀ। ਕ੍ਰਿਕਟ ਪ੍ਰਸ਼ੰਸਕ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤ ਪਿਛਲੀ ਚਾਰ ਵਾਰ ਜਿੱਤ ਚੁੱਕਾ ਹੈ।
ਜਸਪ੍ਰੀਤ ਬੁਮਰਾਹ
ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ। ਪਿਛਲੀ ਵਾਰ ਉਨ੍ਹਾਂ ਨੂੰ ਇੰਗਲੈਂਡ ਖਿਲਾਫ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਸੀ। ਅਜਿਹੇ ‘ਚ ਉਨ੍ਹਾਂ ਨੂੰ ਫਿਰ ਤੋਂ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।
ਰਿਸ਼ਭ ਪੰਤ
ਰਿਸ਼ਭ ਪੰਤ ਟੀਮ ਇੰਡੀਆ ਦੇ ਕਪਤਾਨ ਬਣਨ ਦੇ ਵੱਡੇ ਦਾਅਵੇਦਾਰ ਹਨ। ਰੋਹਿਤ ਸ਼ਰਮਾ ਤੋਂ ਬਾਅਦ ਪੰਤ ਟੈਸਟ ‘ਚ ਕਪਤਾਨੀ ਲਈ ਸਭ ਤੋਂ ਵਧੀਆ ਵਿਕਲਪ ਹਨ। ਇਸੇ ਕਰਕੇ ਕਿ ਵਨਡੇ ਅਤੇ ਟੀ-20 ਤੋਂ ਇਲਾਵਾ ਰਿਸ਼ਭ ਟੈਸਟ ‘ਚ ਸ਼ਾਨਦਾਰ ਖੇਡਦੇ ਹਨ। ਉਹ ਆਪਣੇ ਦਮ ‘ਤੇ ਮੈਚ ਜਿੱਤਣ ਦੀ ਸਮਰੱਥਾ ਰੱਖਦੇ ਹਨ।