Monday, October 14, 2024
Google search engine
HomeDeshChampions Trophy 2025 : ਪਾਕਿਸਤਾਨ 'ਚ ਨਹੀਂ ਹੋਵੇਗਾ ਚੈਂਪੀਅਨਜ਼ ਟਰਾਫੀ ਦਾ ਫਾਈਨਲ!...

Champions Trophy 2025 : ਪਾਕਿਸਤਾਨ ‘ਚ ਨਹੀਂ ਹੋਵੇਗਾ ਚੈਂਪੀਅਨਜ਼ ਟਰਾਫੀ ਦਾ ਫਾਈਨਲ! ਭਾਰਤ ਦੇ ਹਿਸਾਬ ਨਾਲ ਬਦਲੇਗੀ Venue

ਚੈਂਪੀਅਨਜ਼ ਟਰਾਫੀ 2025 (Champions Trophy 2025) ਅਗਲੇ ਸਾਲ ਕਰਵਾਈ ਜਾਣੀ ਹੈ

ਚੈਂਪੀਅਨਜ਼ ਟਰਾਫੀ 2025 (Champions Trophy 2025) ਅਗਲੇ ਸਾਲ ਕਰਵਾਈ ਜਾਣੀ ਹੈ, ਜਿਸ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ। ਬੀਸੀਸੀਆਈ (BCCI) ਸਕੱਤਰ ਜੈਸ਼ਾਹ ਪਹਿਲਾਂ ਹੀ ਭਾਰਤੀ ਟੀਮ ਦੇ ਪਾਕਿਸਤਾਨ ਜਾਣ ਤੋਂ ਸਾਫ਼ ਇਨਕਾਰ ਕਰ ਚੁੱਕੇ ਹਨ ਤੇ ਇਸ ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ ਤਹਿਤ ਖੇਡਣ ਦੀ ਮੰਗ ਕਰ ਚੁੱਕੇ ਹਨ।
ਇਸ ਦੌਰਾਨ ਟੈਲੀਗ੍ਰਾਫ ਯੂਕੇ ਦੀ ਰਿਪੋਰਟ ਮੁਤਾਬਿਕ ਭਾਰਤ ਦੇ ਚੈਂਪੀਅਨਜ਼ ਟਰਾਫੀ (Champions Trophy) ਦੇ ਮੈਚ ਪਾਕਿਸਤਾਨ ਤੋਂ ਬਾਹਰ ਕਰਵਾਏ ਜਾ ਸਕਦੇ ਹਨ। ਜੇ ਭਾਰਤੀ ਟੀਮ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੁੰਦੀ ਹੈ ਤਾਂ ਇਸ ਨੂੰ ਵੀ ਬਹਾਰ ਹੀ ਕਰਵਾਇਆ ਜਾਵੇਗਾ।
ਲਾਹੌਰ ਤੋਂ ਦੁਬਈ ਸ਼ਿਫਟ ਹੋਵੇਗਾ ਚੈਂਪੀਅਨਜ਼ ਟਰਾਫੀ ਦਾ ਫਾਈਨਲ?
ਦਰਅਸਲ ਅਗਲੇ ਸਾਲ ਪਾਕਿਸਤਾਨ ‘ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 (Champions Trophy 2025) ‘ਚ ਭਾਰਤ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਹੈ। ਟੈਲੀਗ੍ਰਾਫ ਯੂਕੇ ਦੀ ਰਿਪੋਰਟ ਮੁਤਾਬਿਕ ਜੇ ਭਾਰਤ ਫਾਈਨਲ ‘ਚ ਪਹੁੰਚਦਾ ਹੈ ਤਾਂ ਚੈਂਪੀਅਨਜ਼ ਟਰਾਫੀ ਦਾ ਫਾਈਨਲ ਲਾਹੌਰ ਤੋਂ ਦੁਬਈ ਸ਼ਿਫਟ ਕੀਤਾ ਜਾ ਸਕਦਾ ਹੈ।
ਅਜਿਹੇ ‘ਚ ਫਾਈਨਲ ਤੋਂ ਕੁਝ ਦਿਨ ਪਹਿਲਾਂ ਤਕ ਚੈਂਪੀਅਨਜ਼ ਟਰਾਫੀ ਦੇ ਸਥਾਨ ਨੂੰ ਲੈ ਕੇ ਸਸਪੈਂਸ ਬਣਿਆ ਰਹੇਗਾ। ਭਾਰਤ ਪਾਕਿਸਤਾਨ ‘ਚ ਆਪਣੇ ਮੈਚ ਨਹੀਂ ਖੇਡੇਗਾ ਕਿਉਂਕਿ ਬੀਸੀਸੀਆਈ ਕਥਿਤ ਤੌਰ ‘ਤੇ ਗੁਆਂਢੀ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਕਾਰਨ ਟੀਮ ਭੇਜਣ ਲਈ ਤਿਆਰ ਨਹੀਂ ਹੈ।
