Tuesday, October 15, 2024
Google search engine
HomeDesh15 ਅਗਸਤ ਨੂੰ ਯਾਦ ਕਰ ਕੇ ਰੋਂਦੇ ਰਹਿੰਦੇ ਹਨ ਬਾਪੂ ਸੇਵਾ ਸਿੰਘ,...

15 ਅਗਸਤ ਨੂੰ ਯਾਦ ਕਰ ਕੇ ਰੋਂਦੇ ਰਹਿੰਦੇ ਹਨ ਬਾਪੂ ਸੇਵਾ ਸਿੰਘ, ਰਾਤ-ਬਰਾਤੇ ਰਸਤੇ ਬਦਲ ਕੇ ਲਾਸ਼ਾਂ ਉੱਤੋਂ ਦੀ ਲੰਘਦੇ ਪਹੁੰਚੇ ਸੀ ਲੱਧੂ ਕੀ

ਬਾਪੂ ਸੇਵਾ ਸਿੰਘ (Sewa Singh ) ਨੇ ਦੱਸਿਆ ਕਿ ਉਹ ਪਿੰਡ ‘ਉੱਦੋ ਕੇ’ ਪਾਕਿਸਤਾਨ (‘Uddo’ in Pakistan) ਵਿੱਚ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ।

ਜਦੋਂ 15 ਅਗਸਤ (Remembering August 15) ਦਾ ਦਿਨ ਆਉਂਦਾ ਹੈ ਤਾਂ ਮੰਤਰੀ ਐੱਮਐੱਲਏ ਝੰਡੇ ਲਹਿਰਾਉਂਦੇ ਹਨ ਅਤੇ ਆਜ਼ਾਦੀ ਦੇ ਜਸ਼ਨ ਮਨਾਉਂਦੇ ਹਨ ਪਰ ਪਿੰਡ ਮਿੱਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਾਪੂ ਸੇਵਾ ਸਿੰਘ (Sewa Singh ) ਜਿਹੜੇ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸਨ, ਦੇ ਪੋਤਰੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਬਾਪੂ ਜੀ 15 ਅਗਸਤ ਨੂੰ ਸਾਰਾ ਦਿਨ ਉਜਾੜੇ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ ਅਤੇ ਬਹੁਤ ਹੀ ਭਾਵਕ ਹੋ ਜਾਂਦੇ ਹਨ।
ਜਦੋਂ ਵੀ ਕੋਈ ਬਾਪੂ ਜੀ ਦੀ ਇੰਟਰਵਿਊ ਕਰਨ ਆਉਂਦਾ ਹੈ ਤਾਂ ਬਾਪੂ ਜੀ ਇੰਨੇ ਭਾਵੁਕ ਹੋ ਜਾਂਦੇ ਹਨ ਕਿ ਬਾਪੂ ਜੀ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਹੈ। ਬਾਪੂ ਸੇਵਾ ਸਿੰਘ ਜੀ ਜਿਨ੍ਹਾਂ ਨੇ ਬਾਅਦ ਵਿੱਚ ਆਪਣਾ ਨਾਂ ਸੁਰਿੰਦਰ ਸਿੰਘ ਰੱਖ ਲਿਆ ਸੀ, ਨੇ ਸਾਨੂੰ ਆਪਣੇ ਉਜਾੜੇ ਦੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਪੁੱਤਰੋ ਮੈਥੋਂ ਨਾ ਹੀ ਪੁੱਛੋ ਤਾਂ ਚੰਗਾ ਹੈ
ਕਿਉਂਕਿ ਸਾਰਾ ਸੀਨ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ ਪਰ ਬਾਪੂ ਜੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਵਕਤ ਉਨ੍ਹਾਂ ਦੀ ਉਮਰ ਕਰੀਬ ਸੱਤ ਸਾਲ ਦੀ ਹੋਵੇਗੀ ਜਦ ਉਹ ਆਪਣਾ ਘਰ-ਬਾਰ ਛੱਡ ਕੇ ਟਾਂਗੇ ’ਤੇ ਬੈਠ ਕੇ ਹਿੰਦੁਸਤਾਨ ਵੱਲ ਆਏ। ਇਹ ਕਹਿੰਦਿਆਂ ਬਾਪੂ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ ਅਤੇ ਬਾਪੂ ਜੀ ਦੀ ਸਾਰੀ ਚਿੱਟੀ ਦਾੜ੍ਹੀ ਗਿੱਲੀ ਹੋ ਗਈ। ਬਾਪੂ ਨੇ ਕਈ ਵਾਰ ਪਰਨੇ ਨਾਲ ਆਪਣੀਆਂ ਅੱਖਾਂ ਨੂੰ ਪੂੰਝਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments