ਦਾਦਾ ਸਾਹਿਬ ਫਾਲਕੇ ਚੋਣ ਕਮੇਟੀ ਮੰਡਲ ਨੇ ਮਹਾਨ ਅਦਾਕਾਰ ਸ਼੍ਰੀ ਮਿਥੁਨ ਚੱਕਰਵਰਤੀ ਜੀ ਨੂੰ ਭਾਰਤੀ ਸਿਨੇਮਾ ‘ਚ ਉਨ੍ਹਾਂ ਦੇ ਯੋਗਦਾਨ ਲਈ ਐਵਾਰਡ ਦੇਣ ਦਾ ਫੈਸਲਾ ਲਿਆ ਹੈ।
50 ਸਾਲ ਤੋਂ ਪਹਿਲਾਂ ਦੁਨੀਆ ‘ਤੇ ਰਾਜ ਕਰ ਰਹੇ ਅਦਾਕਾਰ ਮਿਥੁਨ ਚੱਕਰਵਰਤੀ (Mithun Chakraborty) ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। Union Minister ਅਸ਼ਵਿਨੀ ਵੈਸ਼ਨਵ ਨੇ ਸ਼ੋਸ਼ਲ ਮੀਡੀਆ ‘ਤੇ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ।
ਮਿਥੁਨ ਚੱਕਰਵਰਤੀ ਹਿੰਦੀ ਸਿਨੇਮਾ ਦੇ ਮਹਾਨ ਕਲਾਕਾਰ ਹਨ। ਕੋਲਕਾਤਾ ਦੀਆਂ ਗਲੀਆਂ ‘ਚੋਂ ਆਏ ਮਿਥੁਨ ਦਾ ਨੇ ਫਿਲਮੀ ਦੁਨੀਆ ‘ਚ ਆਪਣੀ ਅਲੱਗ ਪਛਾਣ ਬਣਾਈ ਹੈ। 1976 ਤੋਂ ਬਾਅਦ ਫਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਦਾ ਦਮ ਦਿਖ ਰਿਹਾ ਹੈ। ਉਨ੍ਹਾਂ ਨੂੰ ਸਾਲਾਂ ਤਕ ਸ਼ਾਨਦਾਰ ਕੰਮ ਕਰਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
ਮਿਥੁਨ ਚੱਕਰਵਰਤੀ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਐਵਾਰਡ
ਮਿਥੁਨ ਚੱਕਰਵਰਤੀ ਨੂੰ ਦੇਸ਼ ਦੇ ਸਰਵਉੱਚ ਸਨਮਾਨ ‘ਚੋਂ ਇਕ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। Union Minister ਨੇ 30 ਸਤੰਬਰ ਦੀ ਸਵੇਰ ਨੂੰ ਸ਼ੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਜ਼ਰੀਏ ਅਨਾਊਸਮੈਂਟ ਕੀਤੀ ਹੈ। Minister ਨੇ ਟਵੀਟ ‘ਚ ਲਿਖਿਆ, ” ਮਿਥੁਨ ਦਾ ਦੀ ਸ਼ਾਨਦਾਰ ਸਿਨੇਮੈਟਿਕ ਜਰਨੀ ਕਈ ਪੀੜੀਆਂ ਨੂੰ ਸਨਮਾਨਿਤ ਕਰਦੀ ਹੈ।”
ਅਸ਼ਵਿਨੀ ਵੈਸ਼ਨਵ ਨੇ ਅੱਗੇ ਲਿਖਿਆ, ” ਇਹ ਐਲਾਨ ਕਰਦੇ ਹੋਏ ਮੈਨੂੰ ਮਾਣ ਹੋ ਰਿਹਾ ਹੈ ਕਿ ਦਾਦਾ ਸਾਹਿਬ ਫਾਲਕੇ ਚੋਣ ਕਮੇਟੀ ਮੰਡਲ ਨੇ ਮਹਾਨ ਅਦਾਕਾਰ ਸ਼੍ਰੀ ਮਿਥੁਨ ਚੱਕਰਵਰਤੀ ਜੀ ਨੂੰ ਭਾਰਤੀ ਸਿਨੇਮਾ ‘ਚ ਉਨ੍ਹਾਂ ਦੇ ਯੋਗਦਾਨ ਲਈ ਐਵਾਰਡ ਦੇਣ ਦਾ ਫੈਸਲਾ ਲਿਆ ਹੈ।” ਮਿਥੁਨ ਨੂੰ 70ਵੇ ਨੈਸ਼ਨਲ ਫਿਲਮ ਐਵਾਰਡਜ਼ ਸੈਰੇਮਨੀ (National Film Awards)’ਚ ਸਨਮਾਨਿਤ ਕੀਤਾ ਜਾਵੇਗਾ, ਇਹ 28 ਅਕਤੂਬਰ 2024 ਨੂੰ ਹੋਸਟ ਹੋਵੇਗਾ।
ਮਿਥੁਨ ਚੱਕਰਵਰਤੀ ਦਾ ਕਰੀਅਰ
16 ਜੂਨ 1950 ਨੂੰ ਕੋਲਕਾਤਾ ‘ਚ ਜੰਮੇ ਮਿਥੁਨ ਚੱਕਰਵਰਤੀ ਨੇ 24 ਸਾਲ ਦੀ ਉਮਰ ‘ਚ ਫਿਲਮ ਮ੍ਰਿਗਯਾ (Mrigaya) ਨਾਲ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ। ਘਿਨੂਆ ਦਾ ਕਿਰਦਾਰ ਨਿਭਾਉਣ ਲਈ ਮਿਥੁਨ ਨੂੰ ਬਹੁਤ ਪ੍ਰਸ਼ੰਸਾ ਮਿਲੀ ਸੀ ਤੇ ਉਨ੍ਹਾਂ ਨੂੰ ਪਹਿਲਾਂ ਨੈਸ਼ਨਲ ਐਵਾਰਡ ਵੀ ਮਿਲਿਆ। ਉਨ੍ਹਾਂ ਨੇ ਸਫਲਤਾ ਦਾ ਰਸ ਫਿਲਮ ਡਿਸਕੋ ਡਾਂਸ ਨਾਲ (Disco Dance) ਚਖਿਆ ਤੇ ਉਹ ਸਿਨੇਮਾਂ ‘ਚ ਇਸ ਨਾਂ ਨਾਲ ਪਛਾਣੇ ਜਾਣ ਲੱਗੇ। ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।