ਮੁੰਬਈ ਸਥਿਤ ਅੰਤਰਰਾਸ਼ਟਰੀ ਆਬਾਦੀ ਵਿਗਿਆਨ ਇੰਸਟੀਚਿਊਟ ਦੇ ਖੋਜਕਰਤਾਵਾਂ ਸਮੇਤ ਹੋਰ ਖੋਜਕਰਤਾਵਾਂ ਦੇ ਇਕ ਦਲ ਨੇ 700 ਤੋਂ ਜ਼ਿਆਦਾ ਜ਼ਿਲ੍ਹਿਆਂ ’ਚ ਸੂਖਮ ਕਣ (ਪੀਐੱਮ 2.5) ਸਬੰਧੀ ਪ੍ਰਦੂਸ਼ਣ ਦੇ ਪੱਧਰ ਦਾ ਅਧਿਐਨ ਕੀਤਾ ਹੈ।
ਭਾਰਤੀ ਜ਼ਿਲ੍ਹਿਆਂ ’ਚ ਰਾਸ਼ਟਰੀ ਸਟੈਂਡਰਡ ਤੋਂ ਜ਼ਿਆਦਾ ਹਵਾ ਪ੍ਰਦੂਸ਼ਣ ਦੇ ਕਾਰਨ ਸਾਰੇ ਉਮਰ ਵਰਗ ਦੇ ਲੋਕਾਂ ’ਚ ਮੌਤ ਦਾ ਖਤਰਾ ਵੱਧ ਗਿਆ ਹੈ। ਇਕ ਅਧਿਐਨ ’ਚ ਇਹ ਗੱਲ ਕਹੀ ਗਈ ਹੈ। ਅਧਿਐਨ ਦੇ ਮੁਤਾਬਕ ਨਵਜਾਤ ਬੱਚਿਆਂ ’ਚ ਇਹ ਖਤਰਾ 86 ਫ਼ੀਸਦੀ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ 100-200 ਫ਼ੀਸਦੀ ਤੇ ਬਾਲਿਗਾਂ ’ਚ 13 ਫ਼ੀਸਦੀ ਵਧਿਆ ਹੈ। ਨਾਲ ਹੀ ਜਿਨ੍ਹਾਂ ਘਰਾਂ ’ਚ ਅਲੱਗ ਰਸੋਈ ਘਰ ਨਹੀਂ ਹੈ, ਉੱਥੇ ਨਵਜਾਤ ਬੱਚਿਆਂ ਤੇ ਬਾਲਿਗਾਂ ’ਚ ਮੌਤ ਦਾ ਖਤਰਾ ਕਾਫ਼ੀ ਜ਼ਿਆਦਾ ਪਾਇਆ ਗਿਆ ਹੈ।
ਮੁੰਬਈ ਸਥਿਤ ਅੰਤਰਰਾਸ਼ਟਰੀ ਆਬਾਦੀ ਵਿਗਿਆਨ ਇੰਸਟੀਚਿਊਟ ਦੇ ਖੋਜਕਰਤਾਵਾਂ ਸਮੇਤ ਹੋਰ ਖੋਜਕਰਤਾਵਾਂ ਦੇ ਇਕ ਦਲ ਨੇ 700 ਤੋਂ ਜ਼ਿਆਦਾ ਜ਼ਿਲ੍ਹਿਆਂ ’ਚ ਸੂਖਮ ਕਣ (ਪੀਐੱਮ 2.5) ਸਬੰਧੀ ਪ੍ਰਦੂਸ਼ਣ ਦੇ ਪੱਧਰ ਦਾ ਅਧਿਐਨ ਕੀਤਾ ਹੈ। ਵਿਸ਼ਲੇਸ਼ਣ ਲਈ ਅੰਕੜਾ ਰਾਸ਼ਟਰੀ ਪਰਿਵਾਰ ਤੇ ਸਿਹਤ ਸਰਵੇਖਣ (ਪੰਜਵੇਂ ਦੌਰ) ਤੇ ਰਾਸ਼ਟਰੀ ਪਰਿਵੇਸ਼ੀ ਹਵਾ ਗੁਣਵੱਤਾ ਸਟੈਂਡਰਡ ਤੋਂ ਲਿਆ ਗਿਆ ਹੈ। ਜਿਓਹੈਲਥ ਮੈਗਜ਼ੀਨ ’ਚ ਛਪੇ ਅਧਿਐਨ ’ਚ ਲੇਖਕਾਂ ਨੇ ਕਿਹਾ ਹੈ ਕਿ ਭਾਰਤ ਦੇ ਉਨ੍ਹਾਂ ਜ਼ਿਲ੍ਹਿਆਂ ’ਚ ਪੀਐੱਮ 2.5 ਐੱਨਏਏਕਿਊਐੱਸ ਦੇ ਪੱਧਰ ਤੱਕ ਹੈ, ਨਵਜਾਤ ਬੱਚਿਆਂ ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬ ੱਚਿਆਂ ’ਚ ਮੌਤ ਦਾ ਖਤਰਾ ਕ੍ਰਮਵਾਰ ਲਗਪਗ ਦੋ ਗੁਣਾ ਤੇ ਦੋ ਗੁਣਾ ਤੋਂ ਵੀ ਜ਼ਿਆਦਾ ਹੈ। ਐੱਨਏਏਕਿਊਐੱਸ ਤੋਂ ਜ਼ਿਆਦਾ ਪੀਐੱਮ 2.5 ਤੇ ਘਰਾਂ ’ਚ ਹਵਾ ਪ੍ਰਦੂਸ਼ਣ ’ਚ ਸਬੰਧ ਦਾ ਵਿਸ਼ਲੇਸ਼ਣ ਕਰਦੇ ਹੋਏ ਟੀਮ ਨੇ ਪਾਇਆ ਕਿ ਇਸ ਨਾਲ ਨਵਜਾਤ ਬੱਚਿਆਂ ’ਚ ਮੌਤ ਦਰ 19 ਫ਼ੀਸਦੀ ਤੱਕ, ਬੱਚਿਆਂ ’ਚ 17 ਫ਼ੀਸਦੀ ਤੱਕ, ਤੇ ਬਾਲਿਗਾਂ ’ਚ 13 ਫ਼ੀਸਦੀ ਤੱਕ ਵੱਧ ਗਈ ਹੈ। ਲੇਖਕਾਂ ਨੇ ਲਿਖਿਆ ਹੈ ਕਿ ਨਤੀਜੇ ਦੱਸਦੇ ਹਨ ਕਿ ਪੀਐੱਮ 2.5 ਜੀਵਨ ਦੇ ਅਲੱਗ-ਅਲੱਗ ਪੜਾਵਾਂ ’ਚ ਮੌਤ ਦਰ ਦੇ ਨਾਲ ਜ਼ਿਆਦਾ ਮਜ਼ਬੂਤ ਸਬੰਧ ਪ੍ਰਦਰਸ਼ਿਤ ਕਰਦਾ ਹੈ। ਖਾਸ ਤੌਰ ’ਤੇ ਜਦੋਂ ਘਰੇਲੂ ਹਵਾ ਪ੍ਰਦੂਸ਼ਣ ਨੂੰ ਬਾਹਰੀ ਪ੍ਰਦੂਸ਼ਣ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਤਾਂ ਇਸਦਾ ਅਸਰ ਵੱਧ ਜਾਂਦਾ ਹੈ।