ਕੋਲਕਾਤਾ ਪੁਲਿਸ ਨੇ ਪਿਛਲੇ ਹਫ਼ਤੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਹੋਈ ਭੰਨਤੋੜ ਦੇ ਸਬੰਧ ਵਿਚ ਆਪਣੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਕੋਲਕਾਤਾ ਪੁਲਿਸ ਨੇ ਪਿਛਲੇ ਹਫ਼ਤੇ ਆਰਜੀ ਕਰ ਮੈਡੀਕਲ ਕਾਲਜ (RG Kar Medical College) ਤੇ ਹਸਪਤਾਲ ਵਿਚ ਹੋਈ ਭੰਨਤੋੜ ਦੇ ਸਬੰਧ ਵਿਚ ਆਪਣੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਕੋਲਕਾਤਾ ਪੁਲਿਸ ਨੇ ਦੱਸਿਆ ਕਿ ਮੁਅੱਤਲ ਕੀਤੇ ਗਏ ਪੁਲਿਸ ਕਰਮਚਾਰੀਆਂ ‘ਚ ਦੋ ਸਹਾਇਕ ਪੁਲਿਸ ਕਮਿਸ਼ਨਰ ਵੀ ਸ਼ਾਮਿਲ ਹਨ।
15 ਅਗਸਤ ਦੀ ਸਵੇਰ ਨੂੰ ਲੋਕਾਂ ਦੇ ਇਕ ਸਮੂਹ ਨੇ ਮੈਡੀਕਲ ਸਹੂਲਤ ਵਿਚ ਦਾਖਲ ਹੋ ਕੇ ਐਮਰਜੈਂਸੀ ਵਿਭਾਗ, ਨਰਸਿੰਗ ਸਟੇਸ਼ਨ ਅਤੇ ਦਵਾਈ ਸਟੋਰ ਵਿਚ ਭੰਨਤੋੜ ਕੀਤੀ। ਸਰਕਾਰੀ ਹਸਪਤਾਲ ਵਿਚ ਹਿੰਸਾ ਅਜਿਹੇ ਸਮੇਂ ਹੋਈ, ਜਦੋਂ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿਚ ਔਰਤਾਂ ਸਿਹਤ ਕੇਂਦਰ ਵਿਚ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜਿਨਾਹ ਅਤੇ ਹੱਤਿਆ ਦੇ ਖਿਲਾਫ ਅੱਧੀ ਰਾਤ ਨੂੰ ਪ੍ਰਦਰਸ਼ਨ ਕਰ ਰਹੀਆਂ ਸਨ।
ਤਿੰਨ ਅਧਿਕਾਰੀਆਂ ਨੂੰ ਕਰ ਦਿੱਤਾ ਗਿਆ ਮੁਅੱਤਲ
ਇਕ ਅਧਿਕਾਰੀ ਨੇ ਦੱਸਿਆ ਕਿ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ… ਦੋ ਸਹਾਇਕ ਪੁਲਿਸ ਕਮਿਸ਼ਨਰ ਹਨ ਤੇ ਇਕ ਇੰਸਪੈਕਟਰ ਹੈ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਸਾਨੂੰ ਆਪਣਾ ਕੰਮ ਕਰਨ ਦਿਓ – ਡੀਆਈਜੀ
ਸੀਆਈਐਸਐੱਫ ਦੇ ਡੀਆਈਜੀ ਕੇ ਪ੍ਰਤਾਪ ਸਿੰਘ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਪਹੁੰਚ ਗਏ ਹਨ। ਉਹ ਮੌਜੂਦਾ ਸਥਿਤੀ ‘ਤੇ ਚਰਚਾ ਕਰਨ ਲਈ ਹਸਪਤਾਲ ਦੇ ਅਧਿਕਾਰੀਆਂ ਨੂੰ ਮਿਲਣਗੇ। ਡੀਆਈਜੀ ਕੇ ਪ੍ਰਤਾਪ ਸਿੰਘ ਨੇ ਕਿਹਾ, “ਸਾਨੂੰ ਆਪਣਾ ਕੰਮ ਕਰਨ ਦਿਓ। ਅਸੀਂ ਇੱਥੇ ਕਿਸੇ ਕੰਮ ਲਈ ਆਏ ਹਾਂ। ਮੈਂ ਆਪਣਾ ਕੰਮ ਕਰ ਰਿਹਾ ਹਾਂ ਜੋ ਉੱਚ ਅਧਿਕਾਰੀਆਂ ਨੇ ਮੈਨੂੰ ਸੌਂਪਿਆ ਹੈ…।”
9 ਅਗਸਤ ਨੂੰ ਆਰਜੀ ਕਾਰ ਹਸਪਤਾਲ ਵਾਪਰਿਆ ਇਹ ਹਾਦਸਾ
ਤੁਹਾਨੂੰ ਦੱਸ ਦੇਈਏ ਕਿ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ (RG Kar Medical College and Hospital), ਕੋਲਕਾਤਾ ਦੀ ਮਹਿਲਾ ਸਿਖਿਆਰਥੀ ਡਾਕਟਰ ਦੀ ਲਾਸ਼ 9 ਅਗਸਤ ਨੂੰ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਛਾਤੀ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਗੰਭੀਰ ਸੱਟਾਂ ਦੇ ਨਿਸ਼ਾਨਾਂ ਨਾਲ ਮਿਲੀ ਸੀ। ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸਿਖਿਆਰਥੀ ਡਾਕਟਰ ਨਾਲ ਤਬਰ-ਜਿਨਾਹ ਕੀਤਾ ਗਿਆ ਅਤੇ ਫਿਰ ਕਤਲ ਕੀਤਾ ਗਿਆ। ਇਸ ਹਾਦਸੇ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਇਨਸਾਫ ਅਤੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।