ਜੈ ਸ਼ਾਹ (jai shah) ਸੁਪਰੀਮ ਕੋਰਟ ਦੁਆਰਾ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਤੋਂ ਬਾਅਦ ਬੋਰਡ ਵਿੱਚ ਸ਼ਾਮਲ ਹੋਏ।
ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੂੰ ਆਪਣਾ ਨਵਾਂ ਚੇਅਰਮੈਨ ਮਿਲ ਗਿਆ ਹੈ। ਭਾਰਤ ਦੇ ਜੈ ਸ਼ਾਹ (jay shah) ਬਿਨਾਂ ਕਿਸੇ ਵਿਰੋਧ ਦੇ ਇਸ ਅਹੁਦੇ ਲਈ ਚੁਣੇ ਗਏ ਹਨ।
ਜੈ ਸ਼ਾਹ ਨੇ ਬੀਸੀਸੀਆਈ (bcci) ਸਕੱਤਰ ਵਜੋਂ ਸ਼ਾਨਦਾਰ ਕੰਮ ਕੀਤਾ ਤੇ ਇਸ ਦੇ ਆਧਾਰ ’ਤੇ ਉਹ ਆਈਸੀਸੀ ਤੱਕ ਪਹੁੰਚੇ ਪਰ ਹੁਣ ਉਨ੍ਹਾਂ ਦੇ ਜਾਣ ਤੋਂ ਬਾਅਦ ਭਾਰਤ ਦੀਆਂ ਚਿੰਤਾਵਾਂ ਵਧ ਗਈਆਂ ਹਨ। ਬੀਸੀਸੀਆਈ ਨੂੰ ਹੁਣ ਆਪਣਾ ਨਵਾਂ ਸਕੱਤਰ ਲੱਭਣਾ ਹੋਵੇਗਾ।
ਜੈ ਸ਼ਾਹ ਜੋ 2019 ਤੋਂ ਪੰਜ ਸਾਲਾਂ ਲਈ ਬੀਸੀਸੀਆਈ ਦੇ ਸਕੱਤਰ ਸਨ, ਨੇ ਕੋਵਿਡ -19 ਦੇ ਚੁਣੌਤੀਪੂਰਨ ਸਮੇਂ ਦੌਰਾਨ ਵਧੀਆ ਕੰਮ ਕੀਤਾ ਤੇ ਬੀਸੀਸੀਆਈ ਨੂੰ ਮੁਸ਼ਕਲ ਵਿੱਚ ਨਹੀਂ ਆਉਣ ਦਿੱਤਾ।
ਇਸ ਦੌਰਾਨ ਬੀਸੀਸੀਆਈ ਨੇ ਦੋ ਆਈਪੀਐੱਲ ਦਾ ਸ਼ਾਨਦਾਰ ਆਯੋਜਨ ਕੀਤਾ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਕ੍ਰਿਕਟ ਬੋਰਡ ਦਾ ਅਗਲਾ ਸਕੱਤਰ ਜੈ ਸ਼ਾਹ ਦੀ ਖਾਲੀ ਥਾਂ ਭਰੇਗਾ ਪਰ ਸਵਾਲ ਇਹ ਹੈ ਕਿ ਉਹ ਕੌਣ ਹੋਵੇਗਾ?
ਜੈ ਸ਼ਾਹ ਦੀ ਜਗ੍ਹਾਂ ਕੌਣ ਲਵੇਗਾ?
ਜੈ ਸ਼ਾਹ ਸੁਪਰੀਮ ਕੋਰਟ ਦੁਆਰਾ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਤੋਂ ਬਾਅਦ ਬੋਰਡ ਵਿੱਚ ਸ਼ਾਮਲ ਹੋਏ। ਜਦੋਂ ਸੌਰਵ ਗਾਂਗੁਲੀ ਪ੍ਰਧਾਨ ਸਨ ਤਾਂ ਉਹ ਬੀਸੀਸੀਆਈ ਦੇ ਸਕੱਤਰ ਬਣੇ ਸਨ। ਗਾਂਗੁਲੀ ਤੋਂ ਬਾਅਦ ਰੋਜਰ ਬਿੰਨੀ ਬੀਸੀਸੀਆਈ ਦੇ ਪ੍ਰਧਾਨ ਬਣੇ।
ਜੈ ਸ਼ਾਹ ਦੇ ਕਾਰਜਕਾਲ ਦੌਰਾਨ ਬਿੰਨੀ ਵੀ ਖੁਸ਼ ਸਨ, ਇਸ ਲਈ ਬੀਸੀਸੀਆਈ ਨੂੰ ਹੁਣ ਅਜਿਹੇ ਵਿਅਕਤੀ ਦੀ ਜ਼ਰੂਰਤ ਹੋਏਗੀ ਜੋ ਜੈ ਸ਼ਾਹ ਦੇ ਕੰਮ ਨੂੰ ਚੰਗੀ ਤਰ੍ਹਾਂ ਅੱਗੇ ਵਧਾਏ ਅਤੇ ਉਨ੍ਹਾਂ ਵਾਂਗ ਇੱਕ ਕੁਸ਼ਲ ਪ੍ਰਸ਼ਾਸਕ ਬਣੇ।
ਇਸ ਦੌੜ ਵਿਚ ਸਭ ਤੋਂ ਅੱਗੇ ਆਸ਼ੀਸ਼ ਸ਼ੇਲਾਰ ਦਾ ਨਾਂ ਹੈ ਜੋ ਇਸ ਸਮੇਂ ਖਜ਼ਾਨਚੀ ਦਾ ਅਹੁਦਾ ਸੰਭਾਲ ਰਹੇ ਹਨ। ਆਸ਼ੀਸ਼ ਨੂੰ ਬੋਰਡ ਵਿਚ ਕੰਮ ਕਰਨ ਦਾ ਤਜਰਬਾ ਹੈ ਤੇ ਉਹ ਬੋਰਡ ਦੇ ਕੰਮ ਨੂੰ ਵੀ ਬਹੁਤ ਨੇੜਿਓਂ ਦੇਖਦੇ ਰਹੇ ਹਨ। ਜੇ ਸ਼ੇਲਾਰ ਸਕੱਤਰ ਬਣਦੇ ਹਨ ਤਾਂ ਬੀਸੀਸੀਆਈ ਨੂੰ ਖਜ਼ਾਨਚੀ ਦੀ ਭਾਲ ਕਰਨੀ ਪਵੇਗੀ।
ਕਦੋਂ ਹੋਵੇਗਾ ਫੈਸਲਾ
ਹੁਣ ਸਵਾਲ ਇਹ ਹੈ ਕਿ ਜੈ ਸ਼ਾਹ ਦੀ ਰਿਪਲੇਸਮੈਂਟ ਬਾਰੇ ਫੈਸਲਾ ਕਦੋਂ ਲਿਆ ਜਾਵੇਗਾ। ਅਗਲੇ ਮਹੀਨੇ ਜਾਂ ਅਕਤੂਬਰ ‘ਚ ਹੋਣ ਵਾਲੀ BCCI ਦੀ ਸਾਲਾਨਾ ਆਮ ਬੈਠਕ ‘ਚ ਇਸ ‘ਤੇ ਫੈਸਲਾ ਲਿਆ ਜਾ ਸਕਦਾ ਹੈ। ਬੀਸੀਸੀਆਈ ਲਈ ਜੈ ਸ਼ਾਹ ਦਾ ਰਿਪਲੇਸਮੈਂਟ ਲੱਭਣਾ ਆਸਾਨ ਨਹੀਂ ਹੋਵੇਗਾ।