Saturday, October 19, 2024
Google search engine
HomePanjabਹੁਣ ਪੰਜਾਬ 'ਚ ਵੀ ਹੋਵੇਗੀ ਕੇਸਰ ਦੀ ਖੇਤੀ

ਹੁਣ ਪੰਜਾਬ ‘ਚ ਵੀ ਹੋਵੇਗੀ ਕੇਸਰ ਦੀ ਖੇਤੀ

ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਦੇ ਖੇਤੀਬਾੜੀ ਵਿਭਾਗ ਦੀ ਦੋ ਸਾਲਾਂ ਦੀ ਖੋਜ ਦਾ ਫ਼ਲ ਮਿਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ‘ਚ ਕੇਸਰ ਦੀ ਖੇਤੀ ਹੁਣ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜੀਐੱਨਡੀਯੂ ਦੇ ਮਾਹਿਰਾਂ ਨੇ ਕੇਸਰ ਦੇ ਨਵੇਂ ਟਿਸ਼ੂ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਖੋਜ ਦੌਰਾਨ ਤਿਆਰ ਕੀਤੇ ਪੌਦੇ ਵੰਡਣ ਦੇ ਨਾਲ-ਨਾਲ ਕੁਝ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸਿਖਲਾਈ ਵੀ ਦਿੱਤੀ ਗਈ। ਹੁਣ ਸਿਖਲਾਈ ਲੈ ਰਹੇ ਕਿਸਾਨ ਪੰਜਾਬ ‘ਚ ਕੇਸਰ ਦੀ ਖੇਤੀ ਸ਼ੁਰੂ ਕਰਨਗੇ। ਮੋਹਾਲੀ ਅਤੇ ਮੁਕਤਸਰ ‘ਚ ਕੁਝ ਕਿਸਾਨਾਂ ਰਾਹੀਂ ਪਹਿਲਕਦਮੀ ਕੀਤੀ ਗਈ ਹੈ।

ਮਾਹਿਰਾਂ ਦੇ ਅਨੁਸਾਰ ਅਗਸਤ ਦੀ ਸ਼ੁਰੂਆਤ ‘ਚ ਇਨ੍ਹਾਂ ਬੀਜਾਂ ਨੂੰ ਲਗਾਉਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਸਰਦੀ ‘ਚ ਇਸ ਦੀ ਖੇਤੀ ਕਰਨ ਦਾ ਖ਼ਤਰਾ ਹੁੰਦਾ ਹੈ। ਪੰਜਾਬ ‘ਚ ਕੇਸਰ ਦੇ ਦੀ ਖ਼ੇਤੀ ਲਈ ਅਕਤੂਬਰ ਅਤੇ ਨਵੰਬਰ ਦਾ ਮੌਸਮ ਵਧੀਆ ਹੈ। ਅਜਿਹੇ ‘ਚ ਅੰਮ੍ਰਿਤਸਰ ‘ਚ ਕਸ਼ਮੀਰੀ ਮੋਂਗੜਾ ਅਤੇ ਅਮਰੀਕਨ ਕੇਸਰ ਦੀ ਕਾਸ਼ਤ ਦੀ ਸੰਭਾਵਨਾ ਤਲਾਸ਼ੀ ਗਈ ਹੈ, ਜਿਸ ਦੀ ਗੁਣਵੱਤਾ ਵੀ ਬਿਹਤਰ ਹੋਵੇਗੀ। ਕੇਸਰ ਦੀ ਕਾਸ਼ਤ ‘ਚ ਰੇਤਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਮੌਜੂਦਾ ਸਮੇਂ ‘ਚ ਸਹੀ ਕਾਸ਼ਤ ਰਾਜਸਥਾਨ ਵਰਗੇ ਸੁੱਕੇ ਰਾਜਾਂ ‘ਚ ਵੀ ਕੀਤੀ ਜਾ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments