ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਆਗੂ ਮੁਹੰਮਦ ਯੂਸਫ ਕਾਸਮੀ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ
ਅੰਮ੍ਰਿਤਸਰ ਵਿੱਚ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਲਈ ਪੁੱਜਾ। ਇਸ ਮੌਕੇ ਉਹਨਾਂ ਨੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਆਗੂ ਮੁਹੰਮਦ ਯੂਸਫ ਕਾਸਮੀ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਅੱਜ ਸਾਡਾ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਨਾਬ ਸਰਦਾਰ ਗਿਆਨੀ ਰਘਬੀਰ ਸਿੰਘ ਜੀ ਕੋਲ ਪਹੁੰਚਣਾ ਹੋਇਆ ਸਰਦਾਰ ਸਾਹਿਬ ਨਾਲ ਸਾਡਾ ਪਿਆਰ ਮੁਹੱਬਤ ਔਰ ਤਾਲੁਕ ਜਿਹੜਾ ਸ਼ੁਰੂ ਤੋਂ ਰਿਹਾ ਕਾਫੀ ਲੰਬੇ ਸਮੇਂ ਤੋਂ ਹੈ ਹਮੇਸ਼ਾ ਅਸੀਂ ਮਿਲਣ ਵਾਸਤੇ ਸਰਦਾਰ ਸਾਹਿਬ ਕੋਲ ਆਉਂਦੇ ਰਹਿੰਦੇ ਹਾਂ
ਉਨ੍ਹਾਂ ਨੇ ਕਿਹਾ ਕਿ ਅੱਜ ਦੀ ਮਿਲਣੀ ਦਾ ਅਸਲ ਮਕਸਦ ਹੈ ਕਿ ਕੇਂਦਰ ਸਰਕਾਰ ਆਏ ਦਿਨ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੀ ਅਤੇ ਕੇਂਦਰ ਦੀ ਸਰਕਾਰ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਿਲ ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀਆਂ ਚਾਹੇ ਫਿਰ ਉਹ ਸਿੱਖ ਹੋਣ ਜਾਂ ਦਲਿਤ ਹੋਣ ਉਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਅਮਨੋ ਅਮਾਨ ਚੈਨ ਅਤੇ ਸਕੂਨ ਭੰਗ ਹੋ ਰਿਹਾ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਸੀਂ ਸਰਦਾਰ ਸਾਹਿਬ ਨਾਲ ਮੁਲਾਕਾਤ ਵੀ ਕਰਨੀ ਸੀ ਅਤੇ ਦੂਜਾ ਪਿਛਲੇ ਦਿਨ ਹੀ ਕੇਂਦਰ ਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਇੱਕ ਵਕਫ ਬੋਰਡ ਦੇ ਨਾਲ ਸੰਬੰਧ ਰੱਖਦਾ ਵੀ ਬਿਲ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਵਕਫ ਬੋਰਡ ਸਾਡੇ ਪੁਰਖਿਆਂ ਦੀ ਜਾਇਦਾਦ ਹੈ।
ਇਹ ਸਾਡੇ ਵਡੇਰਿਆਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੀ ਹੈ। ਵਕਫ ਬੋਰਡ ਦੇ ਜਰੀਏ ਜਿਹੜੀ ਜਮੀਨਾਂ ਦੀ ਆਮਦਨ ਹੁੰਦੀ ਹੈ ਪੈਸਾ ਹੁੰਦਾ ਉਹ ਗਰੀਬਾਂ ਯਤੀਮਾਂ ਮਦਰਸੇ ਮਸੀਤਾਂ ਜਾਂ ਸਕੂਲਾਂ ਦੇ ਉੱਪਰ ਖਰਚ ਕੀਤਾ ਜਾਂਦਾ ਹੈ।
ਇਸ ਦੇ ਜਰੀਏ ਜਰੂਰਤ ਮੰਦਾਂ ਦੀ ਦੀ ਮਦਦ ਹੁੰਦੀ ਹੈ ਹੁਣ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਜਿਹੜੀਆਂ ਵਕਫ ਬੋਰਡ ਦੀਆਂ ਇਹ ਕੜਾ ਜਮੀਨ ਉਹ ਆਪਣੇ ਅੰਡਰ ਕਰੀ ਬੈਠੀ ਹੈ।
ਇਸ ਸਿਲਸਿਲੇ ਚ ਪੂਰੇ ਪੰਜਾਬ ਦੇ ਵਿੱਚ ਜਮਾਤੇ ਉਲਮਾ ਵੱਲੋਂ ਅਲਗ ਅਲਗ ਜਿਲਾਂ ਵਿੱਚ ਪ੍ਰੈਸ ਕਾਨਫਰਸਾਂ ਹੋ ਰਹੀਆਂ ਅਸੀਂ ਕੌਮ ਨੂੰ ਜਾਗਰੂਕ ਕਰ ਰਹੇ ਹਾਂ। ਇਸ ਮੌਕੇ ਅਸੀਂ ਇਕੱਲੇ ਹੀ ਨਹੀਂ ਆ ਸਾਡੇ ਨਾਲ ਸਿੱਖ ਭਰਾ ਵੀ ਸਾਡੇ ਨਾਲ ਹਨ।
ਸੈਕੂਲਰ ਜਹਿਨੀਅਤ ਰੱਖਣ ਵਾਲੇ ਦੇਸ਼ ਦੇ ਸਾਰੇ ਵਰਗਾਂ ਦੇ ਲੋਕ ਸਾਡੇ ਨਾਲ ਹਨ ਅਤੇ ਅੱਜ ਅਸੀਂ ਸਰਦਾਰ ਸਾਹਿਬ ਕੋਲ ਪਹੁੰਚੇ ਸੀ ਸਰਦਾਰ ਸਾਹਿਬ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਰਦਾਰ ਸਾਹਿਬ ਨੇ ਪੁਰਾਣੀ ਪਰੰਪਰਾ ਨੂੰ ਸਾਹਮਣੇ ਰੱਖਦੇ ਹੋਏ ਸਾਨੂੰ ਪੂਰਾ ਯਕੀਨ ਨਾਲ ਭਰੋਸਾ ਦਵਾਇਆ ਹੈ ਕਿ ਇਸ ਮੌਕੇ ਦੇ ਉੱਪਰ ਅਸੀਂ ਬਿਲਕੁਲ ਤੁਹਾਡੇ ਨਾਲ ਹਾਂ ਤੇ ਕੇਂਦਰ ਦੀ ਸਰਕਾਰ ਜਿਹੜਾ ਜ਼ੁਲਮੋ ਸਿਤਮ ਕਰ ਰਹੀ ਹੈ ਇਹ ਬਹੁਤ ਹੀ ਮਾੜਾ ਬਹੁਤ ਹੀ ਨਿੰਦਨੀਯੋਗ ਹੈ।