Tuesday, October 15, 2024
Google search engine
Homelatest News'ਕੰਨ ਫੜ ਕੇ ਮਾਫ਼ੀ ਮੰਗੇ Kangana Ranaut'... ਕਿਸਾਨ ਅੰਦੋਲਨ 'ਤੇ ਅਦਾਕਾਰਾ ਦੇ...

‘ਕੰਨ ਫੜ ਕੇ ਮਾਫ਼ੀ ਮੰਗੇ Kangana Ranaut’… ਕਿਸਾਨ ਅੰਦੋਲਨ ‘ਤੇ ਅਦਾਕਾਰਾ ਦੇ ਬਿਆਨ ਤੋਂ ਭੜਕੀ ਕਾਂਗਰਸ

ਬੀਜੇਪੀ ਦੀ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ Kangana Ranaut ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੀ ਹੈ।

 ਬੀਜੇਪੀ ਦੀ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੀ ਹੈ। ਇਕ ਵਾਰ ਫਿਰ ਉਸ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨਾਲ ਕਾਂਗਰਸ ਭੜਕ ਗਈ ਤੇ ਅਦਾਕਾਰਾ ਨੂੰ ਮਾਫ਼ੀ ਮੰਗਣ ਲਈ ਕਿਹਾ।

ਇਕ ਇੰਟਰਵਿਊ ਦੌਰਾਨ ਕੰਗਨਾ ਨੇ ਕਿਸਾਨ ਅੰਦੋਲਨ ‘ਤੇ ਬੋਲਦਿਆਂ ਕਿਹਾ ਕਿ ਉਹ ਅੰਦੋਲਨ ਦੇ ਨਾਂ ‘ਤੇ ਸਿਰਫ ਹਿੰਸਾ ਫੈਲਾ ਰਹੇ ਹਨ। ਉਸ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਮਜ਼ਬੂਤ ​​ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਵੀ ਬੰਗਲਾਦੇਸ਼ ਵਿਚ ਤਬਦੀਲ ਹੋ ਜਾਣਾ ਸੀ।

ਕੰਨ ਫੜ ਕੇ ਮੰਗੇ ਮਾਫੀ

ਕੰਗਨਾ ਰਣੌਤ ਦੇ ਬਿਆਨ ‘ਤੇ ਕਾਂਗਰਸ ਨੇ ਕਿਹਾ ਕਿ ਭਾਜਪਾ ਸੰਸਦ ਮੈਂਬਰ ਨੂੰ ਕੰਨ ਫੜ ਕੇ ਆਪਣੇ ਸ਼ਬਦਾਂ ਲਈ ਮਾਫੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ, ‘ਭਾਜਪਾ ਨੇਤਾਵਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਦੁਰਵਿਹਾਰ ਕੀਤਾ ਹੈ। ਹੁਣ ਉਨ੍ਹਾਂ ਦੇ ਸੰਸਦ ਮੈਂਬਰ ਵੀ ਅੰਨਦਾਤੇ ਨੂੰ ਕਾਤਲ ਤੇ ਬਲਾਤਕਾਰੀ ਕਹਿ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਹੁਣਇਸ ਸਵਾਲ ਦਾ ਜਵਾਬ ਅਸੀਂ ਨਹੀਂ, ਹਰਿਆਣਾ ਦੇਵੇਗਾ। ਰਾਸ਼ਟਰੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਅਜਿਹੇ ਵਿਚ ਭਾਜਪਾ ਅਤੇ ਕੇਂਦਰ ਵਿੱਚ ਸੱਤਾਧਾਰੀ ਮੋਦੀ ਸਰਕਾਰ ਨੂੰ ਜਵਾਬ ਦੇਣਾ ਪਵੇਗਾ। ਜੇ ਅਜਿਹਾ ਨਹੀਂ ਹੈ ਤਾਂ ਇਸ ਸੰਸਦ ਮੈਂਬਰ ਨੂੰ ਕੰਨ ਫੜ ਕੇ ਮਾਫੀ ਮੰਗਣੀ ਪਵੇਗੀ।

 

Supriya Shrinet ਨੇ ਸ਼ੇਅਰ ਕੀਤੀ ਪੋਸਟ

ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ Supriya Shrinet ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ਹੈਂਡਲ ‘ਤੇ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ, ‘ਇਹ ਬੀਜੇਪੀ ਸੰਸਦ ਕੰਗਨਾ ਰਣੌਤ ਦਾ ਤਾਜ਼ਾ ਬਿਆਨ ਹੈ, ਜਿਸ ‘ਚ ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਕਿਸਾਨ ਅੰਦੋਲਨ ‘ਚ ਲੰਬੀ ਯੋਜਨਾ ਸੀ ਬੰਗਲਾਦੇਸ਼ ਜਿਹੀ ਅਤੇ ਇਸ ਦੇ ਪਿੱਛੇ ਚੀਨ-ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਕੰਮ ਕਰ ਰਹੀਆਂ ਹਨ।

ਇੰਨਾ ਹੀ ਨਹੀਂ ਸੁਪ੍ਰਿਆ ਨੇ ਕੰਗਨਾ ਨੂੰ ਤਿੰਨ ਸਵਾਲ ਵੀ ਪੁੱਛੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਕੰਗਨਾ ਜੀ ਦੀ ਨਿੱਜੀ ਰਾਏ ਹੈ ਜਾਂ ਇਹ ਭਾਜਪਾ ਅਤੇ ਸਰਕਾਰ ਦੀ ਰਾਏ ਹੈ? ਉਨ੍ਹਾਂ ਦੂਜਾ ਸਵਾਲ ਪੁੱਛਿਆ ਕਿ ਕੀ ਭਾਜਪਾ ਅਤੇ ਸਰਕਾਰ ਵੀ ਮੰਨਦੀ ਹੈ ਕਿ ਅਮਰੀਕਾ ਅਤੇ ਚੀਨ ਸਾਡੇ ਦੇਸ਼ ਵਿਚ ਅਸਥਿਰਤਾ ਪੈਦਾ ਕਰ ਰਹੇ ਹਨ?

ਤੀਜਾ ਸਵਾਲ ਪੁੱਛਿਆ ਕਿ ਜੇ ਮੋਦੀ ਸਰਕਾਰ ਨੂੰ ਲੱਗਦਾ ਹੈ ਕਿ ਵਿਦੇਸ਼ੀ ਤਾਕਤਾਂ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀਆਂ ਹਨ ਤਾਂ ਇਸ ਸਬੰਧੀ ਕੀ ਕਦਮ ਚੁੱਕੇ ਜਾ ਰਹੇ ਹਨ? ਭਾਜਪਾ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments