ਚੋਣਾਂ ਤੋਂ ਬਾਅਦ ਅਸੀਂ ਜੰਮੂ-ਕਸ਼ਮੀਰ ਨੂੰ ਢੁੱਕਵੇਂ ਸਮੇਂ ‘ਤੇ ਸੂਬਾ ਬਣਾਵਾਂਗੇ, ਵਿਰੋਧੀ ਧਿਰ ਨੂੰ ਹਰਾਉਣ ਹੀ ਨਹੀਂ, ਸਗੋਂ ਜ਼ਮਾਨਤ ਜ਼ਬਤ ਕਰ ਕੇ ਉਨ੍ਹਾਂ ਨੂੰ ਘਰ ਵੀ ਬਿਠਾਉਣਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਪਲੋਰਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ-ਐਨਸੀ ਅਤੇ ਪੀਡੀਪੀ ‘ਤੇ ਤਿੱਖਾ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਫਾਰੂਕ ਅਬਦੁੱਲਾ ਨੂੰ ਜਿੱਤਣ ਨਾ ਦਿਓ, ਨਹੀਂ ਤਾਂ ਜੰਮੂ-ਕਸ਼ਮੀਰ ਦਾ ਵਿਕਾਸ ਰੁਕ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤੁਸੀਂ ਤੈਅ ਕਰਨਾ ਹੈ ਕਿ ਜੰਮੂ-ਕਸ਼ਮੀਰ ‘ਚ ਕਿਸ ਦੀ ਸਰਕਾਰ ਬਣੇਗੀ।
ਅਮਿਤ ਸ਼ਾਹ ਦੇ ਭਾਸ਼ਣ ਦੇ 10 ਅਹਿਮ ਨੁਕਤੇ
ਕਾਂਗਰਸ ਅਤੇ ਅਬਦੁੱਲਾ ਪਰਿਵਾਰ ਨੇ ਸਾਡੇ ਮਹਾਰਾਜੇ ਨੂੰ ਜੰਮੂ-ਕਸ਼ਮੀਰ ਤੋਂ ਬਾਹਰ ਕੱਢ ਦਿੱਤਾ। ਮਹਾਰਾਜਾ ਹਰੀ ਸਿੰਘ ਨੂੰ ਸਨਮਾਨਿਤ ਕਰਨ ਦਾ ਕੰਮ ਭਾਜਪਾ ਨੇ ਕੀਤਾ।
ਅੱਤਵਾਦੀਆਂ ਨੂੰ ਚੁਣ-ਚੁਣ ਕੇ ਨਾਲ ਖ਼ਤਮ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ।
ਕਈ ਸਾਲਾਂ ਬਾਅਦ ਸ੍ਰੀ ਅਮਰਨਾਥ ਯਾਤਰਾ ਡਰ-ਮੁਕਤ ਮਾਹੌਲ ਵਿੱਚ ਹੋਈ ਹੈ।
ਨੈਸ਼ਨਲ ਕਾਨਫਰੰਸ ਸੱਤਾ ਵਿੱਚ ਆਈ ਤਾਂ ਅੱਤਵਾਦ ਆਵੇਗਾ। ਜੇ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਇੱਥੇ ਅੱਤਵਾਦ ਲਿਆਉਣ ਦੀ ਤਾਕਤ ਕਿਸੇ ਕੋਲ ਨਹੀਂ ਹੈ।
ਫਾਰੂਕ ਅਬਦੁੱਲਾ ਅਤੇ ਕਾਂਗਰਸ ਨੂੰ ਵੋਟ ਨਾ ਦਿਓ, ਨਹੀਂ ਤਾਂ ਜੰਮੂ-ਕਸ਼ਮੀਰ ਦਾ ਵਿਕਾਸ ਰੁਕ ਜਾਵੇਗਾ।
ਮੈਨੂੰ ਮੀਡੀਆ ਨਾਲੋਂ ਤੁਹਾਡੇ ਲੋਕਾਂ ‘ਤੇ ਜ਼ਿਆਦਾ ਭਰੋਸਾ ਹੈ। ਜੰਮੂ ਦੇ ਲੋਕ ਤੈਅ ਕਰਨਗੇ ਕਿ ਅਗਲੀ ਸਰਕਾਰ ਕਿਸ ਦੀ ਬਣੇਗੀ।
ਮੈਂ ਸਹੁੰ ਖਾਂਦਾ ਹਾਂ ਕਿ ਅਸੀਂ ਧਾਰਾ 370 ਨੂੰ ਵਾਪਸ ਨਹੀਂ ਆਉਣ ਦੇਵਾਂਗੇ। ਅਸੀਂ ਰਾਹੁਲ ਗਾਂਧੀ ਨੂੰ ਗੁੱਜਰ ਬਕਰਵਾਲ ਅਤੇ ਦਲਿਤ ਭਰਾਵਾਂ ਦਾ ਰਾਖਵਾਂਕਰਨ ਖ਼ਤਮ ਨਹੀਂ ਕਰਨ ਦੇਵਾਂਗੇ।
ਸ਼ਾਂਤੀ ਹੋਣ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ।
ਕਾਂਗਰਸ, ਅਬਦੁੱਲਾ ਅਤੇ ਮੁਫਤੀ ਪਰਿਵਾਰ ਨੇ ਜੰਮੂ-ਕਸ਼ਮੀਰ ਨੂੰ ਲੁੱਟਿਆ ਹੈ।
ਮੈਂ ਰਾਹੁਲ ਗਾਂਧੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਦਰਜਾ ਕੌਣ ਵਾਪਸ ਦੇ ਸਕਦਾ ਹੈ। ਇਹ ਦਰਜਾ ਸਿਰਫ਼ ਭਾਰਤ ਸਰਕਾਰ ਹੀ ਦੇ ਸਕਦੀ ਹੈ। ਪ੍ਰਧਾਨ ਮੰਤਰੀ ਦੇ ਸਕਦੇ ਹਨ।
ਚੋਣਾਂ ਤੋਂ ਬਾਅਦ ਅਸੀਂ ਜੰਮੂ-ਕਸ਼ਮੀਰ ਨੂੰ ਢੁੱਕਵੇਂ ਸਮੇਂ ‘ਤੇ ਸੂਬਾ ਬਣਾਵਾਂਗੇ, ਵਿਰੋਧੀ ਧਿਰ ਨੂੰ ਹਰਾਉਣ ਹੀ ਨਹੀਂ, ਸਗੋਂ ਜ਼ਮਾਨਤ ਜ਼ਬਤ ਕਰ ਕੇ ਉਨ੍ਹਾਂ ਨੂੰ ਘਰ ਵੀ ਬਿਠਾਉਣਾ ਹੈ।