Tuesday, October 15, 2024
Google search engine
HomeDeshਕੀ ਜਲਦ ਵਿਆਹ ਕਰਵਾਉਣ ਜਾ ਰਹੇ ਹਨ ਰਾਹੁਲ ਗਾਂਧੀ? ਵਿਦਿਆਰਥਣਾਂ ਦੇ ਸਵਾਲ...

ਕੀ ਜਲਦ ਵਿਆਹ ਕਰਵਾਉਣ ਜਾ ਰਹੇ ਹਨ ਰਾਹੁਲ ਗਾਂਧੀ? ਵਿਦਿਆਰਥਣਾਂ ਦੇ ਸਵਾਲ ’ਤੇ ਕਾਂਗਰਸੀ ਆਗੂ ਨੇ ਦਿੱਤਾ ਜਵਾਬ

 ਵਿਦਿਆਰਥਣ ਨੇ ਪੁੱਛਿਆ ਕਿ ਕੀ ਤੁਸੀਂ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ।

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi on Marriage) ਨੂੰ ਵੱਖ-ਵੱਖ ਮੰਚਾਂ ਤੋਂ ਕਈ ਵਾਰ ਪੁੱਛਿਆ ਗਿਆ ਹੈ ਕਿ ਉਹ ਵਿਆਹ ਕਦੋਂ ਕਰਨਗੇ? ਕਾਂਗਰਸ ਦੇ ਸੰਸਦ ਮੈਂਬਰ ਕਦੇ ਵੀ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੰਦੇ। ਰਾਹੁਲ ਗਾਂਧੀ (rahul gandhi) ਤੋਂ ਇਹ ਸਵਾਲ ਇੱਕ ਵਾਰ ਫਿਰ ਪੁੱਛਿਆ ਗਿਆ ਹੈ ਕਿ ਉਹ ਵਿਆਹ ਕਦੋਂ ਕਰਨ ਵਾਲੇ ਹਨ।

ਵਿਦਿਆਰਥਣਾਂ ਨੇ ਰਾਹੁਲ ਨੂੰ ਪੁੱਛੇ ਵਿਆਹ ਬਾਰੇ ਸਵਾਲ

ਰਾਹੁਲ ਗਾਂਧੀ ਨੇ ਸ੍ਰੀਨਗਰ ਦੀਆਂ ਕੁਝ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਇਕ ਵਿਦਿਆਰਥਣ ਨੇ ਪੁੱਛਿਆ ਕਿ ਤੁਸੀਂ ਵਿਆਹ ਬਾਰੇ ਕੀ ਸੋਚਦੇ ਹੋ? ਰਾਹੁਲ ਨੇ ਇਸ ਸਵਾਲ ‘ਤੇ ਮੁਸਕਰਾਉਂਦੇ ਹੋਏ ਕਿਹਾ ਕਿ ਮੈਂ 20-30 ਸਾਲਾਂ ਤੋਂ ਸਵਾਲਾਂ ਦੇ ਦਬਾਅ ਦਾ ਸਾਹਮਣਾ ਕੀਤਾ ਹੈ ਪਰ ਇਹ ਚੰਗੀ ਗੱਲ ਹੈ।
ਇਸ ਦੌਰਾਨ ਇਕ ਹੋਰ ਵਿਦਿਆਰਥਣ ਨੇ ਪੁੱਛਿਆ ਕਿ ਕੀ ਤੁਸੀਂ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ, ਹਾਂ, ਪਰ ਮਤਲਬ ਹੈ ਕਿ ਮੈਂ ਅਜਿਹੀ ਕੋਈ ਯੋਜਨਾ ਨਹੀਂ ਬਣਾਈ ਹੈ। ਵਿਦਿਆਰਥਣਾਂ ਨੇ ਰਾਹੁਲ ਗਾਂਧੀ ਨੂੰ ਜਲਦੀ ਵਿਆਹ ਕਰਵਾਉਣ ਦੀ ਬੇਨਤੀ ਕੀਤੀ।
ਰਾਹੁਲ ਗਾਂਧੀ ਸੋਮਵਾਰ ਨੂੰ ਸ੍ਰੀਨਗਰ ਪਹੁੰਚੇ। ਵੀਡੀਓ ‘ਚ ਉਹ ਚਿੱਟੇ ਰੰਗ ਦੀ ਟੀ-ਸ਼ਰਟ ਪਹਿਨੇ ਨਜ਼ਰ ਆ ਰਹੇ ਹਨ। ਰਾਹੁਲ ਨੇ ਵਿਦਿਆਰਥਣਾਂ ਨਾਲ ਰਾਜਨੀਤੀ, ਸਿੱਖਿਆ, ਰੁਜ਼ਗਾਰ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ।

ਕਈ ਵਾਰ ਰਾਹੁਲ ਨੂੰ ਲੋਕ ਪੁੱਛ ਚੁੱਕੇ ਹਨ ਇਹ ਸਵਾਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਰਾਏਬਰੇਲੀ ਸੰਸਦੀ ਹਲਕੇ ਦੇ ਮਹਾਰਾਜਗੰਜ ਸਥਿਤ ‘ਮੇਲਾ ਮੈਦਾਨ’ ‘ਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਜਨਤਾ ਨੇ ਰਾਹੁਲ ਨੂੰ ਪੁੱਛਿਆ ਸੀ ਕਿ ਤੁਸੀਂ ਵਿਆਹ ਕਦੋਂ ਕਰ ਰਹੇ ਹੋ ਤਾਂ ਜਵਾਬ ‘ਚ ਰਾਹੁਲ ਗਾਂਧੀ ਨੇ ਕਿਹਾ ਸੀ, ‘ਹੁਣ ਜਲਦੀ ਕਰਨਾ ਪਵੇਗਾ।’ ਇਸ ਦੇ ਨਾਲ ਹੀ ਬਿਹਾਰ ‘ਚ ਵੀ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments