ਇਸ ਮੌਕੇ ਪੀਆਰਟੀਸੀ(PRTC) ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਮਹਿਕਮੇ ਵਿਚਲੀਆਂ ਲੋਕਪੱਖੀ ਸੇਵਾਵਾਂ ਦੀ ਬਿਹਤਰੀ ਲਈ ਵਿਸ਼ੇਸ਼ ਕਦਮ ਚੁੱਕਣ ਲਈ ਅਹਿਮ ਗੱਲਬਾਤ ਕੀਤੀ ਗਈ ਹੈ।
ਨਾਭਾ ਰੋਡ ’ਤੇ ਸਥਿਤ ਪੀਆਰਟੀਸੀ ਦੇ ਮੁੱਖ ਦਫਤਰ ਵਿਖੇ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਅਹਿਮ ਫੈਸਲਿਆਂ ’ਤੇ ਮੋਹਰ ਲੱਗੀ ਹੈ ਜਿਸ ਵਿੱਚ ਦਫਤਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰ ਕੇ ਹੱਲ ਕਰਨ ਮਗਰੋਂ ਲੋਕਾਂ ਦੀ ਆਰਾਮਦਾਰੀ ਅਤੇ ਸਫਰ ਦੌਰਾਨ ਲੋਕਾਂ ਦੀ ਸਹੂਲਤ ਲਈ ਨਵੀਆਂ ਬੱਸਾਂ ਪਾਉਣ ਦੇ ਫੈਸਲੇ ’ਤੇ ਮੋਹਰ ਲਗਾਈ ਗਈ ਹੈ।
ਇਸ ਮੌਕੇ ਪੀਆਰਟੀਸੀ(PRTC) ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਮਹਿਕਮੇ ਵਿਚਲੀਆਂ ਲੋਕਪੱਖੀ ਸੇਵਾਵਾਂ ਦੀ ਬਿਹਤਰੀ ਲਈ ਵਿਸ਼ੇਸ਼ ਕਦਮ ਚੁੱਕਣ ਲਈ ਅਹਿਮ ਗੱਲਬਾਤ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਪੰਜਾਬ ਵਿਚਲੇ ਬੱਸ ਅੱਡਿਆਂ ਦੀ ਸਫਾਈ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਲੋਕਾਂ ਦੇ ਬੈਠਣ ਵਾਸਤੇ ਸੁਚੱਜੇ ਪ੍ਰਬੰਧ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਬੱਸਾਂ ਦੇ ਆਉਣ-ਜਾਣ ਦੀ ਜਾਣਕਾਰੀ ਹੋਰ ਸੁਖਾਲੇ ਢੰਗ ਨਾਲ ਪ੍ਰਦਾਨ ਕਰਨ ਲਈ ਆਦੇਸ਼ ਦੇਣ ’ਤੇ ਵੀ ਗੱਲਬਾਤ ਹੋਈ।
ਇਸ ਤੋਂ ਇਲਾਵਾ ਮਹਿਕਮੇ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਇਨਫੋਰਸਮੈਂਟ ਅਤੇ ਬੀਟੀਐੱਸ ਸਿਸਟਮ ਨੂੰ ਹੋਰ ਵਧੇਰੇ ਦਰੁਸਤ ਬਣਾਉਣ ਸਬੰਧੀ ਵੀ ਵਿਚਾਰਾਂ ਹੋਈਆਂ। ਇਸ ਦੇ ਨਾਲ ਹੀ ਮਹਿਕਮੇ ਦੇ ਕਈ ਅੱਡਿਆਂ ’ਤੇ ਵਿਹਲੀਆਂ ਪਈਆਂ ਦੁਕਾਨਾਂ, ਸ਼ੋਅਰੂਮ ਆਦਿ ਦੀ ਜਲਦ ਬੋਲੀ ਕਰਵਾ ਕੇ ਆਮਦਨ ਵਿੱਚ ਵਾਧਾ ਕਰਨ ਸੰਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਆਈਟੀ ਸੈੱਲ ਵਿਚ ਵਧੇਰੇ ਸੁਧਾਰ ਕਰਨ ਲਈ ਵੀ ਖਾਸ ਤੌਰ ’ਤੇ ਵਿਚਾਰ ਹੋਈ।
ਇਸ ਮੌਕੇ ਬਲਵਿੰਦਰ ਸਿੰਘ ਝਾੜਵਾਂ ਵਾਈਸ ਚੇਅਰਮੈਨ, ਐਮਡੀ ਰਵਿੰਦਰ ਸਿੰਘ, ਰਜਿੰਦਰ ਸਿੰਘ ਰਿਹਾਲ ਡਾਇਰੈਕਟਰ, ਚਰਨਜੀਤ ਸਿੰਘ ਧਾਲੀਵਾਲ ਡਾਇਰੈਕਟਰ, ਬਲਜਿੰਦਰ ਸਿੰਘ ਢਿੱਲੋਂ ਡਾਇਰੈਕਟਰ, ਜਤਿੰਦਰਪਾਲ ਸਿੰਘ ਗਰੇਵਾਲ ਜੀਐਮ ਇਨਫੋਰਸਮੈਂਟ, ਮਨਿੰਦਰਪਾਲ ਸਿੰਘ ਸਿੱਧੂ ਜੀਐੱਮ ਪ੍ਰਸ਼ਾਸ਼ਨ, ਬਬੀਤਾ ਰਾਣੀ ਜੇਸੀਐੱਫਏ ਫਾਇਨਾਂਸ ਤੇ ਰਾਜੀਵ ਕੁਮਾਰ ਡੀਸੀਐੱਫਏ ਸਮੇਤ ਹੋਰ ਅਧਿਕਾਰੀ ਮੌਜੂਦ ਸਨ।