ਟੂਰਨਾਮੈਂਟ ਦਾ ਫਾਈਨਲ 9 ਮਾਰਚ ਨੂੰ ਖੇਡਿਆ ਜਾਣਾ ਹੈ ਅਤੇ ਇਸ ਮੈਚ ਦੇ ਸਥਾਨ ਬਾਰੇ ਫੈਸਲਾ 6 ਮਾਰਚ ਤਕ ਲਿਆ ਜਾ ਸਕਦਾ ਹੈ। ਫਾਈਨਲ ਤੋਂ ਇਲਾਵਾ ਸੈਮੀਫਾਈਨਲ ਕਿੱਥੇ ਹੋਵੇਗਾ, ਇਸ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਹੈ। ਅਬੂ ਧਾਬੀ ਅਤੇ ਸ਼ਾਰਜਾਹ ਨੂੰ ਸੰਭਾਵਿਤ ਟਿਕਾਣਿਆਂ ਵਜੋਂ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਖਰੀ ਵਾਰ ਸਾਲ 2008 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਦੀ ਟੀਮ ਭਾਰਤ ਦੌਰੇ ’ਤੇ ਆਈ ਸੀ ਪਰ ਭਾਰਤੀ ਟੀਮ ਪਾਕਿਸਤਾਨ ਨਹੀਂ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਹਾਲ ਹੀ ’ਚ ਕਿਹਾ ਸੀ ਕਿ ਆਈਸੀਸੀ ਚੈਂਪੀਅਨਜ਼ ਟਰਾਫੀ ਪਾਕਿਸਤਾਨ ਵਿਚ ਹੋਵੇਗੀ। ਉਸ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਇੱਥੇ ਆਉਣ ਨਾਲ ਮੈਚ ਰੱਦ ਜਾਂ ਮੁਲਤਵੀ ਕਰੇਗਾ। ਸਾਨੂੰ ਭਰੋਸਾ ਹੈ ਕਿ ਅਸੀਂ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਵਿਚ ਸਾਰੀਆਂ ਟੀਮਾਂ ਦੀ ਮੇਜ਼ਬਾਨੀ ਕਰਾਂਗੇ। ਸਟੇਡੀਅਮ ਵੀ ਸਮੇਂ ਸਿਰ ਮੈਚਾਂ ਦੀ ਮੇਜ਼ਬਾਨੀ ਲਈ ਤਿਆਰ ਹੋ ਜਾਣਗੇ ਤੇ ਬਾਕੀ ਰਹਿੰਦਾ ਕੰਮ ਟੂਰਨਾਮੈਂਟ ਤੋਂ ਬਾਅਦ ਪੂਰਾ ਕਰ ਲਿਆ ਜਾਵੇਗਾ।
ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਲਈ ਰਿਜ਼ਰਵ ਡੇਅ
ਜ਼ਿਕਰਯੋਗ ਹੈ ਕਿ 2025 ਦੀ ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ 9 ਮਾਰਚ ਤੱਕ ਹੋਵੇਗੀ, ਜਿਸ ਵਿੱਚ ਫਾਈਨਲ ਲਈ 10 ਮਾਰਚ ਨੂੰ ਰਿਜ਼ਰਵ ਡੇਅ ਰੱਖਿਆ ਗਿਆ ਹੈ। ਪਾਕਿਸਤਾਨ ਦੀ ਟੀਮ ਭਾਰਤ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ-ਏ ‘ਚ ਹੈ, ਜਦੋਂਕਿ ਗਰੁੱਪ ਬੀ ‘ਚ ਇੰਗਲੈਂਡ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਸ਼ਾਮਿਲ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments