ਸ਼ਮੀ ਨੇ ਅੱਗੇ ਕਿਹਾ, “ਮਿਹਨਤ ਕਰ ਸਕਦਾ ਹਾਂ। ਮੈਂ ਇਹ ਯਕੀਨੀ ਕਰਨ ਲਈ ਹਮੇਸ਼ਾ ਤਿਆਰ ਹਾਂ ਕਿ ਮੈਨੂੰ ਮੌਕਾ ਮਿਲੇ।
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (mohammed shami) ਨੇ ਪਿਛਲੇ ਸਾਲ ਖੇਡੇ ਗਏ ਵਨਡੇ ਵਿਸ਼ਵ ਕੱਪ ‘ਚ ਦਮਦਾਰ ਪ੍ਰਦਰਸ਼ਨ ਦਿਖਾਇਆ ਸੀ।
ਇਸ ਵਿਸ਼ਵ ਕੱਪ ਵਿੱਚ ਸ਼ਮੀ ਨੇ ਆਪਣੀਆਂ ਗੇਂਦਾਂ ਨਾਲ ਤਬਾਹੀ ਮਚਾਈ ਅਤੇ ਸਿਰਫ਼ ਸੱਤ ਮੈਚਾਂ ਵਿੱਚ 23 ਵਿਕਟਾਂ ਲਈਆਂ। ਇਹ ਉਹ ਸਥਿਤੀ ਸੀ ਜਦੋਂ ਸ਼ਮੀ ਟੀਮ ਦੀ ਪਹਿਲੀ ਪਸੰਦ ਨਹੀਂ ਸਨ। ਸ਼ਮੀ ਨੇ ਹੁਣ ਇਸ ਨੂੰ ਲੈ ਕੇ ਰੋਹਿਤ ਸ਼ਰਮਾ (rohit sharma) ਅਤੇ ਰਾਹੁਲ ਦ੍ਰਾਵਿੜ (rahul dravid) ‘ਤੇ ਤਨਜ਼ ਕੱਸਿਆ ਹੈ। ਹਾਲਾਂਕਿ ਸ਼ਮੀ ਨੇ ਇਹ ਸਭ ਮਜ਼ਾਕ ‘ਚ ਕਿਹਾ ਹੈ।
ਵਨਡੇ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ‘ਚ ਟੀਮ ਨੇ ਸ਼ਮੀ ਦੇ ਮੁਕਾਬਲੇ ਹਾਰਦਿਕ ਪਾਂਡਿਆ ਨੂੰ ਤਰਜੀਹ ਦਿੱਤੀ ਸੀ। ਪਾਂਡਿਆ ਸਿਰਫ਼ ਚਾਰ ਮੈਚਾਂ ਤੋਂ ਬਾਅਦ ਜ਼ਖ਼ਮੀ ਹੋ ਗਏ ਅਤੇ ਫਿਰ ਟੀਮ ਨੂੰ ਸ਼ਮੀ ਨੂੰ ਮੌਕਾ ਦੇਣਾ ਪਿਆ। ਇਸ ਤੋਂ ਬਾਅਦ ਸ਼ਮੀ ਨੇ ਆਪਣੀਆਂ ਗੇਂਦਾਂ ਨਾਲ ਤਬਾਹੀ ਮਚਾ ਦਿੱਤੀ।
‘ਬੈਂਚ ‘ਤੇ ਤਾਂ ਪਾਣੀ ਹੀ ਪਿਲਾ ਸਕਦਾ ਹਾਂ’
ਸਟਾਰ ਸਪੋਰਟਸ ਨੇ ਹਾਲ ਹੀ ਵਿੱਚ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਸ਼ਮੀ ਨੇ ਵਿਸ਼ਵ ਕੱਪ ਦੇ ਸਫ਼ਰ ਬਾਰੇ ਗੱਲ ਕੀਤੀ ਹੈ। ਉਸ ਨੇ ਕਿਹਾ ਕਿ ਉਸ ਦਾ ਵਿਸ਼ਵ ਕੱਪ ਕਰੀਅਰ ਅਜਿਹਾ ਹੀ ਰਿਹਾ ਹੈ ਜਿੱਥੇ ਸ਼ੁਰੂਆਤ ‘ਚ ਉਹ ਪਲੇਇੰਗ-11 ‘ਚ ਨਹੀਂ ਸੀ, ਫਿਰ ਬਾਅਦ ‘ਚ ਉਸ ਨੂੰ ਸ਼ਾਮਲ ਕੀਤਾ ਗਿਆ ਅਤੇ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਹਲਚਲ ਮਚਾ ਦਿੱਤੀ।