ਤੀਸ ਹਜ਼ਾਰੀ ਕੋਰਟ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਸ਼ਮੀ ਗੁਪਤਾ ਨੇ ਮੰਗਲਵਾਰ ਨੂੰ Sapna Choudhary ਦੇ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਗੈਰ-ਜ਼ਮਾਨਤੀ ਵਾਰੰਟ (Non-Bailable Warrant) ਜਾਰੀ ਕਰ ਦਿੱਤਾ ਹੈ।
ਹਰਿਆਣਵੀ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਇਸ ਸਮੇਂ ਕਾਨੂੰਨੀ ਪਚੜੇ ‘ਚ ਫਸ ਗਈ ਹੈ। ਸਪਨਾ ‘ਤੇ ਗ੍ਰਿਫਤਾਰੀ ਦਾ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ, ਦਰਅਸਲ, ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਇਕ ਹਾਈ-ਪ੍ਰੋਫਾਈਲ ਧੋਖਾਧੜੀ ਮਾਮਲੇ ‘ਚ ਸਪਨਾ ਚੌਧਰੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਦਰਅਸਲ ਸਪਨਾ ਨੇ ਕੋਰਟ ‘ਚ ਪੇਸ਼ ਹੋਣਾ ਸੀ ਪਰ ਉਹ ਨਿਰਧਾਰਤ ਮਿਤੀ ‘ਤੇ ਨਹੀਂ ਪੁਹੰਚੀ। ਤੀਸ ਹਜ਼ਾਰੀ ਕੋਰਟ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਸ਼ਮੀ ਗੁਪਤਾ ਨੇ ਮੰਗਲਵਾਰ ਨੂੰ ਸਪਨਾ ਚੌਧਰੀ ਦੇ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ‘ਤੇ ਨਰਾਜ਼ਗੀ ਜ਼ਾਹਰ ਕਰਦਿਆਂ ਕੋਰਟ ਨੇ ਕਿਹਾ ਕਿ ਸਪਨਾ ਨੇ ਪਿਛਲੀ ਸੁਣਵਾਈ ‘ਤੇ ਹਾਜ਼ਰੀ ਤੋਂ ਛੋਟ ਮੰਗੀ ਸੀ ਪਰ ਉਹ ਮੰਗਲਵਾਰ ਨੂੰ ਵੀ ਪੇਸ਼ ਨਹੀਂ ਹੋਈ।