ਚੰਦਰ ਗ੍ਰਹਿਣ ਦਾ ਸਮਾਂ (Lunar Eclipse September 2024 Timing)
ਚੰਦਰ ਗ੍ਰਹਿਣ ਭਾਰਤ ‘ਚ ਨਹੀਂ ਨਜ਼ਰ ਆਵੇਗਾ ਪਰ ਤੁਸੀਂ ਗ੍ਰਹਿਣ ਨੂੰ ਲਾਈਵ ਆਨਲਾਈਨ ਦੇਖ ਸਕਦੇ ਹੋ। ਭਾਰਤੀ ਸਮੇਂ ਮੁਤਾਬਕ ਗ੍ਰਹਿਣ 18 ਸਤੰਬਰ ਨੂੰ ਸਵੇਰੇ 06.12 ਵਜੇ ਸ਼ੁਰੂ ਹੋਵੇਗਾ। ਟਾਈਮ ਐਂਡ ਡੇਟ ਅਨੁਸਾਰ ਇਸ ਦਾ ਵੱਧ ਤੋਂ ਵੱਧ ਅਸਰ ਸਵੇਰੇ 08.14 ਵਜੇ ਦੇਖਣ ਨੂੰ ਮਿਲੇਗਾ। ਗ੍ਰਹਿਣ ਸਵੇਰੇ 10.17 ਵਜੇ ਸਮਾਪਤ ਹੋਵੇਗਾ।
ਅੰਸ਼ਕ ਚੰਦਰ ਗ੍ਰਹਿਣ ਦੀ ਮਿਆਦ 4 ਘੰਟੇ 6 ਮਿੰਟ ਹੋਵੇਗੀ। ਇਸ ਦੇ ਨਾਲ ਹੀ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ 25 ਮਾਰਚ ਨੂੰ ਲੱਗਾ ਸੀ। ਇਹ ਇਕ ਉਪਛਾਇਆ ਗ੍ਰਹਿਣ ਸੀ, ਜਿਸਦੀ ਮਿਆਦ 4 ਘੰਟੇ 39 ਮਿੰਟ ਸੀ।
ਚੰਦਰ ਗ੍ਰਹਿਣ ਦੇ ਪ੍ਰਕਾਰ
ਚੰਦਰ ਗ੍ਰਹਿਣ ਤਿੰਨ ਕਿਸਮ ਦਾ ਹੁੰਦਾ ਹੈ ਜੋ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਘਟਨਾ ਵੇਲੇ ਸੂਰਜ, ਧਰਤੀ ਅਤੇ ਚੰਦਰਮਾ ਕਿੱਥੇ ਇਕਸਾਰ ਹੁੰਦੇ ਹਨ। ਪੂਰਨ ਚੰਦਰ ਗ੍ਰਹਿਣ (Total Lunar Eclipse)
ਜਦੋਂ ਧਰਤੀ ਦਾ ਪਰਛਾਵਾਂ ਪੂਰੇ ਚੰਦਰਮਾ ਦੀ ਸਤ੍ਹਾ ‘ਤੇ ਪੈਂਦਾ ਹੈ ਤਾਂ ਇਸ ਸਥਿਤੀ ਨੂੰ ਪੂਰਨ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ‘ਚ ਚੰਦਰਮਾ ਲਾਲ ਜਾਂ ਗੁਲਾਬੀ ਰੰਗ ਦਾ ਨਜ਼ਰ ਆਉਂਦਾ ਹੈ। ਜਦੋਂ ਧਰਤੀ ਤੋਂ ਦੇਖਿਆ ਜਾਂਦਾ ਹੈ ਤਾਂ ਚੰਦਰਮਾ ਦੇ ਧੱਬੇ ਸਾਫ਼ ਦਿਖਾਈ ਦਿੰਦੇ ਹਨ।
ਅੰਸ਼ਕ ਚੰਦਰ ਗ੍ਰਹਿਣ (Partial Lunar Eclipse)
ਅੰਸ਼ਕ ਚੰਦਰ ਗ੍ਰਹਿਣ ਦੌਰਾਨ ਚੰਦਰਮਾ ਦਾ ਕੁਝ ਹਿੱਸਾ ਧਰਤੀ ਦੇ ਪਰਛਾਵੇਂ ‘ਚ ਦਾਖਲ ਹੁੰਦਾ ਹੈ। ਅਜਿਹਾ ਲਗਦਾ ਹੈ ਜਿਵੇਂ ਇਹ ਚੰਦਰਮਾ ਦੀ ਸਤ੍ਹਾ ਨਾਲ ਕੱਟ ਰਿਹਾ ਹੈ। ਧਰਤੀ ਦਾ ਪਰਛਾਵਾਂ ਧਰਤੀ ਵਾਲੇ ਪਾਸੇ ਦੇ ਚੰਦ ਦੇ ਹਿੱਸੇ ‘ਤੇ ਕਾਲੀ ਦਿਖਾਈ ਦਿੰਦਾ ਹੈ।
ਉਪਛਾਇਆ ਚੰਦਰ ਗ੍ਰਹਿਣ (Penumbral Lunar Eclipse)
ਧਰਤੀ ਦਾ ਪਰਛਾਵਾਂ ਜਾਂ ਹਲਕਾ ਬਾਹਰੀ ਹਿੱਸਾ ਚੰਦਰਮਾ ਦੀ ਸਤ੍ਹਾ ‘ਤੇ ਪੈਂਦਾ ਹੈ। ਇਸ ਕਿਸਮ ਦਾ ਗ੍ਰਹਿਣ ਦੂਜੇ ਦੋ ਗ੍ਰਹਿਣਾਂ ਵਾਂਗ ਨਹੀਂ ਹੁੰਦਾ। ਇਸ ਨੂੰ ਦੇਖਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ।
ਉਪਛਾਇਆ ਗ੍ਰਹਿਣ ‘ਚ ਚੰਦਰਮਾ ਦਾ ਕੋਈ ਹਿੱਸਾ ਗ੍ਰਸਤ ਨਹੀਂ ਹੁੰਦਾ। ਇਸ ਲਈ ਇਸ ਨੂੰ ਗ੍ਰਹਿਣ ਦੀ ਕੈਟਾਗਰੀ ‘ਚ ਨਹੀਂ ਰੱਖਿਆ ਜਾਂਦਾ ਹੈ।