Monday, October 14, 2024
Google search engine
HomeDeshPatiala Law University ਬੰਦ ਕਰਨ ਦੇ ਹੁਕਮ, ਅਥਾਰਟੀ ਵੱਲੋਂ ਪੱਤਰ ਜਾਰੀ; ਸੰਘਰਸ਼ਸ਼ੀਲ...

Patiala Law University ਬੰਦ ਕਰਨ ਦੇ ਹੁਕਮ, ਅਥਾਰਟੀ ਵੱਲੋਂ ਪੱਤਰ ਜਾਰੀ; ਸੰਘਰਸ਼ਸ਼ੀਲ ਵਿਦਿਆਰਥਣਾਂ ਤੇ ਅਧਿਕਾਰੀਆਂ ਵਿਚਾਲੇ ਰੇੜਕਾ ਜਾਰੀ

University Authority ਦੇ ਆਦੇਸ਼ਾਂ ‘ਤੇ ਸਕਿਓਰਿਟੀ ਗਾਰਡਾਂ ਨੇ ਯੂਨੀਵਰਸਿਟੀ ਦੇ ਮੁੱਖ ਗੇਟਾਂ ਨੂੰ ਜਿੰਦਰੇ ਲਾ ਦਿੱਤੇ ਤੇ ਕਿਸੇ ਵੀ ਬਾਹਰੀ ਬੰਦੇ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ।

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (Rajiv Gandhi National University of Law) ਦੀ ਅਥਾਰਟੀ ਵੱਲੋਂ ਅਗਲੇ ਹੁਕਮਾਂ ਤਕ ਯੂਨੀਵਰਸਿਟੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨl ਇਸ ਸਬੰਧੀ ਬਾਕਾਇਦਾ ਯੂਨੀਵਰਸਿਟੀ ਦੀ ਪ੍ਰਸ਼ਾਸਨਿਕ ਸ਼ਾਖਾ ਵੱਲੋਂ ਲਿਖਤੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਉੱਧਰ ਦੂਜੇ ਦਿਨ ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ਤੇ ਯੂਨੀਵਰਸਿਟੀ ਅਧਿਕਾਰੀਆਂ ਵਿਚਕਾਰ ਗੱਲਬਾਤ ਦਾ ਕੋਈ ਵੀ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ l ਦੋਵੇਂ ਧਿਰਾਂ ਆਪਣੀ ਆਪਣੀ ਗੱਲ ‘ਤੇ ਅੜੀਆਂ ਰਹੀਆਂ l ਗੁੱਸੇ ‘ਚ ਭਰੀਆਂ-ਪੀਤੀਆਂ ਕੁੜੀਆਂ ਨੇ ਸਾਰੀ ਰਾਤ ਆਕਾਸ਼ ਗੁੰਜਾਊ ਨਾਅਰੇਬਾਜ਼ੀ ਕਰਦਿਆਂ ਵਾਈਸ ਚਾਂਸਲਰ ਦੀ ਸਰਕਾਰੀ ਰਿਹਾਇਸ਼ ਨੂੰ ਘੇਰੀ ਰੱਖਿਆ ਤੇ ਵੀਸੀ ਦੇ ਘਰ ਮੂਹਰੇ ਲੇਟ ਕੇ ਰਾਤ ਗੁਜ਼ਾਰੀ ਜਿਸ ਕਾਰਨ ਯੂਨੀਵਰਸਿਟੀ ਦੇ ਵੀਸੀ ਆਪਣੀ ਰਿਹਾਇਸ਼ ਤੋਂ ਬਾਹਰ ਨਹੀਂ ਆ ਸਕੇl

ਯੂਨੀਵਰਸਿਟੀ ਅਥਾਰਟੀ ਦੇ ਆਦੇਸ਼ਾਂ ‘ਤੇ ਸਕਿਓਰਿਟੀ ਗਾਰਡਾਂ ਨੇ ਯੂਨੀਵਰਸਿਟੀ ਦੇ ਮੁੱਖ ਗੇਟਾਂ ਨੂੰ ਜਿੰਦਰੇ ਲਾ ਦਿੱਤੇ ਤੇ ਕਿਸੇ ਵੀ ਬਾਹਰੀ ਬੰਦੇ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਇਥੋਂ ਤਕ ਕਿ ਅਖਬਾਰੀ ਨੁਮਾਇੰਦਿਆਂ ਨੂੰ ਵੀ ਗਾਰਡ ਵਾਪਸ ਭੇਜ ਰਹੇ ਸਨl ਅੰਦਰੋਂ ਮਿਲੀ ਜਾਣਕਾਰੀ ਅਨੁਸਾਰ ਵੀਸੀ ਜੈਸ਼ੰਕਰ ਸਿੰਘ ਅੱਜ ਸਵੇਰੇ ਸਾਢੇ ਵਜੇ ਦੇ ਕਰੀਬ ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ਨੂੰ ਮਿਲੇ ਤੇ ਉਨ੍ਹਾਂ ਸੰਬੰਧਿਤ ਕਿਸੇ ਵੀ ਮੰਗ ‘ਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਤੇ ਹੋਰ ਗੱਲਾਂ ਕਰ ਕੇ ਵਾਪਸ ਚਲੇ ਗਏl

ਸੰਘਰਸ਼ਸ਼ੀਲ ਕੁੜੀਆਂ ਦਾ ਕਹਿਣਾ ਸੀ ਕਿ ਵੀਸੀ ਅਸਲ ਗੱਲ,’ਤੇ ਆਉਣ ਅਤੇ ਸਾਨੂੰ ਬੇਤੁਕੀਆਂ ਗੱਲਾਂ ਪਸੰਦ ਨਹੀਂl ਵੀਸੀ ਦੇ ਅਸਤੀਫਾ ਦੇਣ ਤਕ ਯੂਨੀਵਰਸਿਟੀ ਅਥਾਰਟੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਸਕਦੀ l ਜਦਕਿ ਵੀਸੀ ਹੋਸਟਲ ਦੇ ਨਵੇਂ ਕਮਰੇ ਬਣਾਉਣ ਦੀ ਗੱਲਬਾਤ ਕਰਦੇ ਰਹੇ ਪਰ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜੋ ਉਨ੍ਹਾਂ ਦੀਆਂ ਡਿਮਾਂਡ ਨੋਟਿਸ ‘ਚ ਮੰਗਾਂ ਦਰਜ ਹਨ, ਉਨ੍ਹਾਂ ‘ਤੇ ਤੁਰੰਤ ਗੌਰ ਕੀਤਾ ਜਾਵੇl

ਕੁੜੀਆਂ ਨਾਅਰੇਬਾਜ਼ੀ ਕਰ ਰਹੀਆਂ ਸਨ ਕਿ ਵੀਸੀ ਜਾਓ, ਵੀਸੀ ਵਾਪਸ ਜਾਓ l ਇਸ ਮੌਕੇ ਵੀਸੀ ਹਾਏ-ਹਾਏ ਦੇ ਨਾਅਰੇ ਲੱਗਦੇ ਰਹੇ lਵਿਦਿਆਰਥੀ ਮੰਗ ਕਰ ਰਹੇ ਸਨ ਕਿ ਵੀਸੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਫਾਰਗ ਕੀਤਾ ਜਾਵੇ। ਅੱਜ ਦੂਜੇ ਦਿਨ ਦਿਨ ਵੀ ਸੰਘਰਸ਼ ਕਰ ਰਹੀਆਂ ਕੁੜੀਆਂ ਦਾ ਵੀਸੀ ਖਿਲਾਫ ਪਾਰਾ ਅਸਮਾਨੀਂ ਚੜ੍ਹਿਆ ਰਿਹਾ ਜੋ ਮੰਗਾਂ ਮਣਾਉਣ ਲਈ ਆਪਣੀ ਜ਼ਿੱਦ ‘ਤੇ ਅੜੀਆਂ ਰਹੀਆਂ l

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments