ਪੁਲਿਸ ਪਾਰਟੀ ਨਾਭਾ ਰੋਮੀ ਨੂੰ ਸਵੇਰੇ 03:00 ਵਜੇ ਲੈ ਕੇ ਆਏ ਅਤੇ 4:30 ਵਜੇ ਜੇਲ੍ਹ ਭੇਜ ਦਿੱਤਾ ਗਿਆ।
ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਬਲਕਾਰ ਸਿੰਘ ਨੂੰ ਜੇਐਮਆਈਸੀ ਰਿਹਾਇਸ਼ ਪੁੱਡਾ ਐਨਕਲੇਵ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਪੁਲਿਸ ਪਾਰਟੀ ਨਾਭਾ ਰੋਮੀ ਨੂੰ ਸਵੇਰੇ 03:00 ਵਜੇ ਲੈ ਕੇ ਆਏ ਅਤੇ 4:30 ਵਜੇ ਜੇਲ੍ਹ ਭੇਜ ਦਿੱਤਾ ਗਿਆ। ਗੈਂਗਸਟਰ ਰਮਨਜੀਤ ਸਿੰਘ ਰੋਮੀ ਜਿਸ ‘ਤੇ ਧਾਰਾ 307, 392, 223, 224, 201, 170, 171, 419 ਅਧਿਕਤਮ ਸੁਰੱਖਿਆ ਜੇਲ੍ਹ ਨਾਭਾ ਬਰੇਕ ਮੁਕੱਦਮਾ ਨੰਬਰ 142 ਮਿਤੀ 27-11-2016 ਤਹਿਤ ਮਾਮਲਾ ਦਰਜ ਹੈ।
ਹਾਂਗਕਾਂਗ ਤੋਂ ਭਾਰਤ ਲਿਆਉਣ ਉਪਰੰਤ ਪੁਲਿਸ ਪਾਰਟੀ ਵਿਚ ਹਰਵਿੰਦਰ ਵਿਰਕ ਏ.ਆਈ.ਜੀ., ਬਿਕਰਮਜੀਤ ਸਿੰਘ ਬਰਾੜ ਡੀ.ਐਸ.ਪੀ., ਦਵਿੰਦਰ ਕੁਮਾਰ ਅੱਤਰੀ ਡੀ.ਐਸ.ਪੀ., ਇੰਸਪੈਕਟਰ ਹੈਰੀ ਬੋਪਾਰਾਏ, ਇੰਸਪੈਕਟਰ ਰੌਨੀ ਸੈਲ ਸ਼ਾਮਿਲ ਸਨ |
ਪੁਲਿਸ ਪਾਰਟੀ ਵੱਲੋਂ ਬਲਕਾਰ ਸਿੰਘ ਜੇ.ਐਮ.ਆਈ.ਸੀ ਨਾਭਾ ਨੂੰ ਸਵੇਰੇ 3:00 ਵਜੇ ਸਿਵਲ ਹਸਪਤਾਲ ਨਾਭਾ ਵਿਖੇ ਮੈਡੀਕਲ ਕਰਵਾਉਣ ਉਪਰੰਤ ਸਵੇਰੇ 4:00 ਵਜੇ ਪੁੱਡਾ ਇਨਕਲੇਵ ਨਾਭਾ ਥਾਣਾ ਕੋਤਵਾਲੀ ਨਾਭਾ ਵਿਖੇ ਉਸਦੇ ਘਰ ਲਿਆਂਦਾ ਗਿਆ। ਜੇਐਮਆਈਸੀ ਵੱਲੋਂ ਬਲਕਾਰ ਸਿੰਘ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਭੇਜ ਦਿੱਤਾ ਗਿਆ।