Raksha Bandhan ‘ਤੇ ਭੈਣਾਂ ਨੂੰ ਤੋਹਫ਼ੇ (Rakhi Gift) ਦੇਣ ਦੀ ਪਰੰਪਰਾ ਵੀ ਹੈ।
ਸਨਾਤਨ ਧਰਮ ‘ਚ ਰੱਖੜੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ। ਨਾਲ ਹੀ ਉਨ੍ਹਾਂ ਬਿਹਤਰ ਸਿਹਤ, ਲੰਬੀ ਉਮਰ ਤੇ ਉਜਵਲ ਭਵਿੱਖ ਦੀ ਕਾਮਨਾ ਵੀ ਕਰਦੀਆਂ ਹਨ। ਇਸ ਦੇ ਨਾਲ ਹੀ ਭਰਾ ਵੀ ਆਪਣੀਆਂ ਭੈਣਾਂ ਦੀ ਉਮਰ ਭਰ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ।
ਇਸ ਦਿਨ ਭੈਣਾਂ ਨੂੰ ਤੋਹਫ਼ੇ (Rakhi Gift) ਦੇਣ ਦੀ ਪਰੰਪਰਾ ਵੀ ਹੈ। ਇਸ ਵਾਰ ਵੀ ਰੱਖੜੀ ਦਾ ਤਿਉਹਾਰ (Raksha Bandhan Festival) ਭੱਦਰਾ ਕਾਰਨ ਦੁਪਹਿਰ ਨੂੰ ਮਨਾਇਆ ਜਾਵੇਗਾ। ਇਸ ਸਾਲ ਰੱਖੜੀ 19 ਅਗਸਤ (19 August) ਸੋਮਵਾਰ ਨੂੰ ਮਨਾਈ ਜਾ ਰਹੀ ਹੈ। ਆਓ ਜਾਣਦੇ ਹਾਂ ਭਰਾ ਦੇ ਕਿਹੜੇ ਗੁੱਟ ‘ਤੇ ਰੱਖੜੀ ਬੰਨ੍ਹਣੀ ਚਾਹੀਦੀ ਹੈ।
ਭਰਾ ਦੇ ਇਸ ਗੁੱਟ ‘ਤੇ ਬੰਨ੍ਹੋ ਰੱਖੜੀ
ਰੱਖੜੀ ਬੰਨ੍ਹਦੇ ਸਮੇਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਭਰਾ ਦੇ ਸੱਜੇ ਗੁੱਟ ‘ਤੇ ਰੱਖੜੀ ਬੰਨ੍ਹਣਾ ਸ਼ੁੱਭ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਸੱਜਾ ਹੱਥ ਜਾਂ ਜਿਸ ਨੂੰ ਅਸੀਂ ਸਿੱਧਾ ਹੱਥ ਕਹਿੰਦੇ ਹਾਂ, ਉਸ ਨੂੰ ਵਰਤਮਾਨ ਜੀਵਨ ਦੇ ਕਰਮਾਂ ਦਾ ਹੱਥ ਮੰਨਿਆ ਜਾਂਦਾ ਹੈ।
ਸੱਜੇ ਹੱਥ ਨਾਲ ਧਾਰਮਿਕ ਕਾਰਜ
ਮਾਨਤਾਵਾਂ ਅਨੁਸਾਰ ਸੱਜੇ ਹੱਥ ਨਾਲ ਕੀਤਾ ਦਾਨ ਤੇ ਧਰਮ ਪਰਮਾਤਮ ਸਵੀਕਾਰ ਕਰਦਾ ਹੈ। ਇਹੀ ਕਾਰਨ ਹੈ ਕਿ ਧਾਰਮਿਕ ਕੰਮਾਂ ਦੌਰਾਨ ਬੰਨ੍ਹਿਆ ਜਾਣ ਵਾਲਾ ਕਲਾਵਾ ਵੀ ਸੱਜੇ ਹੱਥ ‘ਤੇ ਬੰਨ੍ਹਿਆ ਜਾਂਦਾ ਹੈ। ਇਸੇ ਤਰ੍ਹਾਂ ਰੱਖੜੀ ਦੇ ਦਿਨ ਸੱਜੇ ਗੁੱਟ ‘ਤੇ ਰੱਖੜੀ ਬੰਨ੍ਹਣਾ ਸ਼ੁੱਭ ਹੁੰਦਾ ਹੈ।
ਰਕਸ਼ਾ ਸੂਤਰ ਦਾ ਮਹੱਤਵ
ਸਨਾਤਨ ਪਰੰਪਰਾ ‘ਚ ਇਸ ਤਿਉਹਾਰ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ।
ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਦੇ ਅਟੁੱਟ ਬੰਧਨ ਦਾ ਪ੍ਰਤੀਕ ਹੈ।
ਮਿਥਿਹਾਸ ਅਨੁਸਾਰ ਇਸ ਦਿਨ ਦੇਵੀ ਲਕਸ਼ਮੀ ਨੇ ਰੱਖੜੀ ਬੰਨ੍ਹ ਕੇ ਰਾਖਸ਼ ਬਲੀ ਨੂੰ ਆਪਣਾ ਭਰਾ ਬਣਾਇਆ ਸੀ।
ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਆਰਤੀ ਕਰਦੀਆਂ ਹਨ ਤੇ ਪਿਆਰ ਦੇ ਪ੍ਰਤੀਕ ਵਜੋਂ ਰੱਖੜੀ ਜਾਂ ਰਕਸ਼ਾ ਸੂਤਰ ਬੰਨ੍ਹਦੀਆਂ ਹਨ।