ਪੀਐੱਮ ਮੋਦੀ ਨੇ ਐਕਸ ‘ਤੇ ਕਿਹਾ, “ਅੱਜ ਦੇਸ਼ ਲਈ ਇਤਿਹਾਸਕ ਦਿਨ ਹੈ – ਜਨ ਧਨ ਦੇ 10 ਸਾਲ। ਇਸ ਮੌਕੇ ‘ਤੇ ਮੈਂ ਸਾਰੇ ਲਾਭਪਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਦਿਨ-ਰਾਤ ਕੰਮ ਕੀਤਾ। ਜਨ-ਧਨ ਯੋਜਨਾ ਕਰੋੜਾਂ ਦੇਸ਼ਵਾਸੀਆਂ, ਖਾਸ ਕਰਕੇ ਸਾਡੇ ਗ਼ਰੀਬ ਭੈਣਾਂ-ਭਰਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਕਰਨ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਜਿਊਣ ਦਾ ਮੌਕਾ ਦੇਣ ਵਿਚ ਸਫਲ ਰਹੀ ਹੈ।
ਯੋਜਨਾ ਨਾਲ ਵਿੱਤੀ ਸਮਾਵੇਸ਼ ਨੂੰ ਹੋਇਆ ਲਾਭ
ਉਨ੍ਹਾਂ ਕਿਹਾ ਕਿ ਜਨ-ਧਨ ਯੋਜਨਾ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਰੋੜਾਂ ਲੋਕਾਂ, ਖਾਸ ਕਰਕੇ ਔਰਤਾਂ, ਨੌਜਵਾਨਾਂ ਅਤੇ ਹਾਸ਼ੀਏ ‘ਤੇ ਪਏ ਭਾਈਚਾਰਿਆਂ ਨੂੰ ਮਾਣ-ਸਨਮਾਨ ਦੇਣ ਲਈ ਮੋਹਰੀ ਰਹੀ ਹੈ।
2014 ‘ਚ ਅੱਜ ਦੇ ਦਿਨ ਕੀਤੀ ਗਈ ਸੀ ਸ਼ੁਰੂ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ 2014 (28 ਅਗਸਤ) ਨੂੰ ਅੱਜ ਦੇ ਦਿਨ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਬੈਂਕਿੰਗ ਖਾਤੇ, ਵਿੱਤੀ ਸਾਖਰਤਾ, ਕ੍ਰੈਡਿਟ, ਬੀਮਾ ਅਤੇ ਪੈਨਸ਼ਨ ਸੁਵਿਧਾਵਾਂ ਤਕ ਪਹੁੰਚ ਵਾਲੇ ਹਰ ਪਰਿਵਾਰ ਲਈ ਬੈਂਕਿੰਗ ਸੁਵਿਧਾਵਾਂ ਤਕ ਵਿਆਪਕ ਪਹੁੰਚ ਦੀ ਕਲਪਨਾ ਕਰਦੀ ਹੈ।
ਦੇਸ਼ ’ਚ 53.13 ਕਰੋੜ ਜਨ ਧਨ ਖਾਤੇ
ਇਸ ਸਮੇਂ ਦੇਸ਼ ਵਿਚ 53.13 ਕਰੋੜ ਜਨ ਧਨ ਖਾਤੇ (53.13 crore Jan Dhan accounts) ਹਨ। ਇਨ੍ਹਾਂ ‘ਚ ਕਰੀਬ 2.3 ਖਰਬ ਰੁਪਏ ਜਮ੍ਹਾਂ ਹਨ। ਇਨ੍ਹਾਂ ਵਿੱਚੋਂ 80 ਫੀਸਦੀ ਖਾਤੇ ਐਕਟਿਵ ਹਨ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਸਰਕਾਰ 11 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਭੇਜਦੀ ਹੈ।