Tuesday, October 15, 2024
Google search engine
HomeDeshਭਾਰਤ ਵਾਪਸ ਆਉਂਦੇ ਹੀ ਐਕਸ਼ਨ 'ਚ ਨਜ਼ਰ ਆਉਣਗੇ ਪੀਐੱਮ ਮੋਦੀ...Old Pension Scheme...

ਭਾਰਤ ਵਾਪਸ ਆਉਂਦੇ ਹੀ ਐਕਸ਼ਨ ‘ਚ ਨਜ਼ਰ ਆਉਣਗੇ ਪੀਐੱਮ ਮੋਦੀ…Old Pension Scheme ‘ਤੇ ਵੱਡਾ ਐਲਾਨ ਸੰਭਵ, 8ਵੇਂ ਤਨਖ਼ਾਹ ਕਮਿਸ਼ਨ ‘ਤੇ ਕਰਨਗੇ ਚਰਚਾ

Old Pension Scheme ਤਹਿਤ ਮੁਲਾਜ਼ਮਾਂ ਨੂੰ ਪਿਛਲੀ ਤਨਖ਼ਾਹ ਦੀ ਅੱਧੀ ਰਕਮ Pension ਵਜੋਂ ਦਿੱਤੀ ਜਾਂਦੀ ਹੈ।

ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਲੈ ਕੇ ਅੱਜ ਵੱਡਾ ਫੈਸਲਾ ਲੈ ਸਕਦੀ ਹੈ। ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪਰਸੋਨਲ ਮੰਤਰਾਲੇ ਦੀ ਜੁਆਇੰਟ ਕੰਸਲਟੇਟਿਵ ਮਸ਼ੀਨਰੀ (JCM) ਨਾਲ ਮੀਟਿੰਗ ਕਰਨਗੇ। ਉਮੀਦ ਹੈ ਕਿ ਮੀਟਿੰਗ ‘ਚ ਓਪੀਐਸ ਨਾਲ ਨਵੀਂ ਪੈਨਸ਼ਨ ਸਕੀਮ ਤੇ ਅੱਠਵੇਂ ਤਨਖਾਹ ਸਕੇਲ ਬਾਰੇ ਵੀ ਚਰਚਾ ਹੋ ਸਕਦੀ ਹੈ।
ਪਰਸੋਨਲ ਮੰਤਰਾਲੇ ਨੇ ਜੇਸੀਐਮ ਸਕੱਤਰ ਸ਼ਿਵਗੋਪਾਲ ਮਿਸ਼ਰਾ ਤੇ ਜੇਸੀਐਮ ਦੇ ਮੁਲਾਜ਼ਮ ਧਿਰ ਨਾਲ ਜੁੜੇ ਮੈਂਬਰਾਂ ਨੂੰ ਪੀਐੱਮ ਰਿਹਾਇਸ਼ ‘ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਬੁਲਾਇਆ ਗਿਆ ਹੈ। ਬੈਠਕ ਵਿਚ ਓਲਡ ਪੈਨਸ਼ਨ ਸਕੀਮ ਦਾ ਮੁੱਦਾ ਵੀ ਉੱਠ ਸਕਦਾ ਹੈ।

ਓਲਡ ਤੇ ਨਿਊ ਪੈਨਸ਼ਨ ਸਕੀਮ ‘ਚ ਕੀ ਹੈ ਅੰਤਰ ?

ਓਲਡ ਪੈਨਸ਼ਨ ਸਕੀਮ
ਓਲਡ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਨੂੰ ਪਿਛਲੀ ਤਨਖ਼ਾਹ ਦੀ ਅੱਧੀ ਰਕਮ ਪੈਨਸ਼ਨ ਵਜੋਂ ਦਿੱਤੀ ਜਾਂਦੀ ਹੈ। ਇਹ ਆਖਰੀ ਮੂਲ ਤਨਖਾਹ ਤੇ ਮਹਿੰਗਾਈ ਦੇ ਆਧਾਰ ‘ਤੇ ਤੈਅ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ 20 ਲੱਖ ਰੁਪਏ ਤਕ ਗ੍ਰੈਜੂਏਸ਼ਨ ਦਾ ਲਾਭ ਵੀ ਮਿਲਦਾ ਹੈ। ਮੁਲਾਜ਼ਮਾਂ ਨੂੰ ਪੈਨਸ਼ਨ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ‘ਚੋਂ ਦਿੱਤੀ ਜਾਂਦੀ ਹੈ।
ਪੁਰਾਣੀ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਨੂੰ ਹਰ 6 ਮਹੀਨੇ ਬਾਅਦ ਡੀਏ ਵੀ ਦਿੱਤਾ ਜਾਂਦਾ ਹੈ। ਨਾਲ ਹੀ ਜਦੋਂ ਵੀ ਕੋਈ ਨਵਾਂ ਤਨਖ਼ਾਹ ਕਮਿਸ਼ਨ ਬਣਦਾ ਹੈ ਤਾਂ ਮੁਲਾਜ਼ਮਾਂ ਦੀ ਪੈਨਸ਼ਨ ਵੀ ਸੋਧੀ ਜਾਂਦੀ ਹੈ।
ਨਿਊ ਪੈਨਸ਼ਨ ਸਕੀਮ
ਇਹ ਤੈਅ ਨਹੀਂ ਹੈ ਕਿ ਨਿਊ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਬਾਅਦ ਕਿੰਨੀ ਪੈਨਸ਼ਨ ਮਿਲੇਗੀ। ਐਨਪੀਐਸ ਲਈ ਮੁਲਾਜ਼ਮਾਂ ਦੀ ਤਨਖ਼ਾਹ ‘ਚੋਂ 10 ਫ਼ੀਸਦੀ ਦੀ ਕਟੌਤੀ ਕੀਤੀ ਜਾਂਦੀ ਹੈ ਜਦੋਂਕਿ ਓਪੀਐਸ ‘ਚ ਅਜਿਹੀ ਕੋਈ ਵਿਵਸਥਾ ਨਹੀਂ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਹਰ 6 ਮਹੀਨੇ ਬਾਅਦ ਮਹਿੰਗਾਈ ਭੱਤਾ ਵੀ ਨਹੀਂ ਮਿਲਦਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments