Zaheer Khan ਤੇ Sagrika Ghatge ਨੇ ਕਾਫੀ ਸਮੇਂ ਤਕ ਇਕ-ਦੂਜੇ ਨੂੰ ਡੇਟ ਕੀਤਾ ਤੇ ਇਕ ਡਿਨਰ ਦੌਰਾਨ ਜ਼ਹੀਰ ਨੇ ਸਾਗਰਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਜੋ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਸੀ।
ਕਿਹਾ ਜਾਂਦਾ ਹੈ ਕਿ ਪਿਆਰ ਤੋਂ ਵੱਧ ਕੇ ਕੁਝ ਨਹੀਂ ਹੁੰਦਾ। ਜਦੋਂ ਕੋਈ ਪਿਆਰ ਕਰਦਾ ਹੈ ਤਾਂ ਧਰਮ ਦੀ ਦੀਵਾਰ ਵੀ ਟੁੱਟ ਜਾਂਦੀ ਹੈ। ਅਜਿਹੇ ਕਈ ਕ੍ਰਿਕਟਰ ਹੋਏ ਹਨ, ਜਿਨ੍ਹਾਂ ਨੇ ਪਿਆਰ ਵਿਚ ਪੈ ਕੇ ਧਰਮ ਦੀ ਦੀਵਾਰ ਨੂੰ ਤੋੜਿਆ ਤੇ ਕਿਸੇ ਹੋਰ ਧਰਮ ਦੀ ਲੜਕੀ ਨੂੰ ਆਪਣਾ ਹਮਸਫ਼ਰ ਬਣਾਇਆ। ਉਨ੍ਹਾਂ ਦੀ ਲਵ ਸਟੋਰੀ ਫਿਲਮ ਤੋਂ ਵੀ ਜ਼ਿਆਦਾ ਖੂਬਸੂਰਤ ਰਹੀ।
ਜ਼ਹੀਰ ਖਾਨ ਨੇ ਸਾਲ 2017 ‘ਚ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਸਾਗਰਿਕਾ ਘਾਟਗੇ ਨਾਂ ਦੀ ਅਭਿਨੇਤਰੀ ਨਾਲ ਹੋਇਆ ਸੀ। ਪ੍ਰਸ਼ੰਸਕ ਸਾਗਰਿਕਾ ਨੂੰ ‘ਚੱਕ ਦੇ ਇੰਡੀਆ’ ਦੀ ਪ੍ਰੀਤੀ ਸੱਭਰਵਾਲ ਵਜੋਂ ਪਛਾਣਦੇ ਹਨ। ਸਾਗਰਿਕਾ ਨੇ ਆਪਣੀ ਸ਼ੁਰੂਆਤ ਸ਼ਾਹਰੁਖ ਖਾਨ ਦੀ ਸੁਪਰਹਿੱਟ ਫਿਲਮ ਚੱਕ ਦੇ ਇੰਡੀਆ ਤੋਂ ਕੀਤੀ ਜਿਸ ਵਿਚ ਉਨ੍ਹਾਂ ਪ੍ਰੀਤੀ ਦੀ ਭੂਮਿਕਾ ਸ਼ਾਨਦਾਰ ਢੰਗ ਨਾਲ ਨਿਭਾਈ।
Happy Birthday Zaheer Khan: 45 ਸਾਲ ਦੇ ਹੋਏ ਜ਼ਹੀਰ ਖਾਨ