ਪੰਜਾਬ ਕਿੰਗਜ਼ ਫਰੈਂਚਾਇਜ਼ੀ ਦੇ ਚਾਰ ਸ਼ੇਅਰਧਾਰਕ ਹਨ। ਇਸ ਵਿੱਚ ਮੋਹਿਤ ਬਰਮਨ ਦੀ ਸਭ ਤੋਂ ਵੱਧ 48 ਫੀਸਦੀ ਹਿੱਸੇਦਾਰੀ ਹੈ।
ਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼ (PBKS) ਲਈ ਸਭ ਕੁਝ ਠੀਕ ਨਹੀਂ ਹੈ। IPL ਦੀ ਮੈਗਾ ਨਿਲਾਮੀ ਤੋਂ ਪਹਿਲਾਂ ਹੀ ਫ੍ਰੈਂਚਾਇਜ਼ੀ ਦੇ ਸ਼ੇਅਰਧਾਰਕਾਂ ਵਿਚਾਲੇ ਮਤਭੇਦ ਸ਼ੁਰੂ ਹੋ ਗਿਆ ਹੈ ਅਤੇ ਹੁਣ ਇਹ ਜਨਤਕ ਤੌਰ ‘ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਕਾਰਨ PBKS ਦੀ ਸ਼ੇਅਰਧਾਰਕ ਪ੍ਰੀਤੀ ਜ਼ਿੰਟਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ।
ਦਰਅਸਲ, ਪ੍ਰੀਟੀ ਜ਼ਿੰਟਾ ਨੇ PBKS ਦੇ ਸਹਿ-ਮਾਲਕ ਅਤੇ ਪ੍ਰਮੋਟਰ ਮੋਹਿਤ ਬਰਮਨ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਮੋਹਿਤ ਬਰਮਨ ਨੂੰ ਫਰੈਂਚਾਇਜ਼ੀ ਦੇ ਸ਼ੇਅਰ ਕਿਸੇ ਹੋਰ ਨੂੰ ਵੇਚਣ ਤੋਂ ਰੋਕਣ ਦੀ ਅਪੀਲ ਕੀਤੀ ਹੈ। ਉਸਨੇ ਅਦਾਲਤ ਨੂੰ ਆਰਬਿਟਰੇਸ਼ਨ ਐਂਡ ਕੰਸੀਲੀਏਸ਼ਨ ਐਕਟ-1996 ਦੀ ਧਾਰਾ 9 ਤਹਿਤ ਅੰਤਰਿਮ ਉਪਾਅ ਅਤੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ। ਮਾਮਲੇ ਦੀ ਸੁਣਵਾਈ 20 ਅਗਸਤ ਨੂੰ ਹੋਵੇਗੀ।
ਬਰਮਨ ਕੋਲ 48 ਫੀਸਦੀ ਸ਼ੇਅਰ ਹਨ
ਪੰਜਾਬ ਕਿੰਗਜ਼ ਫਰੈਂਚਾਇਜ਼ੀ ਦੇ ਚਾਰ ਸ਼ੇਅਰਧਾਰਕ ਹਨ। ਇਸ ਵਿੱਚ ਮੋਹਿਤ ਬਰਮਨ ਦੀ ਸਭ ਤੋਂ ਵੱਧ 48 ਫੀਸਦੀ ਹਿੱਸੇਦਾਰੀ ਹੈ। ਜਦਕਿ ਪ੍ਰਿਟੀ ਜ਼ਿੰਟਾ ਦੀ ਫਰੈਂਚਾਇਜ਼ੀ ‘ਚ 23 ਫੀਸਦੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਨੇਸ ਵਾਡੀਆ ਕੋਲ ਵੀ 23 ਫੀਸਦੀ ਸ਼ੇਅਰ ਹਨ। ਬਾਕੀ ਸ਼ੇਅਰ ਕਰਨ ਪਾਲ ਕੋਲ ਹਨ। ਪ੍ਰੀਤੀ ਜ਼ਿੰਟਾ ਦਾ ਦੋਸ਼ ਹੈ ਕਿ ਮੋਹਿਤ ਬਰਮਨ ਆਪਣੇ 11.5 ਫੀਸਦੀ ਸ਼ੇਅਰ ਵੇਚਣਾ ਚਾਹੁੰਦੇ ਹਨ।
ਬਰਮਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ
ਇਧਰ ਮੋਹਿਤ ਬਰਮਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਦੱਸਿਆ ਕਿ ਫਿਲਹਾਲ ਉਸ ਦੀ ਆਪਣੇ ਸ਼ੇਅਰ ਵੇਚਣ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਬਰਮਨ ਦੇ ਇਸ ਬਿਆਨ ‘ਤੇ ਪ੍ਰੀਟੀ ਜ਼ਿੰਟਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
PBKS ਦੀ ਕਾਰਗੁਜ਼ਾਰੀ ਚੰਗੀ ਨਹੀਂ ਹੈ
ਜ਼ਿਕਰਯੋਗ ਹੈ ਕਿ ਆਈਪੀਐਲ ਮੈਚਾਂ ਵਿੱਚ ਪੰਜਾਬ ਦੀ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਪੰਜਾਬ ਆਪਣੇ 17 ਸਾਲਾਂ ਦੇ ਇਤਿਹਾਸ ਵਿੱਚ ਸਿਰਫ਼ ਇੱਕ ਵਾਰ ਹੀ ਫਾਈਨਲ ਵਿੱਚ ਪਹੁੰਚ ਸਕਿਆ ਹੈ, ਜਿੱਥੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।