Monday, October 14, 2024
Google search engine
HomeDeshMaa Vaishno Devi ਜਾਣ 'ਤੇ ਨਹੀਂ ਕਰਨੀ ਪੇਵੇਗੀ ਸ਼ਰਧਾਲੂਆਂ ਨੂੰ ਆਪਣੀ ਸਿਹਤ...

Maa Vaishno Devi ਜਾਣ ‘ਤੇ ਨਹੀਂ ਕਰਨੀ ਪੇਵੇਗੀ ਸ਼ਰਧਾਲੂਆਂ ਨੂੰ ਆਪਣੀ ਸਿਹਤ ਦੀ ਚਿੰਤਾ, ਸ਼ਰਾਈਨ ਬੋਰਡ ਨੇ ਸ਼ੂਰੂ ਕੀਤੀਆਂ ਸਿਹਤ ਸੇਵਾਵਾਂ

ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ।

ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਭਵਨ ਤੇ ਆਸ-ਪਾਸ ਦੇ ਖੇਤਰਾਂ ਵਿੱਚ ਤਾਇਨਾਤ ਸ਼ਰਾਈਨ ਬੋਰਡ ਤੇ ਸਬੰਧਤ ਏਜੰਸੀਆਂ ਦੇ ਕਰਮਚਾਰੀਆਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਭਵਨ ਵਿਖੇ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਭਵਨ ਵਿੱਚ ਨਵੀਂ ਸਥਾਪਿਤ ‘ਪੀਐਮਬੀਜੇਕੇ’ ਦਾ ਉਦੇਸ਼ ਸਸਤੀਆਂ ਗੁਣਵੱਤਾ ਵਾਲੀਆਂ ਦਵਾਈਆਂ ਤੇ ਵਧੀਆ ਸਿਹਤ ਦੇਖਭਾਲ ਪ੍ਰਦਾਨ ਕਰਨਾ ਹੈ।

ਇਸ ਪਹਿਲਕਦਮੀ ਨਾਲ ਲੱਖਾਂ ਸ਼ਰਧਾਲੂਆਂ ਨੂੰ ਲਾਭ ਮਿਲੇਗਾ ਜੋ ਹਰ ਸਾਲ ਤੀਰਥ ਸਥਾਨ ‘ਤੇ ਜਾਂਦੇ ਹਨ। ਇਸ ਨਾਲ ਖੇਤਰ ਦੇ ਅਧਿਕਾਰੀਆਂ ਨੂੰ ਕਿਫਾਇਤੀ ਜੈਨਰਿਕ ਦਵਾਈਆਂ, ਡਾਕਟਰੀ ਉਪਕਰਣਾਂ ਤੇ ਜ਼ਰੂਰੀ ਸਿਹਤ ਦੇਖਭਾਲ ਉਤਪਾਦ ਮਿਲਣ ‘ਚ ਆਸਾਨੀ ਹੋਵੇਗੀ।

ਲੋੜ ਪੈਣ ‘ਤੇ ਡਾਕਟਰੀ ਦੇਖਭਾਲ ਉਪਲਬਧ ਹੋਵੇਗੀ

ਸੀਈਓ ਨੇ ਤੀਰਥ ਯਾਤਰਾ ਦੇ ਰੂਟ ਦੇ ਨਾਲ ਸਿਹਤ ਦੇਖਭਾਲ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਬੋਰਡ ਦੇ ਯਤਨਾਂ ਦੀ ਪੁਸ਼ਟੀ ਕੀਤੀ, ਇਹ ਯਕੀਨੀ ਬਣਾਉਣ ਲਈ ਕਿ ਸ਼ਰਧਾਲੂਆਂ ਨੂੰ ਸੰਤੁਸ਼ਟੀ ਦਾ ਅਨੁਭਵ ਹੋਵੇ ਅਤੇ ਲੋੜ ਪੈਣ ‘ਤੇ ਕਿਫਾਇਤੀ ਡਾਕਟਰੀ ਦੇਖਭਾਲ ਪ੍ਰਾਪਤ ਹੋਵੇ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਫਾਇਤੀ ਸਿਹਤ ਸੰਭਾਲ ਤੀਰਥ ਯਾਤਰਾ ਦਾ ਇੱਕ ਮਹੱਤਵਪੂਰਨ ਪਹਿਲੂ ਹੈ ਤੇ ਬੋਰਡ ਨੂੰ ਤੀਰਥ ਸਥਾਨ ‘ਤੇ ਇਹ ਸੇਵਾ ਪ੍ਰਦਾਨ ਕਰਨ ‘ਤੇ ਮਾਣ ਹੈ। ਸ਼ਰਧਾਲੂਆਂ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਬੋਰਡ 24 ਘੰਟੇ ਐਮਰਜੈਂਸੀ ਵਿਚ ਹਾਜ਼ਰ ਹੋਣ ਲਈ ਟਰੈਕ ‘ਤੇ ਵੱਖ-ਵੱਖ ਆਧੁਨਿਕ ਮੈਡੀਕਲ ਉਪਕਰਣਾਂ ਨਾਲ ਲੈਸ ਸੱਤ ਕਾਰਜਸ਼ੀਲ ਮੈਡੀਕਲ ਯੂਨਿਟ ਚਲਾ ਰਿਹਾ ਹੈ।

ਵਿਸ਼ੇਸ਼ ਡਾਕਟਰੀ ਦੇਖਭਾਲ ਲਈ ਮਰੀਜ਼ਾਂ ਨੂੰ ਤੁਰੰਤ ਰੈਫਰ ਕਰਨ ਵਾਲੇ ਹਸਪਤਾਲ ਵਿੱਚ ਤਬਦੀਲ ਕਰਨ ਲਈ ਸਟੈਂਡਬਾਏ ਐਂਬੂਲੈਂਸ ਵੀ ਉਪਲਬਧ ਹਨ। ਇਸ ਤੋਂ ਇਲਾਵਾ ਕਟੜਾ ਵਿਖੇ ਕਮਿਊਨਿਟੀ ਹਸਪਤਾਲ ਅਤੇ ਕਟੜਾ ਤੋਂ ਕਰੀਬ ਨੌਂ ਕਿਲੋਮੀਟਰ ਦੂਰ ਸ਼ਰਾਈਨ ਬੋਰਡ ਦਾ 300 ਬੈੱਡ ਵਾਲਾ ਹਸਪਤਾਲ ਵੀ ਸ਼ਰਧਾਲੂਆਂ ਦੀਆਂ ਸਾਰੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਪਲਬਧ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments