Tuesday, October 15, 2024
Google search engine
HomeDeshਸਿੱਧੂ ਮੂਸੇਵਾਲਾ ਮਾਮਲੇ ’ਚ ਹੋਈ ਪੇਸ਼ੀ, ਗੁਰਪ੍ਰੀਤ ਸਿੰਘ ਗਵਾਹ ਵੱਜੋਂ ਹੋਏ ਪੇਸ਼;...

ਸਿੱਧੂ ਮੂਸੇਵਾਲਾ ਮਾਮਲੇ ’ਚ ਹੋਈ ਪੇਸ਼ੀ, ਗੁਰਪ੍ਰੀਤ ਸਿੰਘ ਗਵਾਹ ਵੱਜੋਂ ਹੋਏ ਪੇਸ਼; 13 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

ਇਸ ਦੌਰਾਨ ਗਵਾਹ ਗੁਰਪ੍ਰੀਤ ਸਿੰਘ ਹਾਜ਼ਰ ਹੋਏ ਅਤੇ ਉਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ। ਅੱਜ 7 ਮੁਲਜ਼ਮਾਂ ਨੂੰ ਅਦਾਲਤ ਵਿੱਚ ਫਿਜੀਕਲ ਤੌਰ ’ਤੇ ਪੇਸ਼ ਕੀਤਾ ਗਿਆ ਸੀ।

ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਅੱਜ ਅਦਾਲਤ ’ਚ ਗੁਰਪ੍ਰੀਤ ਸਿੰਘ ਗਵਾਹ ਵੱਜੋਂ ਹਾਜ਼ਰ ਹੋਏ। ਸਿੱਧੂ ਮੂਸੇਵਾਲਾ(Sidhu Moosewala) ਨਾਲ ਵਾਪਰੀ ਘਟਨਾ ਸਮੇਂ ਗੁਰਪ੍ਰੀਤ ਸਿੰਘ ਥਾਰ ’ਚ ਸਨ ਅਤੇ ਅੱਜ ਉਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ।

ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ 2024 ਤੈਅ ਹੋਈ ਹੈ। ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੀ ਸੁਣਵਾਈ ਅੱਜ ਸ਼ੁਕਰਵਾਰ ਨੂੰ ਹੋਈ। ਇਸ ਦੌਰਾਨ ਗਵਾਹ ਗੁਰਪ੍ਰੀਤ ਸਿੰਘ ਹਾਜ਼ਰ ਹੋਏ ਅਤੇ ਉਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ।

ਅੱਜ 7 ਮੁਲਜ਼ਮਾਂ ਨੂੰ ਅਦਾਲਤ ਵਿੱਚ ਫਿਜੀਕਲ ਤੌਰ ’ਤੇ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ਵਿੱਚ ਅੰਕਿਤ ਸੇਰਸਾ, ਦੀਪਕ ਮੁੰਡੀ, ਸੰਦੀਪ ਕੇਕੜਾ, ਮਨੀ ਰਈਆ, ਕੁਲਦੀਪ ਕਸ਼ਿਸ਼, ਕੇਸ਼ਵ, ਪ੍ਰਿਅਵਰਤ ਫ਼ੌਜੀ ਸ਼ਾਮਲ ਹਨ। ਬਾਕੀਆਂ ਦੀ ਵੀਡਿਉ ਕਾਨਫਰੰਸ (VC)ਰਾਹੀਂ ਪੇਸ਼ੀ ਹੋਈ।

ਸਿੱਧੂ ਮੂਸੇਵਾਲਾ ਦੀ ਥਾਰ ਅਤੇ ਕਤਲ ਕਾਂਡ ਵਿੱਚ ਵਰਤੀ ਗਈ ਏ ਕੇ 47 ਅਦਾਲਤ ਵਿੱਚ ਪੇਸ਼ ਨਾ ਕੀਤੇ ਗਏ। ਅਦਾਲਤ ਨੇ ਅਗਲੀ ਸੁਣਵਾਈ 13 ਸਤੰਬਰ 2024 ਤੈਅ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਮਾਮਲੇ ਦੀ ਸੁਣਵਾਈ ਅਦਾਲਤ ‘ਚ ਚੱਲ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments