90 ਦੇ ਦਹਾਕੇ ਦੇ ਮਸ਼ਹੂਰ ਸ਼ੋਅ ‘ਸ਼ਕਤੀਮਾਨ’ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਜ਼ਿਹਨ ‘ਚ ਤਾਜ਼ਾ ਹਨ।
90 ਦੇ ਦਹਾਕੇ ਦੇ ਮਸ਼ਹੂਰ ਸ਼ੋਅ ‘ਸ਼ਕਤੀਮਾਨ’ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਜ਼ਿਹਨ ‘ਚ ਤਾਜ਼ਾ ਹਨ। ਪਿਛਲੇ ਕਈ ਦਿਨਾਂ ਤੋਂ ਖ਼ਬਰ ਆ ਰਹੀ ਹੈ ਕਿ ਮੁਕੇਸ਼ ਖੰਨਾ ਦੇ ‘ਸ਼ਕਤੀਮਾਨ’ ‘ਤੇ ਫਿਲਮ ਬਣੇਗੀ ਤੇ ਇਹ ਰੋਲ ਰਣਵੀਰ ਸਿੰਘ (Ranveer Singh) ਨਿਭਾਉਣਗੇ। ਇਹ ਮਾਮਲਾ ਸਾਹਮਣੇ ਆਉਂਦਿਆਂ ਹੀ ਮੁਕੇਸ਼ ਖੰਨਾ (Mukesh Khanna) ਨੇ ਰਣਵੀਰ ਨੂੰ ਸ਼ਕਤੀਮਾਨ ਦੇ ਰੂਪ ’ਚ ਨਾ ਸਵੀਕਾਰ ਕਰਨ ਦੀ ਗੱਲ ਕਹੀ।
ਹਾਲ ਹੀ ‘ਚ ਮੁਕੇਸ਼ ਖੰਨਾ (Mukesh Khanna) ਨੇ ਬਾਲੀਵੁੱਡ ਠਿਕਾਣਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨਿਡਰ ਹੋ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਸ਼ਕਤੀਮਾਨ ‘ਤੇ ਬਣ ਰਹੀ ਫਿਲਮ ਬਾਰੇ ਵੀ ਗੱਲ ਕੀਤੀ ਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਨ੍ਹਾਂ ਨੇ ਰਣਵੀਰ ਸਿੰਘ (Ranveer Singh) ਬਾਰੇ ਖੁਲਾਸਾ ਕੀਤਾ ਹੈ।
3 ਘੰਟੇ ਬੈਠੇ ਰਹੇ ਸਾਹਮਣੇ
ਮੁਕੇਸ਼ ਖੰਨਾ ਨੇ ਦੱਸਿਆ ਕਿ ਰਣਵੀਰ ਸਿੰਘ ਉਸ ਨੂੰ ਸ਼ਕਤੀਮਾਨ ਦੇ ਰੋਲ ਲਈ ਮਨਾਉਣ ਆਇਆ ਸੀ। ਉਨ੍ਹਾਂ ਕਿਹਾ, ‘ਰਣਵੀਰ ਮੇਰੇ ਕੋਲ ਆਇਆ ਸੀ। ਮੈਂ ਇਸ ਗੱਲ ਨੂੰ ਛੁਪਾ ਨਹੀਂ ਸਕਦਾ ਕਿਉਂਕਿ ਬਾਅਦ ਵਿਚ ਲੋਕ ਕਹਿਣਗੇ ਕਿ ਮੈਂ ਰਣਵੀਰ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਸੀ ਤੇ ਉਸ ਨੂੰ ਮਹਾਨ ਅਦਾਕਾਰ ਕਿਹਾ ਸੀ। ਇਸ ਤੋਂ ਬਾਅਦ ਇਹ ਖਬਰਾਂ ਵੀ ਆਉਣ ਲੱਗੀਆਂ ਕਿ ਰਣਵੀਰ ਹੀ ਸ਼ਕਤੀਮਾਨ ਹੋਣਗੇ। ਮੈਂ ਇਸ ’ਤੇ ਸਹਿਮਤ ਨਹੀਂ ਦੇ ਸਕਦਾ।’
ਮੁਕੇਸ਼ ਖੰਨਾ ਨੇ ਅੱਗੇ ਕਿਹਾ, ‘ਮੈਂ ਪਹਿਲਾਂ ਵੀ ਸਪੱਸ਼ਟ ਕੀਤਾ ਸੀ ਕਿ ਮੈਂ ਰਣਵੀਰ ਸਿੰਘ ਨੂੰ ਸ਼ਕਤੀਮਾਨ ਦੀ ਲੀਡ ਰੋਲ ਨਿਭਾਉਣ ਲਈ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਦਾ ਮੇਰੇ ਕੋਲ ਵੀ ਇਕ ਕਾਰਨ ਹੈ। ਰਣਵੀਰ ਤਿੰਨ ਘੰਟੇ ਮੇਰੇ ਸਾਹਮਣੇ ਬੈਠੇ ਰਿਹਾ। ਮੈਨੂੰ ਆਖਰਕਾਰ ਉਸ ਨੂੰ ਕਹਿਣਾ ਪਿਆ ਕਿ ਉਸ ਦੇ ਚਿਹਰੇ ‘ਤੇ ਜੋ ਹਾਵ-ਭਾਵ ਦਿਸਣੇ ਚਾਹੀਦੇ ਸੀ, ਉਹ ਨਹੀਂ ਸਨ। ਉਹ ਚੰਚਲ ਦਿਸਦਾ ਹੈ। ਰਣਵੀਰ ਅਜਿਹਾ ਲੱਗਦਾ ਹੈ, ਜੋ ਦੂਜਿਆਂ ਨੂੰ ਭਰਮਾ ਸਕਦਾ ਹੈ।’
ਸ਼ਕਤੀਮਾਨ ਬਣਨਗੇ ਰਣਵੀਰ ਸਿੰਘ ?
