ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਪੇਸ਼ੇ ਤੋਂ ਡ੍ਰਾਈਵਰ ਹੈ। ਉਹ ਰਾਮਪੁਰਾ ਵਿੱਚ ਇੱਕ ਸੀਮਟ ਫੈਰਟਰੀ ਵਿੱਚ ਕੰਮ ਕਰਦਾ ਹੈ।
ਪੰਜਾਬ ਦੇ ਮੋਗਾ ‘ਚ ਰਾਸ਼ਟਰੀ ਜਾਂਚ ਏਜੰਸੀ (NIA) ਦੀ ਟੀਮ ਨੇ ਅੱਜ ਯਾਨੀ ਸ਼ੁੱਕਰਵਾਰ ਸਵੇਰ ਰੇਡ ਕੀਤੀ ਹੈ। ਟੀਮ ਪਿੰਡ ਬਿਲਾਸਪੁਰ ‘ਚ ਕੁਲਵੰਤ ਸਿੰਘ ਦੇ ਘਰ ਪਹੁੰਚੀ। ਦੋਸ਼ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਖਾਲਿਸਤਾਨੀ ਪੱਖੀ ਪੋਸਟਾਂ ਸ਼ੇਅਰ ਕਰਦਾ ਸੀ। ਐਨਆਈਏ ਦੀ ਟੀਮ ਨੇ ਕੁਲਵੰਤ ਸਿੰਘ ਤੇ ਉਸ ਦੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ। ਘਰ ਦੇ ਅੰਦਰ ਜਾਣ ਦੀ ਕਿਸੇ ਨੂੰ ਵੀ ਅਨੁਮਤੀ ਨਹੀਂ ਸੀ। ਐਨਆਈਏ ਦੀ ਟੀਮ ਕੁਲਵੰਤ ਸਿੰਘ ਨਾਲ ਜੁੜੀ ਹਰ ਚੀਜ਼ ਦੀ ਜਾਂਚ ਕਰ ਰਹੀ ਹੈ। ਐਨਆਈਏ ਦੀ ਰੇਡ ਦੌਰਾਨ ਸਥਾਨਕ ਪੁਲਿਸ ਵੀ ਮੌਜ਼ੂਦ ਸੀ।
ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਹ ਰਾਮਪੁਰਾ ਵਿੱਚ ਇੱਕ ਸੀਮੈਂਟ ਫੈਕਟਰੀ ਵਿੱਚ ਕੰਮ ਕਰਦਾ ਹੈ। ਐਨਆਈਏ ਦੀ ਟੀਮ ਕੁਲਵੰਤ ਸਿੰਘ ਦੇ ਘਰ ਸਵੇਰ 5 ਵਜੇ ਪਹੁੰਚ ਗਈ ਸੀ। ਇਸ ਤੋਂ ਬਾਅਦ ਟੀਮ ਨੇ ਜਾਂਚ ਸ਼ੁਰੂ ਕੀਤੀ। ਕਰੀਬ 2 ਘੰਟੇ ਉਸ ਤੋਂ ਪੁੱਛ-ਗਿੱਛ ਕੀਤੀ ਗਈ। ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਮੇਰੇ ਘਰ ਐਨਆਈਏ ਦੀ ਟੀਮ ਨੇ ਰੇਡ ਕੀਤੀ। ਮੇਰੇ ਖਾਲਿਸਤਾਨੀ ਪੋਸਟਾਂ ਪਾਉਣ ਨੂੰ ਲੈ ਕੇ ਜਾਂਚ ਕੀਤੀ ਤੇ ਨਾਲ ਹੀ ਅੱਗੇ ਤੋਂ ਅਜਿਹਾ ਕਰਨ ਤੋਂ ਰੋਕਿਆ ਗਿਆ।