ਹਾਦਸੇ ਦੀ ਸੂਚਨਾ (information about the accident) ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ (police and fire brigade) ਦੀ ਟੀਮ ਮੌਕੇ ‘ਤੇ ਪਹੁੰਚ ਗਈ।
ਓਡੀਸ਼ਾ ਦੇ ਗੰਜਮ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ( Road Accident) ਵਾਪਰਿਆ। ਇਸ ਹਾਦਸੇ ‘ਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 20 ਦੇ ਕਰੀਬ ਯਾਤਰੀ ਜ਼ਖ਼ਮੀ ( killed 20 injured) ਹੋ ਗਏ ਹਨ।
ਹਾਦਸੇ ਦੀ ਸੂਚਨਾ (information about the accident) ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ (police and fire brigade) ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸਾਰੇ ਜ਼ਖ਼ਮੀਆਂ (injured) ਨੂੰ ਐਂਬੂਲੈਂਸ (ambulance) ਰਾਹੀਂ ਬਰਹਮਪੁਰ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀਆਂ ‘ਚੋਂ ਕਈ ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕਿਵੇਂ ਵਾਪਰਿਆ ਇੰਨਾ ਭਿਆਨਕ ਹਾਦਸਾ
ਜਾਣਕਾਰੀ ਮੁਤਾਬਕ ਇਹ ਘਟਨਾ ਗਜਾਮ ਜ਼ਿਲੇ ਦੇ ਹਿਨਜਿਲੀ ਥਾਣਾ ਖੇਤਰ ਦੇ ਸੰਬਰਝੋਲ ਕੰਜੂਰੂ ਚੌਕ ‘ਤੇ ਵਾਪਰੀ। ਤੇਲ ਟੈਂਕਰ ਇੱਕ ਟਰੱਕ ਨੂੰ ਓਵਰਟੇਕ ਕਰ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਯਾਤਰੀ ਬੱਸ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਦੋਵੇਂ ਗੱਡੀਆਂ ਸੜਕ ਕਿਨਾਰੇ ਚਾਹ ਦੇ ਸਟਾਲ ਕੋਲ ਪਹੁੰਚ ਗਈਆਂ। ਇਸ ਕਾਰਨ ਚਾਹ ਦੀ ਦੁਕਾਨ ‘ਤੇ ਬੈਠੇ ਤਿੰਨ ਵਿਅਕਤੀਆਂ ਅਤੇ ਬੱਸ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਸ ‘ਚ ਸਵਾਰ 20 ਸਵਾਰੀਆਂ ਵੀ ਗੰਭੀਰ ਜ਼ਖਮੀ ਹੋ ਗਈਆਂ।
40 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਬਰਹਮਪੁਰ ਵੱਲ ਜਾ ਰਹੀ ਸੀ ਬੱਸ
ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਪਟਨਾ ਤੋਂ ਖੰਬੇਸ਼ਵਰੀ ਨਾਂ ਦੀ ਯਾਤਰੀ ਬੱਸ 40 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਬਰਹਮਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਬਰਹਮਪੁਰ ਤੋਂ ਆਸਿਕਾ ਵੱਲ ਜਾ ਰਹੇ ਇਕ ਤੇਲ ਟੈਂਕਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਹਾਦਸਾ ਬਹੁਤ ਵੱਡਾ ਹੋ ਸਕਦਾ ਹੈ। ਰਾਹਤ ਦੀ ਗੱਲ ਇਹ ਹੈ ਕਿ ਕਰੀਬ 20 ਯਾਤਰੀ ਜ਼ਖਮੀ ਹਨ, ਪਰ ਜ਼ਿਆਦਾਤਰ ਖ਼ਤਰੇ ਤੋਂ ਬਾਹਰ ਹਨ। ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਦਾ ਬਰਹਮਪੁਰ ਮੈਡੀਕਲ ਕਾਲਜ ਹਸਪਤਾਲ ‘ਚ ਇਲਾਜ ਜਾਰੀ ਹੈ।