Saturday, February 1, 2025
Google search engine
HomeDeshkidnapper ਨੂੰ ਚਿੰਬੜ ਕੇ ਰੋਣ ਲੱਗਾ ਮਾਸੂਮ ਬੱਚਾ, ਮਾਂ ਕੋਲ ਵੀ ਜਾਣ...

kidnapper ਨੂੰ ਚਿੰਬੜ ਕੇ ਰੋਣ ਲੱਗਾ ਮਾਸੂਮ ਬੱਚਾ, ਮਾਂ ਕੋਲ ਵੀ ਜਾਣ ਨੂੰ ਨਹੀਂ ਤਿਆਰ; ਅੱਖਾਂ ਨਮ ਕਰ ਦੇਵੇਗਾ VIDEO

ਪੁਲਿਸ ਹਿਰਾਸਤ ਵਿੱਚ ਮੁਲਜ਼ਮ ਨੇ ਕਿਹਾ ਕਿ ਪ੍ਰਿਥਵੀ ਉਸ ਦਾ ਪੁੱਤਰ ਹੈ। ਇਲਜ਼ਾਮ ਮੁਤਾਬਕ ਅਗਵਾ ਕਰਨ ਤੋਂ ਬਾਅਦ ਤਨੁਜ ਚਾਹਰ ਨੇ ਪ੍ਰਿਥਵੀ ਦੀ ਮਾਂ ਨੂੰ ਕਈ ਵਾਰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਉਸ ਨੂੰ ਵੀ ਆਪਣੇ ਕੋਲ ਰੱਖਣਾ ਚਾਹੁੰਦਾ ਹੈ

ਰਾਜਸਥਾਨ ਵਿੱਚ ਅਗਵਾ ਦੀ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਹੈ। ਜਿਸ ਬੱਚੇ ਨੂੰ ਕਿਡਨੈਪਰ ਨੇ ਕੀਤਾ ਅਗਵਾ (Kidnapper Viral Video) ਉਸ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਇੰਨਾ ਹੀ ਨਹੀਂ ਅਗਵਾਕਾਰ ਤੋਂ ਵੱਖ ਹੋਣ ਤੋਂ ਬਾਅਦ ਮਾਸੂਮ ਬੱਚਾ ਉੱਚੀ-ਉੱਚੀ ਰੋਣ ਲੱਗਾ।

ਦਰਅਸਲ, ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਪੁਲਿਸ ਨੇ ਇੱਕ ਅਗਵਾ ਹੋਇਆ ਬੱਚਾ ਬਰਾਮਦ ਕੀਤਾ, ਬੱਚਾ ਅਗਵਾ ਕਰਨ ਵਾਲੇ ਨੂੰ ਛੱਡਣ ਲਈ ਤਿਆਰ ਨਹੀਂ ਸੀ। ਮਾਸੂਮ ਨੇ ਕਿੰਡਨੈਪਰ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ।

ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਜੈਪੁਰ ਥਾਣੇ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਅਗਵਾਕਾਰ ਅਤੇ ਮਾਸੂਮ ਇਕ-ਦੂਜੇ ਨੂੰ ਗਲੇ ਲਗਾ ਕੇ ਰੋ ਰਹੇ ਹਨ। ਬੱਚਾ ਅਗਵਾਕਾਰ ਤੋਂ ਦੂਰ ਨਹੀਂ ਜਾਣਾ ਚਾਹੁੰਦਾ। ਅਖੀਰ ਪੁਲਿਸ ਨੇ ਜ਼ਬਰਦਸਤੀ ਦੋਸ਼ੀ ਨਾਲ ਚਿੰਬੜੇ ਬੱਚੇ ਨੂੰ ਛੁੱਡਾ ਕੇ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।

14 ਮਹੀਨੇ ਪਹਿਲਾਂ ਮਾਸੂਮ ਬੱਚੇ ਨੂੰ ਅਗਵਾ ਕੀਤਾ

ਜਾਣਕਾਰੀ ਅਨੁਸਾਰ ਅਗਵਾਕਾਰ ਨੇ 14 ਮਹੀਨੇ ਪਹਿਲਾਂ ਬੱਚੇ ਨੂੰ ਅਗਵਾ ਕੀਤਾ ਸੀ। ਬੱਚੇ ਨੂੰ ਅਗਵਾ ਕਰਨ ਵਾਲੇ ਦੋਸ਼ੀ ਦਾ ਨਾਂ ਤਨੁਜ ਚਾਹਰ ਹੈ। ਉਹ ਯੂਪੀ ਪੁਲਿਸ ਦਾ ਮੁਅੱਤਲ ਹੈੱਡ ਕਾਂਸਟੇਬਲ ਹੈ। ਜੈਪੁਰ ਪੁਲਿਸ ਨੇ ਉਸ ਨੂੰ ਅਲੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਜਦੋਂ ਪੁਲਿਸ ਨੇ ਉਸ ਨੂੰ ਫੜਿਆ ਤਾਂ ਉਸ ਨੇ ਸੰਨਿਆਸੀ ਦਾ ਰੂਪ ਧਾਰਿਆ ਹੋਇਆ ਸੀ।

ਥਾਣੇ ਵਿੱਚ ਵੱਖਰਾ ਹੀ ਨਜ਼ਾਰਾ

ਪੁਲਿਸ ਨੇ ਦੱਸਿਆ ਕਿ 14 ਜੂਨ ਨੂੰ ਪ੍ਰਿਥਵੀ ਨਾਂ ਦੇ ਬੱਚੇ ਨੂੰ ਜੈਪੁਰ ਦੇ ਸੰਗਨੇਰ ਤੋਂ ਅਗਵਾ ਕੀਤਾ ਗਿਆ ਸੀ। ਉਸ ਸਮੇਂ ਉਹ ਸਿਰਫ਼ 11 ਮਹੀਨੇ ਦਾ ਸੀ। ਜਦੋਂ ਪੁਲਿਸ ਅਗਵਾਕਾਰ ਅਤੇ ਬੱਚੇ ਤੱਕ ਪਹੁੰਚੀ ਤਾਂ ਮਾਸੂਮ ਤਨੁਜ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਬੱਚੇ ਨੇ ਥਾਣੇ ਵਿੱਚ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਇਹ ਨਜ਼ਾਰਾ ਦੇਖ ਕੇ ਥਾਣੇ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

ਪੁਲਿਸ ਹਿਰਾਸਤ ਵਿੱਚ ਮੁਲਜ਼ਮ ਨੇ ਕਿਹਾ ਕਿ ਪ੍ਰਿਥਵੀ ਉਸ ਦਾ ਪੁੱਤਰ ਹੈ। ਇਲਜ਼ਾਮ ਮੁਤਾਬਕ ਅਗਵਾ ਕਰਨ ਤੋਂ ਬਾਅਦ ਤਨੁਜ ਚਾਹਰ ਨੇ ਪ੍ਰਿਥਵੀ ਦੀ ਮਾਂ ਨੂੰ ਕਈ ਵਾਰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਉਸ ਨੂੰ ਵੀ ਆਪਣੇ ਕੋਲ ਰੱਖਣਾ ਚਾਹੁੰਦਾ ਹੈ। ਪੁਲਿਸ ਨੂੰ ਪ੍ਰੇਮ ਸਬੰਧਾਂ ਦਾ ਵੀ ਸ਼ੱਕ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments