ਵਿਭਾਗ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਕਈ ਜ਼ਿਲ੍ਹਿਆਂ ਵੱਲੋਂ ਇਹ ਸੂਚਨਾ ਅਜੇ ਤਕ ਪ੍ਰਾਪਤ ਨਹੀਂ ਹੋਈ ਹੈ।
ਪੰਜਾਬ ਸਿੱਖਿਆ ਵਿਭਾਗ (Department of School Education Punjab) ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (DEOs) ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ 2016 ਤੋਂ ਬਾਅਦ ਸਿੱਧੀ ਭਰਤੀ (Directly Recruited) ਦੇ ਜ਼ਰੀਏ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਦਿੱਤੇ ਗਏ ਇਨਕਰੀਮੈਂਟ ਦੇ ਲਾਭਾਂ ਸਬੰਧੀ ਸੂਚਨਾ ਮੁਹੱਈਆ ਕਰਵਾਉਣ।
ਇਕ ਹਾਲੀਆ ਪੱਤਰ ‘ਚ ਵਿਭਾਗ ਨੇ ਇਹ ਸਪਸ਼ਟੀਕਰਨ ਮੰਗਿਆ ਹੈ ਕਿ ਸਾਲ 2016 ਤੋਂ ਬਾਅਦ ਸਿੱਧੀ ਭਰਤੀ ਦੇ ਕੋਟੇ ਤਹਿਤ ਜੁਆਇਨ ਕੀਤੇ ਮੁਲਾਜ਼ਮਾਂ ਦੀ ਪੇ-ਫਿਕਸੇਸ਼ਨ ਸਬੰਧੀ ਸੂਚਨਾ ਮੁੱਖ ਦਫਤਰ ਨੂੰ ਭੇਜਣੀ ਸੀ। ਵਿਭਾਗ ਨੇ ਦੱਸਿਆ ਕਿ ਇਹ ਜਾਣਕਾਰੀ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਮਕਸਦ ਨਾਲ ਮਹੱਤਵਪੂਰਨ ਹੈ।