ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਯੁਵਰਾਜ ਸਿੰਘ (Yuvraj Singh) ਦੀ ਬਾਇਓਪਿਕ ਦਾ ਜਦੋਂ ਤੋਂ ਅਧਿਕਾਰਤ ਐਲਾਨ ਹੋਇਆ ਹੈ, ਉਸ ਦੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ।
ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਯੁਵਰਾਜ ਸਿੰਘ (Yuvraj Singh) ਦੀ ਬਾਇਓਪਿਕ ਦਾ ਜਦੋਂ ਤੋਂ ਅਧਿਕਾਰਤ ਐਲਾਨ ਹੋਇਆ ਹੈ, ਉਸ ਦੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ। ਪਰਦੇ ‘ਤੇ ਕੈਪਟਨ ਕੂਲ ਰਹੇ ਮਹਿੰਦਰ ਸਿੰਘ ਧੋਨੀ (Mahendra Singh Dhoni) ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (Sachin Tendulkar) ਦੀ ਕਹਾਣੀ ਦੇਖਣ ਤੋਂ ਬਾਅਦ ਹਰ ਕੋਈ ਯੁਵਰਾਜ ਸਿੰਘ ਦੇ ਸਫ਼ਰ ਨੂੰ ਦੇਖਣਾ ਚਾਹੁੰਦਾ ਹੈ।
2011 ਵਿਚ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝਣ ਦੇ ਬਾਵਜੂਦ ਯੁਵਰਾਜ ਸਿੰਘ ਨੇ ਟੀਮ ਇੰਡੀਆ ਨੂੰ ਵਨਡੇ ਵਿਸ਼ਵ ਕੱਪ (World Cup) ਦਾ ਖਿਤਾਬ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਭੂਸ਼ਣ ਕੁਮਾਰ ਨੇ ਯੁਵਰਾਜ ਸਿੰਘ ਦੀ ਬਾਇਓਪਿਕ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲਈ ਹੈ। ਹੁਣ ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਉਨ੍ਹਾਂ ਦੀ ਬਾਇਓਪਿਕ ਵਿਚ ਯੁਵਰਾਜ ਸਿੰਘ ਦਾ ਕਿਰਦਾਰ ਕੌਣ ਨਿਭਾਏਗਾ। ਫਿਲਹਾਲ ਬਾਲੀਵੁੱਡ ਦੇ ਦੋ ਅਜਿਹੇ ਅਦਾਕਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ, ਜੋ ਉਨ੍ਹਾਂ ਦਾ ਕਿਰਦਾਰ ਆਨਸਕ੍ਰੀਨ ਨਿਭਾਅ ਸਕਦੇ ਹਨ।
ਰਣਵੀਰ ਸਿੰਘ ਨਾਲ ਇਕ ਹੋਰ ਅਦਾਕਾਰ ਦੌੜ ਵਿਚ
ਯੁਵਰਾਜ ਸਿੰਘ ਦੀ ਭੂਮਿਕਾ ਲਈ ਜਿਨ੍ਹਾਂ ਦੋ ਅਦਾਕਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ, ਉਨ੍ਹਾਂ ‘ਚ ਸਭ ਤੋਂ ਪਹਿਲਾ ਨਾਂ ਰਣਵੀਰ ਸਿੰਘ (Ranveer Singh) ਦਾ ਹੈ, ਜੋ ਇਸ ਤੋਂ ਪਹਿਲਾਂ ਵੱਡੇ ਪਰਦੇ ‘ਤੇ ਕ੍ਰਿਕਟਰ ਕਪਿਲ ਦੇਵ (kapil Dev) ਦਾ ਕਿਰਦਾਰ ਨਿਭਾ ਚੁੱਕੇ ਹਨ।
ਇਸ ਤੋਂ ਇਲਾਵਾ ਵਿੱਕੀ ਕੌਸ਼ਲ (Vicky Kaushal) ਦਾ ਨਾਂ ਵੀ ਯੁਵਰਾਜ ਸਿੰਘ ਦਾ ਕਿਰਦਾਰ ਨਿਭਾਉਣ ਦੀ ਸੂਚੀ ‘ਚ ਸ਼ਾਮਿਲ ਹੈ। ਵਿੱਕੀ ਕੌਸ਼ਲ ਨੇ ਹੁਣ ਤਕ ਸਰਦਾਰ ਊਧਮ ਅਤੇ ਸੈਮ ਮਾਨੇਕਸ਼ਾ ਦੀ ਭੂਮਿਕਾ ਨਿਭਾਈ ਹੈ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਕਈ ਪ੍ਰਸ਼ੰਸਕਾਂ ਨੇ ਅਦਾਕਾਰ ਟਾਈਗਰ ਸ਼ਰਾਫ ਨੂੰ ਯੁਵਰਾਜ ਸਿੰਘ ਦੇ ਕਿਰਦਾਰ ‘ਚ ਦੇਖਣ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ।
ਮੈਨੂੰ ਉਮੀਦ ਹੈ ਕਿ ਫਿਲਮ ਲੋਕਾਂ ਨੂੰ ਪ੍ਰੇਰਿਤ ਕਰੇਗੀ- ਯੁਵਰਾਜ ਸਿੰਘ
ਆਪਣੀ ਬਾਇਓਪਿਕ ਬਾਰੇ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਨੇ ਕਿਹਾ, ਮੈਂ ਬੇਹੱਦ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਮੇਰੀ ਕਹਾਣੀ ਦੁਨੀਆ ਭਰ ਦੇ ਮੇਰੇ ਲੱਖਾਂ ਪ੍ਰਸ਼ੰਸਕਾਂ ਨੂੰ ਦਿਖਾਈ ਜਾਵੇਗੀ। ਕ੍ਰਿਕਟ ਮੇਰਾ ਸਭ ਤੋਂ ਵੱਡਾ ਪਿਆਰ ਰਿਹਾ ਹੈ ਤੇ ਸਾਰੇ ਉਤਰਾਅ-ਚੜ੍ਹਾਅ ਦੇ ਦੌਰਾਨ ਤਾਕਤ ਦਾ ਸਰੋਤ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਦੂਜਿਆਂ ਨੂੰ ਉਨ੍ਹਾਂ ਦੀਆਂ ਚੁਣੌਤੀਆਂ ਨੂੰ ਪਾਰ ਕਰਨ ਅਤੇ ਅਟੁੱਟ ਜਨੂੰਨ ਨਾਲ ਉਨ੍ਹਾਂ ਦੇ ਸੁਪਨਿਆਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰੇਗੀ।
ਨਿਰਮਾਤਾਵਾਂ ਨੇ ਅਜੇ ਤੱਕ ਨਿਰਦੇਸ਼ਕ ਅਤੇ ਕਲਾਕਾਰ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਭੂਸ਼ਣ ਕੁਮਾਰ ਤੋਂ ਇਲਾਵਾ ਰਵੀ ਭਾਗਚੰਦਕਾ ਵੀ ਇਸ ਫਿਲਮ ਨੂੰ ਪ੍ਰੋਡਿਊਸ ਕਰਨਗੇ। ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ।