Monday, October 14, 2024
Google search engine
HomeDeshDSP ਵਵਿੰਦਰ ਮਹਾਜਨ ਦੀਆਂ ਵਧੀਆਂ ਮੁਸ਼ਕਲਾਂ, STF ਦੀ ਰੇਡ ਤੋਂ ਪਹਿਲਾਂ ਹੋਏ...

DSP ਵਵਿੰਦਰ ਮਹਾਜਨ ਦੀਆਂ ਵਧੀਆਂ ਮੁਸ਼ਕਲਾਂ, STF ਦੀ ਰੇਡ ਤੋਂ ਪਹਿਲਾਂ ਹੋਏ ਫਰਾਰ

ਵਵਿੰਦਰ ਮਹਾਜਨ STF ‘ਚ ਤਾਇਨਾਤ ਸਨ, ਹੁਣ ਉਨ੍ਹਾਂ ਦਾ ਹੀ ਵਿਭਾਗ ਉਨ੍ਹਾਂ ‘ਤੇ ਕਾਰਵਾਈ ਕਰ ਰਿਹਾ ਹੈ।

ਐਂਟੀ ਨਾਰਕੋਟਿਕਸ ਐਸਟੀਐਫ ਨੇ ਡੀਐਸਪੀ ਵਵਿੰਦਰ ਮਹਾਜਨ ਦੇ ਘਰ ਛਾਪਾ ਮਾਰਿਆ ਹੈ। ਛਾਪੇਮਾਰੀ ਦੀ ਸੂਚਨਾ ਮਿਲਣ ਤੋਂ ਪਹਿਲਾਂ ਹੀ ਵਵਿੰਦਰ ਮਹਾਜਨ ਘਰੋਂ ਫਰਾਰ ਹੋ ਗਿਆ ਹੈ।

ਵਵਿੰਦਰ ਮਹਾਜਨ STF ‘ਚ ਤਾਇਨਾਤ ਸਨ, ਹੁਣ ਉਨ੍ਹਾਂ ਦਾ ਹੀ ਵਿਭਾਗ ਉਨ੍ਹਾਂ ‘ਤੇ ਕਾਰਵਾਈ ਕਰ ਰਿਹਾ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਹਿਮਾਚਲ ਦੇ ਬੱਦੀ ਵਿੱਚ ਇੱਕ ਦਵਾਈ ਬਣਾਉਣ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਗਿਆ ਸੀ ਜਿਸ ਵਿੱਚ ਵਿਭਾਗ ਨੂੰ ਕੁਝ ਬੇਨਿਯਮੀਆਂ ਪਾਈਆਂ ਗਈਆਂ ਸਨ। ਉਦੋਂ ਤੋਂ ਹੀ ਡੀਐਸਪੀ ਵਵਿੰਦਰ ਮਹਾਜਨ ਵਿਵਾਦਾਂ ਵਿੱਚ ਘਿਰ ਗਏ ਸਨ।

ਬਦਮਾਸ਼ਾਂ ਖਿਲਾਫ ਕਾਰਵਾਈ ਕਰਨ ਵਾਲੇ ਡੀਐਸਪੀ ਵਵਿੰਦਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਵਵਿੰਦਰ ਮਹਾਜਨ ਦੀ ਅਗਵਾਈ ‘ਚ ਇਸ ਸਾਲ ਮਈ ਮਹੀਨੇ ‘ਚ ਹਿਮਾਚਲ ਪ੍ਰਦੇਸ਼ ਦੇ ਬੱਦੀ ਜ਼ਿਲੇ ‘ਚ ਨਸ਼ੇ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ।

ਇਸ ਦੌਰਾਨ ਐਸਟੀਐਫ ਨੇ 70 ਲੱਖ ਰੁਪਏ ਤੋਂ ਵੱਧ ਮੁੱਲ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਸਮੱਗਲਰਾਂ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ ਵਵਿੰਦਰ ਮਹਾਜਨ ਵਿਰੁੱਧ ਇਨ੍ਹਾਂ ਕੇਸਾਂ ਦੀ ਜਾਂਚ ਵਿੱਚ ਕਾਫੀ ਬੇਨਿਯਮੀਆਂ ਪਾਈਆਂ ਗਈਆਂ।

ਇਸ ਤੋਂ ਇਲਾਵਾ ਕਰੋੜਾਂ ਰੁਪਏ ਦੇ ਲੈਣ-ਦੇਣ ਦੀ ਵੀ ਚਰਚਾ ਹੋਈ। ਇਸ ਤੋਂ ਬਾਅਦ ਮਹਾਜਨ ਨੂੰ ਡੀਜੀਪੀ ਦੇ ਸਾਹਮਣੇ ਪੇਸ਼ ਹੋਣਾ ਪਿਆ ਜਿਸ ਵਿੱਚ ਜਾਂਚ ਦੌਰਾਨ ਹੀ ਦੋਸ਼ ਸਾਬਤ ਹੋ ਗਏ।

ਇਸ ਤੋਂ ਬਾਅਦ ਡੀਐਸਪੀ ਵਵਿੰਦਰ ਮਹਾਜਨ ਨੂੰ ਕੁਝ ਦਿਨ ਪਹਿਲਾਂ ਐਸਟੀਐਫ ਵਿੱਚੋਂ ਬਦਲ ਕੇ ਅੰਮ੍ਰਿਤਸਰ ਵਿੱਚ ਹੀ ਪੰਜ ਆਈਆਰਬੀ ਵਿੱਚ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਗਏ।

ਪੁਲਿਸ ਕਰ ਰਹੀ ਹੈ ਭਾਲ

ਵਵਿੰਦਰ ਨੂੰ ਗ੍ਰਿਫਤਾਰ ਕਰਨ ਲਈ ਚੰਡੀਗੜ੍ਹ ਤੋਂ ਵਿਸ਼ੇਸ਼ ਟੀਮ ਅੰਮ੍ਰਿਤਸਰ ਭੇਜੀ ਗਈ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਪਤਾ ਲੱਗ ਗਿਆ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ। ਇਸ ਲਈ ਉਹ ਪਰਸੋਂ ਰਾਤ 11 ਵਜੇ ਫਰਾਰ ਹੋ ਗਏ।

ਪੁਲਿਸ ਨੇ ਡੀਐਸਪੀ ਮਹਾਜਨ ਦੇ ਘਰ ਛਾਪਾ ਮਾਰਿਆ, ਜਿਸ ਤੋਂ ਬਾਅਦ ਐਸਟੀਐਫ ਥਾਣਾ ਮੁਹਾਲੀ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ।

ਇਨ੍ਹਾਂ ਦੇ ਫਰਾਰ ਹੋਣ ਤੋਂ ਬਾਅਦ ਤੋਂ ਹੀ ਪੁਲਸ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ। ਸਪੈਸ਼ਲ ਟਾਸਕ ਫੋਰਸ ਨੇ ਇਸ ਮਾਮਲੇ ਵਿੱਚ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜਦੋਂ ਕਿ ਡੀਐਸਪੀ ਮਹਾਜਨ ਦੇ ਦੋਵੇਂ ਮੋਬਾਈਲ ਫੋਨ ਬੰਦ ਹਨ ਜਿਸ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments