Tuesday, October 15, 2024
Google search engine
HomeCrimeCrime News : ਨਸ਼ਾ ਤਸਕਰਾਂ ਨੇ 3 ਨੌਜਵਾਨਾਂ ਨੂੰ ਕਾਰ ਨਾਲ ਦਰੜਿਆ...

Crime News : ਨਸ਼ਾ ਤਸਕਰਾਂ ਨੇ 3 ਨੌਜਵਾਨਾਂ ਨੂੰ ਕਾਰ ਨਾਲ ਦਰੜਿਆ 1 ਨੌਜਾਵਾਨ ਦੀ ਮੌਤ, 2 ਜ਼ਖ਼ਮੀ

ਮਾਛੀਵਾੜਾ ਪੁਲਿਸ ਥਾਣਾ ਵਿਚ ਮਲਕੀਤ ਸਿੰਘ ਉਰਫ਼ ਮੰਤਰੀ ਨਾਮ ਦਾ ਵਿਅਕਤੀ ਜੋ ਕਿ ਪਿੰਡ ਚਕਲੀ ਮੰਗਾਂ ਦਾ ਵਾਸੀ ਹੈ, ਉਸ ਉੱਪਰ ਨਸ਼ੇ ਦੇ ਮਾਮਲੇ ਵੀ ਦਰਜ ਹਨ।

ਪਿੰਡ ਚਕਲੀ ਮੰਗਾ ਤੂੰ ਪਿੰਡ ਖੇੜਾ ਮਾਰਗ ਤੇ ਰਾਤ ਭਿਆਨਕ ਦਰਦਨਾਕ ਘਟਨਾ ਵਾਪਰੀ ਜਿਸ ਵਿਚ ਨਸ਼ਾ ਤਸਕਰਾਂ ਨੇ ਮੋਟਰਸਾਈਕਲ ’ਤੇ ਜਾਂਦੇ 3 ਨੌਜਵਾਨਾਂ ਨੂੰ ਗੱਡੀ ਚੜਾ ਕੇ ਬੁਰੀ ਤਰ੍ਹਾਂ ਦਰੜਿਆ ਜਿਨ੍ਹਾਂ ’ਚੋਂ ਇੱਕ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਬਾਕੀ 2 ਨੌਜਵਾਨ ਸੋਹਣ ਸਿੰਘ ਤੇ ਮਨਮੋਹਣ ਸਿੰਘ ਜਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨੂੰ ਫੋਨ ਆਇਆ ਕਿ ਉਸਦੇ ਇੱਕ ਰਿਸ਼ਤੇਦਾਰ ਦੀ ਕਾਰ ਖ਼ਰਾਬ ਹੋ ਗਈ ਹੈ ਜਿਸ ’ਤੇ ਉਹ ਆਪਣੇ ਮੋਟਰਸਾਈਕਲ ’ਤੇ ਸੋਹਣ ਸਿੰਘ ਤੇ ਮਨਮੋਹਣ ਸਿੰਘ ਨੂੰ ਨਾਲ ਲੈ ਕੇ ਪਿੰਡ ਚਕਲੀ ਮੰਗਾਂ ਵੱਲ ਨੂੰ ਚਲਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਚਕਲੀ ਮੰਗਾ ਦਾ ਇੱਕ ਵਿਅਕਤੀ ਮਲਕੀਤ ਸਿੰਘ ਉਰਫ਼ ਮੰਤਰੀ ਅਤੇ ਸੋਨੂੰ ਜੋ ਕਿ ਦੋਵੇਂ ਭਰਾ ਨਸ਼ਾ ਵੇਚਣ ਦਾ ਕੰਮ ਕਰਦੇ ਹਨ, ਉਨ੍ਹਾਂ ਨਾਲ ਕੁਲਵਿੰਦਰ ਸਿੰਘ ਦੀ ਕੋਈ ਤਕਰਾਰਬਾਜ਼ੀ ਹੋ ਗਈ ਅਤੇ ਪਹਿਲਾਂ ਵੀ ਪਿੰਡ ਵਾਲੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ। ਕੁਲਵਿੰਦਰ ਸਿੰਘ ਆਪਣੇ 2 ਸਾਥੀਆਂ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਕਲੀ ਮੰਗਾਂ ਤੋਂ ਵਾਪਸ ਖੇੜਾ ਜਾ ਰਿਹਾ ਸੀ ਤਾਂ ਮਲਕੀਤ ਸਿੰਘ ਉਰਫ਼ ਮੰਤਰੀ ਤੇ ਉਸਦਾ ਭਰਾ ਸੋਨੂੰ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਜੋ ਕਾਰ ਵਿਚ ਸਵਾਰ ਸਨ, ਉਨ੍ਹਾਂ ਨੇ ਮਾਰ ਦੇਣ ਦੀ ਨੀਅਤ ਨਾਲ ਕੁਲਵਿੰਦਰ ਸਿੰਘ ਤੇ ਉਸਦੇ ਸਾਥੀਆਂ ’ਤੇ ਕਾਰ ਚੜਾ ਦਿੱਤੀ ਜਿਸ ਕਾਰਨ ਉਹ ਜਖ਼ਮੀ ਹੋ ਕੇ ਸੜਕ ’ਤੇ ਡਿੱਗ ਗਏ। ਇਨ੍ਹਾਂ ਕਾਰ
ਜ਼ਖ਼ਮੀਆਂ ਨੂੰ ਜਦੋਂ ਹਸਪਤਾਲ ਲਿਆਂਦਾ ਤਾਂ ਉੱਥੇ ਕੁਲਵਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦੇ ਦਿੱਤਾ। ਹਸਪਤਾਲ ਵਿਚ ਇਲਾਜ ਅਧੀਨ ਸੋਹਣ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ’ਤੇ ਗੱਡੀ ਚੜਾਈ ਹੈ ਉਹ ਨਸ਼ਾ ਵੇਚਣ ਤੇ ਨਸ਼ਾ ਕਰਨ ਦੇ ਆਦੀ ਹਨ।
ਮਾਛੀਵਾੜਾ ਪੁਲਿਸ ਥਾਣਾ ਵਿਚ ਮਲਕੀਤ ਸਿੰਘ ਉਰਫ਼ ਮੰਤਰੀ ਨਾਮ ਦਾ ਵਿਅਕਤੀ ਜੋ ਕਿ ਪਿੰਡ ਚਕਲੀ ਮੰਗਾਂ ਦਾ ਵਾਸੀ ਹੈ, ਉਸ ਉੱਪਰ ਨਸ਼ੇ ਦੇ ਮਾਮਲੇ ਵੀ ਦਰਜ ਹਨ। ਮ੍ਰਿਤਕ ਕੁਲਵਿੰਦਰ ਸਿੰਘ ਵਿਆਹਿਆ ਹੋਇਆ ਸੀ ਜੋ ਕਿ 2 ਬੱਚਿਆਂ ਦਾ ਪਿਤਾ ਹੈ ਅਤੇ ਸਮਰਾਲਾ ਵਿਖੇ ਇੱਕ ਪ੍ਰਾਈਵੇਟ ਬੈਂਕ ਦਾ ਮੈਨੇਜਰ ਸੀ। ਪੁਲਿਸ ਵਲੋਂ ਕੁਲਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ ਜਦਕਿ ਹਾਦਸੇ ਵਿਚ ਜ਼ਖ਼ਮੀ 2 ਵਿਅਕਤੀਆਂ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨਾਂ ਉੱਪਰ ਮੰਤਰੀ ਤੇ ਉਸਦੇ ਭਰਾ ਨੇ ਰੰਜਿਸ਼ ਕਾਰਨ ਗੱਡੀ ਨਾਲ ਦਰੜਿਆ ਹੈ ਕਿਉਂਕਿ ਉਹ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ।
ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਲਈ ਲਗਾਇਆ ਧਰਨਾ
ਸਵਾਰਾਂ ਨੇ ਵਾਰ-ਵਾਰ ਕਾਰ ਚੜਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਅਤੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments