ਕਸ਼ਮੀਰਾ ਇੱਕਲੇ ਹੀ ਗੋਵਿੰਦਾ ਨੂੰ ਮਿਲਣ ਤੇ ਹਾਲਚਾਲ ਪੁੱਛਣ ਪਹੁੰਚੀ ਸੀ। ਉਸ ਦੇ ਨਾਲ ਕ੍ਰਿਸ਼ਨਾ ਅਭਿਸ਼ੇਕ (Krushna Abhishek) ਨਹੀਂ ਸੀ। ਜਿਸ ਦੇ ਆਉਣ ਦੀ ਫੈਨਜ਼ ਨੂੰ ਪੂਰੀ ਉਮੀਦ ਸੀ। ਕ੍ਰਿਸ਼ਨਾ ਨੇ ਦੱਸਿਆ ਕਿ ਉਹ ਆਪਣੇ ਮਾਮਾ ਨੂੰ ਮਿਲਣ ਕਿਉਂ ਨਹੀਂ ਆਏ। ਇਸ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਬਾਰੇ ਵੀ ਅਪਡੇਟ ਦਿੱਤੀ।
ਗੋਵਿੰਦਾ-ਕ੍ਰਿਸ਼ਨਾ ਦੇ ਰਿਸ਼ਤੇ ‘ਚ ਆ ਗਿਆ ਤਣਾਅ
ਕ੍ਰਿਸ਼ਨਾ ਅਭਿਸ਼ੇਕ ਤੇ ਗੋਵਿੰਦਾ ਵਿਚਕਾਰ ਲੰਮੇ ਸਮੇਂ ਤਕ ਤਣਾਅ ਦਾ ਮਾਹੌਲ ਰਿਹਾ । ਦੋਵਾਂ ‘ਚ ਕੁਝ ਪਰਿਵਾਰਕ ਤਣਾਅ ਰਹੇ, ਜਿਸ ਕਾਰਨ ਮਾਮੇ-ਭਾਣਜੇ ਦੀ ਜੋੜੀ ਕਿਸੇ ਸ਼ੋਅ ਜਾਂ ਫਿਲਮ ‘ਚ ਇਕੱਠੇ ਨਜ਼ਰ ਨਹੀਂ ਆਈ। ਗੋਵਿੰਦਾ ਜੇਕਰ ਕਪਿਲ ਸ਼ਰਮਾ ਸ਼ੋਅ ‘ਚ ਕਦੇ ਵੀ ਆਉਂਦੇ ਹਨ ਤਾਂ ਉਸ ਸਮੇਂ ਜਦੋਂ ਕ੍ਰਿਸ਼ਨਾ ਦਾ ਸ਼ੂਟ ਨਹੀਂ ਹੁੰਦਾ ਹੈ, ਪਰ ਸਾਰੇ ਮਤਭੇਦ ਭੁੱਲ ਕੇ ਉਹ ਆਪਣੀ ਭਾਣਜੀ ਆਰਤੀ ਸਿੰਘ ਦੇ ਵਿਆਹ ‘ਚ ਪਹੁੰਚੇ। ਜਿਸ ਤੋਂ ਬਾਅਦ ਗੋਵਿੰਦਾ ਤੇ ਕ੍ਰਿਸ਼ਨਾ ਦੇ ਰਿਸ਼ਤੇ ‘ਚ ਕੁਝ ਹੱਦ ਤਕ ਸੁਧਾਰ ਹੋ ਗਿਆ।
ਕ੍ਰਿਸ਼ਨਾ ਨੇ ਦੱਸਿਆ ਹੁਣ ਮਾਮਾ ਦੀ ਸਿਹਤ ਕਿਵੇਂ ਹੈ
ਰਿਸ਼ਤੇ ‘ਚ ਸੁਧਾਰ ਤੋਂ ਬਾਅਦ ਕ੍ਰਿਸ਼ਨਾ ਨੇ ਮੀਡੀਆ ‘ਚ ਆ ਕੇ ਕਿਹਾ ਕਿ ਉਹ ਸਭ ਕੁਝ ਭੁੱਲ ਕੇ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹੈ। ਉਹ ਆਪਣੀ ਨਾਰਾਜ਼ ਮਾਮੀ ਤੇ ਮਾਮਾ ਨੂੰ ਮਨਾ ਲੈਣਗੇ। ਇਸ ਤੋਂ ਇਲਾਵਾ ਮੰਗਲਵਾਰ ਸ਼ਾਮ ਉਨ੍ਹਾਂ ਨੇ ਗੋਵਿੰਦਾ ਦੀ ਹੈਲਥ ਅਪਡੇਟ ਬਾਰੇ ਦੱਸਿਆ ਕਿ ਮਾਮਾ ਹੁਣ ਠੀਕ ਹਨ ਤੇ ਕੁਝ ਹੀ ਦਿਨਾਂ ‘ਚ ਛੁੱਟੀ ਮਿਲ ਜਾਵੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੋਵਿੰਦਾ ਦੇ ਪੈਰ ‘ਚੋਂ ਗੋਲੀ ਕੱਢਣ ਵਾਲੇ ਡਾ.ਅਗਰਵਾਲ ਨੇ ਦੱਸਿਆ ਕਿ ਅਦਾਕਾਰ ਨੂੰ 9mm ਦੀ ਗੋਲੀ ਲੱਗੀ ਸੀ। ਗੋਲੀ ਗੋਡੇ ਤੋਂ ਦੋ ਇੰਚ ਥੱਲੇ ਲੱਗੀ ਹੈ, ਫਿਲਹਾਲ ਉਹ ਖ਼ਤਰੇ ਤੋਂ ਬਾਹਰ ਹਨ।
ਕਿਉਂ ਨਹੀਂ ਆਏ ਮਾਮਾ ਨੂੰ ਮਿਲਣ ਹਸਪਤਾਲ
ਕ੍ਰਿਸ਼ਨਾ ਅਭਿਸ਼ੇਕ ਨੇ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਉਹ ਆਸਟ੍ਰੇਲੀਆ ‘ਚ ਹਨ। ਇਸ ਲਈ ਆਪਣੇ ਮਾਮੇ ਨੂੰ ਮਿਲਣ ਨਹੀਂ ਆ ਸਕੇ