ਭਾਰਤ ਅਤੇ ਬੰਗਲਾਦੇਸ਼ (IND Vs BAN) ਵਿਚਾਲੇ ਕਾਨਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦਾ ਅੱਜ ਪਹਿਲਾ ਦਿਨ ਹੈ।
ਭਾਰਤ ਅਤੇ ਬੰਗਲਾਦੇਸ਼ (IND Vs BAN) ਵਿਚਾਲੇ ਕਾਨਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦਾ ਅੱਜ ਪਹਿਲਾ ਦਿਨ ਹੈ। ਗ੍ਰੀਨ ਪਾਰਕ ਸਟੇਡੀਅਮ (Green Park Stadium) ‘ਚ ਖੇਡੇ ਜਾ ਰਹੇ ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਦਾਨ ਗਿੱਲਾ ਹੋਣ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ। ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਲਗਭਗ 3 ਸਾਲਾਂ ਬਾਅਦ ਟੈਸਟ ਖੇਡਿਆ ਜਾ ਰਿਹਾ ਹੈ, ਇਸ ਲਈ ਸਥਾਨਕ ਪ੍ਰਸ਼ੰਸਕ ਆਪਣੇ ਚਹੇਤੇ ਕ੍ਰਿਕਟਰਾਂ ਦੀ ਝਲਕ ਪਾਉਣ ਲਈ ਬੇਤਾਬ ਹਨ।
ਮੈਦਾਨ ‘ਤੇ ਪ੍ਰਸ਼ੰਸਕਾਂ ਦੀ ਬੇਤਾਬੀ ਦੇਖਣ ਨੂੰ ਮਿਲੀ। ਪਹਿਲੇ ਟੈਸਟ ਦੌਰਾਨ ਵਿਰਾਟ ਕੋਹਲੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਗਰਾਊਂਡ ਸਟਾਫ ਦੇ ਇਕ ਮੈਂਬਰ ਨੇ ਮੈਦਾਨ ‘ਚ ਵਿਰਾਟ ਕੋਹਲੀ ਦੇ ਪੈਰ ਛੂਹੇ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਹੀ ਉਸ ਨੂੰ ਵਿਰਾਟ ਕੋਹਲੀ ਤੋਂ ਦੂਰ ਕਰ ਦਿੱਤਾ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
https://twitter.com/i/status/1839560161716756884