ਮੁਕੇਸ਼ ਖੰਨਾ ਨੇ ਖੁਲਾਸਾ ਕੀਤਾ ਕਿ ਉਹ ਸ਼ਕਤੀਮਾਨ ਦੀ ਭੂਮਿਕਾ ਲਈ ਰਣਵੀਰ ਦੀ ਕਾਸਟਿੰਗ ਦੇ ਸਮਰਥਨ ਵਿਚ ਨਹੀਂ ਸਨ। ਇਸ ਰੋਲ ਲਈ ਰਣਵੀਰ ਦੀ ਚੋਣ ਨਹੀਂ ਕੀਤੀ ਗਈ। ਉਨ੍ਹਾਂ ਨੇ ਇੱਥੋਂ ਤਕ ਕਿਹਾ ਕਿ ਅਕਸ਼ੈ ਕੁਮਾਰ ਅਤੇ ਆਮਿਰ ਖਾਨ ਵਰਗੇ ਸੁਪਰਸਟਾਰ ਵੀ ਇਸ ਕਿਰਦਾਰ ਨੂੰ ਨਹੀਂ ਨਿਭਾ ਸਕਦੇ। ਮੁਕੇਸ਼ ਖੰਨਾ ਦਾ ਮੰਨਣਾ ਹੈ ਕਿ ਇਸ ਕਿਰਦਾਰ ਲਈ ਅਜਿਹਾ ਅਦਾਕਾਰ ਹੋਣਾ ਚਾਹੀਦਾ ਹੈ ਜੋ ਇਮਾਨਦਾਰ ਅਤੇ ਮਾਸੂਮ ਹੋਵੇ।
ਨਿਊਡ ਫੋਟੋਸ਼ੂਟ ਹੈ ਵਜ੍ਹਾ
ਮੁਕੇਸ਼ ਖੰਨਾ ਨੇ ‘ਬਾਜੀਰਾਵ ਮਸਤਾਨੀ’ ਨੂੰ ਠੁਕਰਾਉਣ ਦੀ ਇਕ ਹੋਰ ਵਜ੍ਹਾ ਦੱਸੀ। ਉਨ੍ਹਾਂ ਕਿਹਾ, ‘ਮੇਰੇ ਕੋਲ ਰਣਵੀਰ ਨੂੰ ਨਕਾਰਨ ਦਾ ਇਕ ਹੋਰ ਕਾਰਨ ਹੈ ਤੇ ਉਹ ਹੈ ਉਸ ਦਾ ਨਿਊਡ ਫੋਟੋਸ਼ੂਟ। ਹਾਲਾਂਕਿ ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਅਸਲ ’ਚ ਅੰਡਰਵੀਅਰ ਪਾਇਆ ਹੋਇਆ ਸੀ। ਇਹ ਸਭ ਠੀਕ ਸੀ ਪਰ ਜਦੋਂ ਮੈਨੂੰ ਮੀਡੀਆ ਨੂੰ ਦਿੱਤਾ ਉਨ੍ਹਾਂ ਦਾ ਬਿਆਨ ਯਾਦ ਆਇਆ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਉਹ ਇਸ ਨਾਲ ਸਹਿਜ ਹੈ ਅਤੇ ਦੀਪਿਕਾ ਨੂੰ ਵੀ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ, ਤਾਂ ‘ਸ਼ਕਤੀਮਾਨ’ ‘ਚ ਉਸ ਦੀ ਕਾਸਟਿੰਗ ਬਾਰੇ ਸੋਚਿਆ।’