Monday, October 14, 2024
Google search engine
HomeDeshਹੁਣ ਭਾਰਤ ਨੂੰ ਕੱਚੇ ਤੇਲ ਦੀ ਨਹੀਂ ਹਵੇਗੀ ਚਿੰਤਾ ! Abu Dhabi...

ਹੁਣ ਭਾਰਤ ਨੂੰ ਕੱਚੇ ਤੇਲ ਦੀ ਨਹੀਂ ਹਵੇਗੀ ਚਿੰਤਾ ! Abu Dhabi ਦੇ ਕ੍ਰਾਊਨ Prince ਨੇ ਦਿੱਤਾ ਵੱਡਾ ਤੋਹਫ਼ਾ; ਜਾਣੋ 4 ਸਮਝੌਤਿਆਂ ਤੋਂ ਕਿਸ ਨੂੰ ਕਿੰਨਾ ਫਾਇਦਾ

ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਯੂਏਈ ਦਾ ਦੌਰਾ ਕੀਤਾ ਸੀ।

ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖ਼ਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਵੱਡਾ ਤੋਹਫ਼ਾ ਦਿੱਤਾ ਹੈ।

ਦੋਵਾਂ ਦੇਸ਼ਾਂ ਨੇ ਊਰਜਾ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ ਹੈ। ਇਸ ਸਮੇਂ ਦੌਰਾਨ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਵੀ ਚਾਰ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਕ੍ਰਾਊਨ ਪ੍ਰਿੰਸ ਨੇ ਰਣਨੀਤਕ ਸਬੰਧਾਂ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ।

ਪ੍ਰਮਾਣੂ ਊਰਜਾ ਖੇਤਰ ਵਿੱਚ ਸਮਝੌਤਾ

ਭਾਰਤ ਅਤੇ ਯੂਏਈ ਪਰਮਾਣੂ ਊਰਜਾ ਅਤੇ ਪੈਟਰੋਲੀਅਮ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਧਾਉਣਗੇ। ਚਾਰ ਸਮਝੌਤਿਆਂ ਵਿੱਚੋਂ ਪਹਿਲਾ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐਨਓਸੀ) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵਿਚਕਾਰ ਇੱਕ ਲੰਬੀ ਮਿਆਦ ਦਾ ਐਲਐਨਜੀ ਸਪਲਾਈ ਸਮਝੌਤਾ ਹੈ।

ਐਮੀਰੇਟਸ ਐਟੋਮਿਕ ਐਨਰਜੀ ਕੰਪਨੀ ਅਤੇ ਐਟੋਮਿਕ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਵਿਚਕਾਰ ਦੂਜਾ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਇਸ ਤਹਿਤ ਯੂਏਈ ਦੇ ਬਰਾਕਾਹ ਨਿਊਕਲੀਅਰ ਪਾਵਰ ਪਲਾਂਟ ਦਾ ਸੰਚਾਲਨ ਅਤੇ ਰੱਖ-ਰਖਾਅ ਕੀਤਾ ਜਾਵੇਗਾ।

ਤੀਜਾ ਸਮਝੌਤਾ ਇੰਡੀਆ ਸਟ੍ਰੈਟਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਵਿਚਕਾਰ ਹਸਤਾਖ਼ਰ ਕੀਤੇ ਗਏ ਸੀ। ਚੌਥੇ ਸਮਝੌਤੇ ਵਜੋਂ, ਐਨਰਜੀ ਇੰਡੀਆ ਅਤੇ ਏਡੀਐਨਓਸੀ ਵਿਚਕਾਰ ਅਬੂ ਧਾਬੀ ਓਨਸ਼ੋਰ ਬਲਾਕ-1 ਲਈ ਉਤਪਾਦਨ ਰਿਆਇਤ ਸਮਝੌਤੇ ‘ਤੇ ਵੀ ਦੋਵਾਂ ਦੇਸ਼ਾਂ ਦੁਆਰਾ ਹਸਤਾਖ਼ਰ ਕੀਤੇ ਗਏ ਸਨ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਰਿਆਇਤ ਐਨਰਜੀ ਇੰਡੀਆ ਨੂੰ ਦੇਸ਼ ਵਿੱਚ ਕੱਚਾ ਤੇਲ ਲਿਆਉਣ ਦਾ ਅਧਿਕਾਰ ਪ੍ਰਦਾਨ ਕਰੇਗੀ। ਇਹ ਸਮਝੌਤਾ ਦੇਸ਼ ਦੀ ਊਰਜਾ ਸੁਰੱਖਿਆ ਵਿੱਚ ਯੋਗਦਾਨ ਪਾਵੇਗਾ।

ਯੂਏਈ ਗੁਜਰਾਤ ਵਿੱਚ ਫੂਡ ਪਾਰਕ ਸਥਾਪਤ ਕਰੇਗਾ

UAE ਗੁਜਰਾਤ ਵਿੱਚ ਇੱਕ ਫੂਡ ਪਾਰਕ ਬਣਾਏਗਾ। ਇਸਦੇ ਲਈ ਗੁਜਰਾਤ ਸਰਕਾਰ ਅਤੇ ਅਬੂ ਧਾਬੀ ਡਿਵੈਲਪਮੈਂਟਲ ਹੋਲਡਿੰਗ ਕੰਪਨੀ ਪੀਜੇਐਸਸੀ ਵਿਚਕਾਰ ਇੱਕ ਵੱਖਰੇ ਸਮਝੌਤੇ ‘ਤੇ ਹਸਤਾਖ਼ਰ ਕੀਤੇ ਗਏ ਹਨ।

ਪਿਯੂਸ਼ ਗੋਇਲ ਨੇ ਪ੍ਰਿੰਸ ਦਾ ਸਵਾਗਤ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ੇਖ ਖ਼ਾਲਿਦ ਬਿਨ ਜਾਏਦ ਅਲ ਨਾਹਯਾਨ ਭਾਰਤ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ‘ਤੇ 8 ਸਤੰਬਰ ਨੂੰ ਨਵੀਂ ਦਿੱਲੀ ਪਹੁੰਚੇ ਸਨ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕ੍ਰਾਊਨ ਪ੍ਰਿੰਸ ਦਾ ਸਵਾਗਤ ਕੀਤਾ।

ਵਿਦੇਸ਼ ਮੰਤਰਾਲੇ ਨੇ ਕਿਹਾ, “ਭਾਰਤ ਅਤੇ ਯੂਏਈ ਦੇ ਇਤਿਹਾਸਕ ਤੌਰ ‘ਤੇ ਨਜ਼ਦੀਕੀ ਅਤੇ ਦੋਸਤਾਨਾ ਸਬੰਧ ਹਨ। ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਅਤੇ ਯੂਏਈ ਨੇ ਵਪਾਰ, ਨਿਵੇਸ਼, ਸੰਪਰਕ, ਊਰਜਾ, ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਵਿਆਪਕ ਰਣਨੀਤਕ ਭਾਈਵਾਲੀ ਵਿਕਸਿਤ ਕੀਤੀ ਹੈ।

ਫਰਵਰੀ ਵਿੱਚ ਯੂਏਈ ਪਹੁੰਚੇ PM ਮੋਦੀ

ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਯੂਏਈ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਭਾਰਤ-ਯੂਏਈ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ ਅਤੇ ਅੱਠ ਸਮਝੌਤਿਆਂ ‘ਤੇ ਦਸਤਖਤ ਕੀਤੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments