ਰਿਪੋਰਟ ਮੁਤਾਬਕ ਮ੍ਰਿਤਕ ਦੇ ਸਰੀਰ ‘ਤੇ 14 ਤੋਂ ਵੱਧ ਸੱਟਾਂ ਦੇ ਨਿਸ਼ਾਨ ਸਨ। ਪੋਸਟਮਾਰਟਮ ਰਿਪੋਰਟ ਅਨੁਸਾਰ ਮ੍ਰਿਤਕ ਦੇ ਸਿਰ, ਗੱਲ੍ਹ, ਬੁੱਲ੍ਹ, ਨੱਕ, ਸੱਜਾ ਜਬਾੜਾ, ਠੋਡੀ, ਗਰਦਨ, ਖੱਬਾ ਹੱਥ, ਖੱਬਾ ਮੋਢਾ, ਖੱਬਾ ਗੋਡਾ, ਗਿੱਟਾ ਅਤੇ ਗੁਪਤ ਅੰਗਾਂ ‘ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਉੱਥੇ ਹੀ ਸਰੀਰ ਦੇ ਅੰਦਰੂਨੀ ਹਿੱਸਿਆਂ ‘ਚ ਵੀ ਸੱਟਾਂ ਲੱਗੀਆਂ ਹਨ। ਫੇਫੜਿਆਂ ਵਿਚ ਖੂਨ ਦੇ ਥੱਕੇ ਜੰਮ ਗਏ ਸਨ। ਜਣਨ ਅੰਗ ਅੰਦਰ ਇੱਕ ਚਿੱਟਾ ਗਾੜ੍ਹਾ ਚਿਪਚਿਪਾ ਤਰਲ ਪਦਾਰਥ ਮਿਲਿਆ।
ਉੱਥੇ ਹੀ ਮੁਲਜ਼ਮਾਂ ਨੇ ਪੀੜਤਾ ਦਾ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ ਸੀ। ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਪੀੜਤਾ ਦਾ ਕਈ ਵਾਰ ਬੇਰਹਿਮੀ ਨਾਲ ਜਿਨਸੀ ਸ਼ੋਸ਼ਣ ਕੀਤਾ। ਖੂਨ ਅਤੇ ਹੋਰ ਨਮੂਨੇ ਅਗਲੇਰੀ ਜਾਂਚ ਲਈ ਭੇਜੇ ਗਏ ਹਨ।
ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਆਰਜੀ ਕਰ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਪੀੜਤਾ ਬਾਰੇ ਕੀਤੇ ਗਏ ਦਾਅਵੇ ਪੋਸਟਮਾਰਟਮ ਦੀ ਰਿਪੋਰਟ (Postmortem report) ਦੇ ਅਨੁਸਾਰ ਹਨ।
ਡਾਕਟਰਾਂ ਦੀ ਦੇਸ਼ਵਿਆਪੀ ਹੜਤਾਲ ਜਾਰੀ
ਜ਼ਿਕਰਯੋਗ ਹੈ ਕਿ ਇਸ ਘਟਨਾ ‘ਚ ਹੁਣ ਤਕ ਸਿਰਫ ਇਕ ਵਿਅਕਤੀ ਸੰਜੇ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੀਬੀਆਈ ਮੈਡੀਕਲ ਕਾਲਜ (Medical College) ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਸਮੇਤ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਰੈਜ਼ੀਡੈਂਟ ਡਾਕਟਰ ਹੜਤਾਲ ‘ਤੇ ਹਨ। ਕੇਂਦਰ ਸਰਕਾਰ ਤੋਂ ਡਾਕਟਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ ਹੈ।