20 ਤੇ 21 ਅਗਸਤ ਨੂੰ ਸੂਬੇ ਦੇ ਉੱਤਰੀ ਇਲਾਕਿਆਂ ਲਈ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਪੰਜਾਬ ਖੇਤੀਬਾੜੀ ਯੂਨੀਵਰਿਸਟੀ(PAU) ਦੇ ਮੌਸਮ ਵਿਭਾਗ ਦੇ ਡਾ. ਸੋਮ ਪਾਲ ਸਿੰਘ ਮੁਤਾਬਕ ਇਸ ਦੌਰਾਨ ਲੁਧਿਆਣਾ ’ਚ 17.2 ਐੱਮਐੱਮ, ਤਰਨਤਾਰਨ ਤੇ ਨਵਾਂ ਸ਼ਹਿਰ ’ਚ 6, ਨਕੋਦਰ ’ਚ 4 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ 20 ਤੇ 21 ਅਗਸਤ ਨੂੰ ਸੂਬੇ ਦੇ ਉੱਤਰੀ ਇਲਾਕਿਆਂ ਲਈ ਭਾਰੀ ਬਾਰਿਸ਼ ਦਾ ਯੈਲੋ ਅਲਰਟ(Yellow Alert) ਜਾਰੀ ਕੀਤਾ ਗਿਆ ਹੈ। ਇੰਨ੍ਹਾਂ ’ਚ ਪਠਾਨਕੋਟ, ਰੋਪੜ, ਮੁਹਾਲੀ ਤੇ ਨਵਾਂ ਸ਼ਹਿਰ ਪ੍ਰਮੁੱਖ ਤੌਰ ਤੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੂਬੇ ’ਚ ’ਚ 34 ਐੱਮਐੱਮ ਬਾਰਿਸ਼ਦੀ ਦੀ ਕਮੀ ਹੈ ਜੋ ਆਉਣ ਵਾਲੇ ਦਿਨ੍ਹਾਂ ’ਚ ਪੂਰੀ ਹੋ ਸਕਦੀ ਹੈ। ਇਸੇ ਦੌਰਾਨ ਮੌਸਮ ਕੇਂਦਰ ਵੱਲੀਂ ਜਾਰੀ ਰਿਪੋਰਟ ਮੁਤਾਬਕ ਚੰਡੀਗੜ੍ਹ ’ਚ 34.9, ਅੰਮ੍ਰਿਤਸਰ ’ਚ 35.0, ਲੁਧਿਆਣਾ ’ਚ 33.6, ਪਟਿਆਲਾ ’ਚ 35.0, ਬਠਿੰਡਾ ’ਚ 33.8 ਤੇ ਜਲੰਧਰ ’ਚ 33.1 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ।