Saturday, October 19, 2024
Google search engine
HomeDeshਡਾਲਰ ਸਾਹਮਣੇ ਰੁਪਿਆ ਢਹਿ-ਢੇਰੀ

ਡਾਲਰ ਸਾਹਮਣੇ ਰੁਪਿਆ ਢਹਿ-ਢੇਰੀ

ਡਾਲਰ ਸਾਹਮਣੇ ਰੁਪਿਆ ਢਹਿ-ਢੇਰੀ ਹੋ ਗਿਆ ਹੈ। ਡਾਲਰ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਸਵੇਰੇ ਇਹ 83.41 ਰੁਪਏ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ।

ਹਾਸਲ ਜਾਣਕਾਰੀ ਮੁਤਾਬਕ ਇਸ ‘ਚ ਸ਼ੁਰੂਆਤੀ ਕਾਰੋਬਾਰ ਦੌਰਾਨ ਹੀ 3 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ ਇਹ ਡਾਲਰ ਦੇ ਮੁਕਾਬਲੇ 83.38 ਰੁਪਏ ‘ਤੇ ਬੰਦ ਹੋਇਆ।

ਦਰਾਮਦਕਾਰਾਂ ਤੋਂ ਭਾਰੀ ਮੰਗ ਕਾਰਨ ਗਿਰਾਵਟ
ਦਰਾਮਦਕਾਰਾਂ ਵੱਲੋਂ ਡਾਲਰ ਦੀ ਭਾਰੀ ਮੰਗ ਕਾਰਨ ਇਹ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਬੁੱਧਵਾਰ ਤੋਂ ਮੁਦਰਾ ਨੀਤੀ ਦੀ ਸਮੀਖਿਆ ਸ਼ੁਰੂ ਕਰੇਗਾ, ਜਿਸ ਦਾ ਨਤੀਜਾ ਸ਼ੁੱਕਰਵਾਰ ਨੂੰ ਐਲਾਨਿਆ ਜਾਵੇਗਾ।

ਇਸ ਕਾਰਨ ਡਾਲਰ ਦੀ ਮੰਗ ਵੀ ਵਧ ਰਹੀ ਹੈ। ਬਾਜ਼ਾਰ ਮਾਹਿਰਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਇਹ ਗਿਰਾਵਟ ਸ਼ੁੱਕਰਵਾਰ ਤੱਕ ਜਾਰੀ ਰਹਿ ਸਕਦੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 83.50 ਦੇ ਪੱਧਰ ਤੱਕ ਡਿੱਗ ਸਕਦਾ ਹੈ।

ਸ਼ੇਅਰ ਬਾਜ਼ਾਰ ਨੇ ਸਿਰਜਿਆ ਇਤਿਹਾਸ

ਸ਼ੇਅਰ ਬਾਜ਼ਾਰ ‘ਚ ਅੱਜ ਫਿਰ ਤੋਂ ਹਰਿਆਲੀ ਦੇਖਣ ਨੂੰ ਮਿਲ ਰਹੀ ਹੈ ਤੇ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਦੌਰ ਜਾਰੀ ਹੈ। ਨਿਫਟੀ ਮੁੜ ਇਤਿਹਾਸਕ ਪੱਧਰ ‘ਤੇ ਖੁੱਲ੍ਹਿਆ ਹੈ ਤੇ ਬੈਂਕ ਨਿਫਟੀ 450 ਅੰਕਾਂ ਤੋਂ ਵੱਧ ਦੇ ਉਛਾਲ ਨਾਲ ਖੁੱਲ੍ਹਿਆ ਹੈ। ਅਡਾਨੀ ਸਟਾਕ ਨਿਫਟੀ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਬੀਪੀਸੀਐਲ, ਆਈਸੀਆਈਸੀਆਈ ਬੈਂਕ ਤੇ ਐਕਸਿਸ ਬੈਂਕ, ਐਮਐਂਡਐਮ ਦੇ ਨਾਮ ਵੀ ਉਛਾਲ ਵਾਲੇ ਸਟਾਕ ਵਿੱਚ ਸ਼ਾਮਲ ਹਨ।

ਸਟਾਕ ਮਾਰਕੀਟ ਕਿਵੇਂ ਖੁੱਲ੍ਹਿਆ?
ਅੱਜ ਦੀ ਸ਼ਾਨਦਾਰ ਸ਼ੁਰੂਆਤ ‘ਚ BSE ਸੈਂਸੈਕਸ 303.41 ਅੰਕ ਜਾਂ 0.44 ਫੀਸਦੀ ਦੇ ਮਜ਼ਬੂਤ ​​ਵਾਧੇ ਨਾਲ 69168 ਦੇ ਪੱਧਰ ‘ਤੇ ਖੁੱਲ੍ਹਿਆ। NSE ਦਾ ਨਿਫਟੀ 119.90 ਅੰਕ ਜਾਂ 0.58 ਫੀਸਦੀ ਦੇ ਸ਼ਾਨਦਾਰ ਵਾਧੇ ਨਾਲ 20806 ਦੇ ਪੱਧਰ ‘ਤੇ ਖੁੱਲ੍ਹਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments