ਦੱਸਣਯੋਗ ਹੈ ਕਿ ਸੈਮੀਨਾਰ ਹਾਲ ਤੋਂ ਪੀੜਤਾ ਦੀ ਲਾਸ਼• ਬਰਾਮਦ ਹੋਈ ਸੀ।
ਇੱਥੋਂ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੇ 9 ਅਗਸਤ ਨੂੰ ਔਰਤ ਡਾਕਟਰ ਨਾਲ ਹੋਏ ਜਬਰ ਜਨਾਹ ਤੇ ਕਤਲ ਦੀ ਵਾਰਦਾਤ ਤੋਂ ਅਗਲੇ ਦਿਨ ਸੈਮੀਨਾਰ ਹਾਲ ਨਾਲ ਜੁੜੇ ਟਾਇਲਟ ਦੀ ਮੁਰੰਮਤ ਤੇ ਡਾਕਟਰਾਂ ਦੇ ਕਮਰੇ ਦੇ ਨਵੀਨੀਕਰਨ ਸਬੰਧੀ ਹੁਕਮ ਕੀਤੇ ਸਨ। ਦੱਸਣਯੋਗ ਹੈ ਕਿ ਸੈਮੀਨਾਰ ਹਾਲ ਤੋਂ ਪੀੜਤਾ ਦੀ ਲਾਸ਼• ਬਰਾਮਦ ਹੋਈ ਸੀ।
ਭਾਜਪਾ ਦੀ ਬੰਗਾਲ ਇਕਾਈ ਦੇ ਮੁਖੀ ਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਘੋਸ਼ ਨੇ ਵਾਰਦਾਤ ਤੋਂ ਅਗਲੇ ਦਿਨ ਸਬੂਤਾਂ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਸੀ।
ਮਜੂਮਦਾਰ ਨੇ ਕਿਹਾ ਕਿ ਸਾਬਕਾ ਪ੍ਰਿੰਸੀਪਲ ਘੋਸ਼ ਨੇ ਵਾਰਦਾਤ ਤੋਂ ਅਗਲੇ ਦਿਨ ਸੈਮੀਨਾਰ ਹਾਲ ਨਾਲ ਜੁੜੇ ਪਖਾਨੇ ਤੇ ਡਾਕਟਰਾਂ ਦੇ ਕਮਰੇ ਦੇ ਨਵੀਨੀਕਰਨ ਦੀ ਮਨਜ਼ੂਰੀ ਲਈ ਲੋਕ ਨਿਰਮਾਣ ਵਿਭਾਗ ਦੇ ਸਿਵਲ ਤੇ ਇਲੈਕਟ੍ਰੀਕਲ ਵਿਭਾਗ ਨੂੰ ਪੱਤਰ ਲਿਖਿਆ ਸੀ।
ਉਨ੍ਹਾਂ ਨੇ ਪੱਤਰ ਦੀ ਕਾਪੀ ਇੰਟਰਨੈੱਟ ਮੀਡੀਆ ਮੰਚ ਐਕਸ (ਟਵਿਟਰ) ਉੱਤੇ ਪੋਸਟ ਕੀਤੀ ਹੈ। ਸੁਕਾਂਤ ਨੇ ਸਵਾਲ ਕੀਤੇ ਹਨ ਕਿ ਇੰਨੀ ਵੱਡੀ ਵਾਰਦਾਤ ਮਗਰੋਂ ਘੋਸ਼ ਨੇ ਟਾਇਲਟ ਤੁੜਾਉਣ ਦਾ ਹੁਕਮ ਕਿਉੰ ਕੀਤਾ? ਹਾਲਾਂਕਿ ਲੋਕ ਨਿਰਮਾਣ ਵਿਭਾਗ ਨੂੰ ਲਿਖੇ ਗਏ ਘੋਸ਼ ਦੇ ਪੱਤਰ ਵਿਚ ਸਿਹਤ ਸਕੱਤਰ, ਸਿਹਤ ਸਿੱਖਿਆ ਅਧਿਕਾਰੀ ਦੀ ਸਹਿਮਤੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਡਾਕਟਰ ਕਈ ਦਿਨਾਂ ਤੋਂ ਕਮਰੇ ਦੀ ਮੁਰੰਮਤ ਬਾਰੇ ਮੰਗ ਕਰ ਰਹੇ ਸਨ। ਬਾਅਦ ਵਿਚ ਜੂਨੀਅਰ ਡਾਕਟਰਾਂ ਦੇ ਵਿਰੋਧ ਕਾਰਨ ਮੁਰੰਮਤ ਕਾਰਜ ਰੋਕ ਦਿੱਤਾ ਗਿਆ ਸੀ।
ਸਬੂਤ ਮਿਟਾਉਣ ਦੀ ਕੋਸ਼ਿਸ਼ ਵਿਚ ਸੈਮੀਨਾਰ ਰੂਮ ਦੇ ਟਾਇਲਟ ਨੂੰ ਤੋੜਣ ਦਾ ਦੋਸ਼ ਲਾਇਆ ਗਿਆ ਸੀ। ਇਸ ਕੇਸ ਵਿਚ ਕਈ ਹੋਰ ਪਰਤਾਂ ਵੀ ਖੁੱਲ੍ਹ ਰਹੀਆਂ ਹਨ ਤੇ ਪਤਾ ਲੱਗ ਰਿਹਾ ਹੈ ਕਿ ਕਿਵੇਂ ਇਕ ਵੱਕਾਰੀ ਹਸਪਤਾਲ ’ਤੇ ਮਾਫੀਆ ਅਨਸਰ ਰਾਜ ਚਲਾ ਰਹੇ ਸਨ।
ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੀ ਵਾਰਦਾਤ ਮਗਰੋਂ ਦੇਸ਼ ਵਿਚ ਹਲਚਲ ਦਾ ਮਾਹੌਲ ਹੈ ਤੇ ਹਸਪਤਾਲ ਪ੍ਰਬੰਧਕਾਂ ਦੇ ਰੂਪ ਵਿਚ ਲੁਕੇ ਮਾਫੀਆ ਅਨਸਰਾਂ ਦੀ ਪੋਲ ਖੁੱਲ੍ਹ ਰਹੀ ਹੈ।