Tuesday, October 15, 2024
Google search engine
HomeDeshUK Riots 2024 : ਬਰਤਾਨੀਆ 'ਚ ਦੰਗੇ ਭੜਕਾਉਣ ਵਾਲਾ ਵਿਅਕਤੀ Pakistani, FIA...

UK Riots 2024 : ਬਰਤਾਨੀਆ ‘ਚ ਦੰਗੇ ਭੜਕਾਉਣ ਵਾਲਾ ਵਿਅਕਤੀ Pakistani, FIA ਨੇ ਲਾਹੌਰ ਤੋਂ ਕੀਤਾ Arrest

ਲਗਾਤਾਰ ਗ਼ਲਤ ਜਾਣਕਾਰੀ ਫੈਲਾਉਣ ਤੋਂ ਬਾਅਦ ਉੱਥੇ ਦੰਗਾ ਭੜਕ  ਗਿਆ। ਸੱਜੇ ਪੱਖੀਆਂ ਨੇ ਸ਼ਰਣ  ਮੰਗਣ ਵਾਲਿਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਸਨ।

ਝੂਠੀ ਸੂਚਨਾ ਦੇ ਜ਼ਰੀਏ ਬ੍ਰਿਟੇਨ ‘ਚ ਦੰਗੇ ਭੜਕਾਉਣ (behind inciting riots) ਵਾਲੇ ਵਿਅਕਤੀ ਨੂੰ ਲਾਹੌਰ ( Lahore ) ਤੋਂ ਗ੍ਰਿਫਤਾਰ (arrested) ਕੀਤਾ ਗਿਆ ਹੈ। ਉਸ ਦੀ ਪਛਾਣ ਫਰਹਾਨ ਆਸਿਫ ਵਜੋਂ ਹੋਈ ਹੈ। ਉਹ ਇੱਕ ਫ੍ਰੀਲਾਂਸ ਵੈੱਬ ਡਿਵੈਲਪਰ ਹੈ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਉਸ ‘ਤੇ ਆਨਲਾਈਨ ਫਰਜ਼ੀ ਜਾਣਕਾਰੀ ਫੈਲਾਉਣ ਲਈ ਸਾਈਬਰ ਅਪਰਾਧ ਦਾ ਦੋਸ਼ ਲਗਾਇਆ ਹੈ।

ਖ਼ਬਰਾਂ ਫੈਲਾਉਣ ਵਾਲਾ ਖਾਤਾ ਫ਼ਰਜ਼ੀ

ਐਫਆਈਏ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਫਰਜ਼ੀ ਖ਼ਬਰਾਂ ਫੈਲਾਉਣ ਵਾਲਾ ਖਾਤਾ ਆਸਿਫ਼ ਦਾ ਸੀ। ਇਹ ਸਪੱਸ਼ਟ ਨਹੀਂ ਹੈ ਕਿ ਬ੍ਰਿਟੇਨ ਨੇ ਉਸ ਦੀ ਹਵਾਲਗੀ ਦੀ ਬੇਨਤੀ ਕੀਤੀ ਸੀ ਜਾਂ ਨਹੀਂ। ਇਲਜ਼ਾਮ ਹੈ ਕਿ ਉਸਨੇ 29 ਜੁਲਾਈ ਨੂੰ ਬ੍ਰਿਟੇਨ ਵਿੱਚ ਇੱਕ ਡਾਂਸ ਕਲਾਸ ਵਿੱਚ ਚਾਕੂ ਮਾਰਨ ਵਿੱਚ ਸ਼ਾਮਲ ਸ਼ੱਕੀ ਬਾਰੇ ਯੂਟਿਊਬ ਅਤੇ ਫੇਸਬੁੱਕ ਉੱਤੇ ਗਲਤ ਜਾਣਕਾਰੀ ਫੈਲਾਈ ਸੀ। ਉਸ ਨੇ ਦਾਅਵਾ ਕੀਤਾ ਕਿ ਸ਼ੱਕੀ ਹਾਲ ਹੀ ਵਿੱਚ ਬਰਤਾਨੀਆ ਆਇਆ ਸੀ ਅਤੇ ਸ਼ਰਣ ਮੰਗ ਰਿਹਾ ਸੀ। ਨਾਲ ਹੀ, ਉਹ ਇੱਕ ਮੁਸਲਮਾਨ ਹੈ, ਜਦਕਿ ਹਮਲਾਵਰ ਬ੍ਰਿਟੇਨ ਦਾ ਨਿਵਾਸੀ ਸੀ।

ਬ੍ਰਿਟੇਨ ਦਾ ਰਹਿਣ ਵਾਲਾ ਹਮਲਾਵਰ

ਲਗਾਤਾਰ ਗ਼ਲਤ ਜਾਣਕਾਰੀ ਫੈਲਾਉਣ (misinformation) ਤੋਂ ਬਾਅਦ ਉੱਥੇ ਦੰਗਾ ਭੜਕ (Riots broke out) ਗਿਆ। ਸੱਜੇ ਪੱਖੀਆਂ ਨੇ ਸ਼ਰਣ (far-right started) ਮੰਗਣ ਵਾਲਿਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਭੀੜ ਨੇ ਮਸਜਿਦ (mosque) ਦੇ ਨਾਲ-ਨਾਲ ਸ਼ਰਨ ਮੰਗਣ ਵਾਲਿਆਂ ਨਾਲ ਜੁੜੀਆਂ ਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਬਰਤਾਨੀਆ (Britain) ਦੇ ਕਈ ਸ਼ਹਿਰ ਦੰਗਿਆਂ ਨਾਲ ਪ੍ਰਭਾਵਿਤ ਹੋਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments