ਉਨ੍ਹਾਂ ਕਿਹਾ ਕਿ ਸੰਜੀਵ ਸੂਦ ਸਮੇਤ ਹਰੇਕ ਮਿਹਨਤੀ ਆਗੂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਸ਼ਹਿਰ ਭਾਦਸੋਂ ਨੂੰ ਇੱਕ ਨਿਵੇਕਲਾ ਤੇ ਖੂਬਸੂਰਤ ਸ਼ਹਿਰ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਹੈ ਅਤੇ ਇਸਦੇ ਲਈ ਉਹ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦੇਣਗੇ।
ਇਸ ਦੌਰਾਨ ਸੰਜੀਵ ਸੂਦ ਨੇ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਅਤੇ ਕਾਰਜਸ਼ੈਲੀ ਨੂੰ ਵੇਖਦੇ ਹੋਏ ਉਹ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਜੋ ਡਿਊਟੀ ਉਨ੍ਹਾਂ ਨੂੰ ਸੋਂਪੀ ਜਾਵੇਗੀ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਸਮਾਗਮ ਵਿਚ ਵਿਧਾਇਕ ਦੇਵ ਮਾਨ ਤੋਂ ਇਲਾਵਾ ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ ਰਾਮਗੜ, ਟਰੱਕ ਯੂਨੀਅਨ ਪ੍ਰਧਾਨ ਰੁਪਿੰਦਰ ਸਿੰਘ, ਕਪਿਲ ਮਾਨ, ਤੇਜਿੰਦਰ ਸਿੰਘ ਖਹਿਰਾ, ਪੰਕਜ ਪੱਪੂ ਨਾਭਾ, ਓਮ ਪ੍ਰਕਾਸ਼ ਥੌਰ, ਮਾਸਟਰ ਬਲਜੀਤ ਸਿੰਘ, ਕਾਲਾ ਕਿਤਾਬਾਂ ਵਾਲਾ, ਕਮਲ ਭਾਦਸੋਂ, ਲਾਡੀ ਖੱਟੜਾ, ਵਿੱਕੀ ਭਾਦਸੋਂ, ਜਗਤਾਰ ਸਿੰਘ ਸਾਬਕਾ ਪ੍ਰਧਾਨ ਵਪਾਰ ਮੰਡਲ, ਮੁਸਤਾਕ ਬੱਗਾ, ਬਹਾਦਰ ਖਾਂ, ਰਿੰਪੀ ਅਰੋੜਾ, ਭਜਨ ਸਿੰਘ, ਰਿੰਕਲ ਚਾਵਲਾ, ਅਸ਼ੋਕ ਕੁਮਾਰ ਹਾਜ਼ਰ ਸਨ।